
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਦੂਜੇ ਪੜਾਅ ਤਹਿਤ ਸ਼ੁਰੂ ਕੀਤੀ ਖ਼ਾਲਸਾ ਵਹੀਰ ਜਦੋਂ ਬਰਨਾਲਾ ਦੇ ਇਕ ਪਿੰਡ ਪਹੁੰਚੀ ਤਾਂ ਸਵਾਗਤ ਲਈ ਖੜੀਆਂ ਸੰਗਤਾਂ ਨੂੰ ਜਥੇਦਾਰ ਗੜਗੱਜ ਨੇ ਸੰਦੇਸ਼ ਦੇਣਾ ਸ਼ੁਰੂ ਕੀਤਾ। ਜਥੇਦਾਰ ਵੱਲੋਂ ਦਿੱਤੇ ਜਾ ਰਹੇ ਸੰਦੇਸ਼ ਵਿਚ ਹੀ ਇਕ ਨੌਜੁਆਨ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਦੂਜੇ ਪੜਾਅ ਤਹਿਤ ਸ਼ੁਰੂ ਕੀਤੀ ਖ਼ਾਲਸਾ ਵਹੀਰ ਜਦੋਂ ਬਰਨਾਲਾ ਦੇ ਇਕ ਪਿੰਡ ਪਹੁੰਚੀ ਤਾਂ ਸਵਾਗਤ ਲਈ ਖੜੀਆਂ ਸੰਗਤਾਂ ਨੂੰ ਜਥੇਦਾਰ ਗੜਗੱਜ ਨੇ ਸੰਦੇਸ਼ ਦੇਣਾ ਸ਼ੁਰੂ ਕੀਤਾ। ਜਥੇਦਾਰ ਵੱਲੋਂ ਦਿੱਤੇ ਜਾ ਰਹੇ ਸੰਦੇਸ਼ ਵਿਚ ਹੀ ਇਕ ਨੌਜੁਆਨ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ।
ਖਾਲਸਾ ਮਾਰਚ ਦਰਮਿਆਨ ਜਥੇਦਾਰ ਵੱਲੋਂ ਨੌਜਵਾਨਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੇ ਸੰਦੇਸ਼ ਨੂੰ ਮੌਜੂਦ ਨੌਜਵਾਨ ਵੱਲੋਂ ਉਲਟਾ ਜਥੇਦਾਰ ਨੂੰ ਸਵਾਲਾਂ ਵਿਚ ਘੇਰਨਾ ਸ਼ੁਰੂ ਕਰ ਦਿੱਤਾ। ਨੌਜਵਾਨ ਦਾ ਤਰਕ ਸੀ ਕਿ ਮਹਿੰਗਾਈ ਦੇ ਦੌਰ ਵਿਚ ਇਕ ਬੱਚੇ ਨੂੰ ਪਾਲਣਾ ਮੁਸ਼ਕਿਲ ਹੈ ਤਾਂ ਫਿਰ ਤਿੰਨ-ਚਾਰ ਬੱਚਿਆਂ ਨੂੰ ਪੜਾਉਂਣ ਦਾ ਖਰਚਾ ਕਿਸ ਤਰ੍ਹਾਂ ਪੂਰਾ ਹੋਵੇਗਾ। ਜਥੇਦਾਰ ਨੇ ਵੀ ਇਸ ਸਬੰਧੀ ਕਈ ਤਰਕ ਦੱਸੇ ਅਤੇ ਨੌਜਵਾਨ ਵੱਲੋਂ ਵੀ ਇਸ ਸਬੰਧੀ ਮਜਬੂਰੀਆਂ ਜਾਹਿਰ ਕੀਤੀਆਂ ਗਈਆਂ।
ਖਾਲਸਾ ਮਾਰਚ ਦਰਮਿਆਨ ਜਥੇਦਾਰ ਵੱਲੋਂ ਸੰਦੇਸ਼ ਸ਼ੁਰੂ ਕਰਦਿਆਂ ਕਿਹਾ ਕਿ ਕਿਵੇਂ ਮੁੰਡਿਓ ਠੀਕ ਠਾਕ ਹੋ, ਦਸਤਾਰਾਂ ਸਜਾਇਆ ਕਰੋ, ਚੜ੍ਹਦੀਕਲਾ ‘ਚ ਰਹੋ। ਪਿੰਡ ‘ਚ ਛੜੇ/ਕੁਆਰੇ ਕਿੰਨੇ ਹਨ, ਭਾਵ ਜਿਹੜੇ 30 ਤੋਂ 40 ਦੀ ਉਮਰ ਵਿਚ ਆ ਗਏ ਹਨ, ਰਿਸ਼ਤੇ ਵੀ ਕਰਾਉਂਣੇ, ਭਾਨੀ ਨਹੀਂ ਮਾਰਨੀ ਤਾਂ ਕਿ ਗੱਲ ਅਗਾਂਹ ਵਧੇ। ਬੱਚੇ ਵੀ ਤਿੰਨ ਪੈਦਾ ਕਰਨੇ ਹਨ। ਇਕ ਗਾਇਕ ਸਿੱਧੂ ਮੂਸੇਵਾਲ ਮਾਰਿਆ ਗਿਆ ਇਕ ਬੰਦੇ ਨੇ ਉਸ ਦੀ ਸਕਿਊਰਟੀ ਨਹੀਂ ਕੀਤੀ, ਉਹ ਮਾਪਿਆਂ ਦਾ ਇਕੱਲਾ ਮੁੰਡਾ ਸੀ।
ਇਸ ਤਰ੍ਹਾਂ ਪਰਿਵਾਰ ਮੁਸ਼ਲਿਕ ਵਿਚ ਆ ਜਾਂਦਾ ਹੈ। ਇਕ ਇਹ ਵੀ ਪਿਰਤ ਪੈ ਗਈ ਜੇਕਰ ਪਹਿਲਾਂ ਮੁੰਡਾ ਹੋ ਗਿਆ ਤਾਂ ਅਗਲਾ ਜਵਾਕ ਨਹੀਂ ਕਰਦੇ। ਇਵੇਂ ਧੀਆਂ ਕਿੱਥੇ ਜਾਣਗੀਆਂ, ਧੀਆਂ ਦੀ ਲੋੜ ਹੈ, ਧੀਆਂ ਭੇਣਾਂ ਦੀ ਇਜਤ ਕਰਨੀ ਹੈ। ਇਸ ਕਰਕੇ ਜਵਾਕ ਘੱਟੋ ਘੱਟ ਤਿੰਨ ਚਾਹੀਦੇ ਹਨ। ਭਰਾ ਵੀ ਚਾਹੀਦਾ, ਭੈਣ ਵੀ ਚਾਹੀਦੀ ਹੈ, ਭੈਣਾਂ ਕਿੱਥੇ ਜਾਣਗੀਆਂ। ਰਿਸ਼ਤਿਆਂ ਦੀ ਬੜੀ ਅਹਿਮੀਅਤ ਹੁੰਦੀ ਹੈ। ਆਪਾਂ ਚੜ੍ਹਦੀਕਲਾ ‘ਚ ਰਹੀਏ ਬਾਣੀ-ਬਾਣੀ ਨਾਲ ਜੁੜੀਏ ਗੁਰੂ ਘਰ ਜਾਇਆ ਕਰੀਏ। ਜਮੀਨਾਂ ਨਾ ਵੇਚੀਏ, ਇਥੇ ਰਹਿ ਕੇ ਕੰਮ ਕਰੀਏ, ਵਿਦੇਸ਼ ਨਾ ਜਾਈਏ, ਪੰਜਾਬ ਖਾਲੀ ਨਹੀਂ ਕਰਨਾ।
ਨੌਜਵਾਨ ਨੇ ਜਥੇਦਾਰ ਨੂੰ ਵੱਧ ਰਹੀ ਮਹਿੰਗਾਈ ਦਰਮਿਆਣ ਵੱਧ ਬੱਚੇ ਪੈਦਾ ਕਰਨ ‘ਤੇ ਕੀਤੇ ਸਵਾਲ
ਇਸੇ ਦੌਰਾਨ ਇਕ ਨੌਜਵਾਨ ਨੇ ਜਥੇਦਾਰ ਨੂੰ ਵੱਧ ਰਹੀ ਮਹਿੰਗਾਈ ਦਰਮਿਆਣ ਵੱਧ ਬੱਚੇ ਪਾਲਣ ਤੇ ਪੜ੍ਹਾਉਂਣਾ ਵੱਡੀ ਮੁਸ਼ਕਿਲ ਦਾ ਸਵਾਲ ਕੀਤਾ ਅਤੇ ਜਥੇਦਾਰ ਨੂੰ ਕਿਹਾ ਬੱਚੇ ਤੁਸੀਂ ਪੜ੍ਹਾਉਗੇ। ਜਥੇਦਾਰ ਨੇ ਜਵਾਬ ਵਿਚ ਕਿਹਾ ਕਿ ਸਹੂਲਤ ਸਰਕਾਰ ਨੇ ਦੇਣੀ ਹੈ, ਟੈਕਸ ਤੁਸੀਂ ਮੈਨੂੰ ਨਹੀਂ ਦਿੰਦੇ, ਟੈਕਸ ਦਰਕਾਰ ਲੈਂਦੀ ਹੈ, ਸਹੂਲਤ ਸਰਕਾਰ ਨੇ ਦੇਣੀ ਹੈ। ਗੁਰਬਾਣੀ ਦਾ ਹਵਾਲਾ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਪ੍ਰਮਾਤਮਾ ਹਰੇਕ ਜੀਵ ਦੇ ਰਿਜਕ ਦਾ ਪ੍ਰਬੰਧ ਜਨਮ ਤੋਂ ਪਹਿਲਾਂ ਹੀ ਕਰ ਦਿੰਦਾ ਹੈ। ਪਹਿਲਾਂ ਬੱਚੇ ਸਰਕਾਰੀ ਸਕੂਲ ‘ਚ ਪੜ੍ਹਦੇ ਸੀ, ਅਸੀਂ ਬੱਚੇ ਸਰਕਾਰੀ ਸਕੂਲ ਵਿਚ ਕਿਉਂ ਨਹੀਂ ਪੜ੍ਹਾ ਸਕਦੇ। ਸਾਡੀ ਆਬਾਦੀ ਘੱਟ ਰਹੀ, ਅਸੀਂ ਬਹੁਤੇ ਸਿਆਣੇ ਹੋ ਗਏ। ਨੌਜੁਆਨ ਨੇ ਸ਼੍ਰੋਮਣੀ ਕਮੇਟੀ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਤਾਂ ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਰਕਾਰ ਨਹੀਂ ਹੈ। ਉਸ ਦਾ ਬਜਟ ਇਕ ਸ਼ਹਿਰ ਦੇ ਬਜਟ ਦੇ ਬਰਾਬਰ ਹੈ, ਟੈਕਸ ਸਰਕਾਰ ਨੂੰ ਦਿੰਦੇ ਹੋ, ਇਹ ਸਰਕਾਰ ਦਾ ਕੰਮ ਹੈ ਪੜ੍ਹਾਈ, ਹੈਲਥ ਦੀ ਸਹੂਲਤ ਦੇਣੀ ਸਰਕਾਰ ਦਾ ਕੰਮ ਹੈ। ਭਾਈ ਮਨੀ ਸਿੰਘ ਜੀ 12 ਭਰਾ ਸਨ, ਜਿਨ੍ਹਾਂ ਵਿਚੋਂ 11 ਸ਼ਹੀਦ ਹੋਏ, ਆਪਾਂ ਬਹੁਤੇ ਸਿਆਣੇ ਹੋ ਗਏ ਹਾਂ। ਸਿੱਖ ਕਿਰਤ ਕਰਦਾ ਹੈ, ਸਿੱਖ ਮੰਗ ਕੇ ਗੁਜ਼ਾਰਾ ਨਹੀਂ ਕਰਦਾ, ਜਿਹੜਾ ਕਿਰਤ ਕਰਦਾ ਉਹ ਭੁੱਖਾ ਨਹੀਂ ਮਰਦਾ। ਆਪਾਂ ਚੜ੍ਹਦੀਕਲਾ ‘ਚ ਰਹਿੰਦੇ ਹਾਂ। ਪੰਜਾਬ ਵਿਚ ਆਪਣੀ ਅਬਾਦੀ ਘੱਟ ਗਈ, ਪਹਿਲਾਂ 2 ਪ੍ਰਤੀਸ਼ਤ ਦੇਸ਼ ਵਿਚ ਸੀ ਹੁਣ 1.70 ਪ੍ਰਤੀਸ਼ਤ ਰਹਿ ਗਏ। ਸਿਆਣੇ ਬਣੋ ਆਪਣੇ ਬਜ਼ੁਰਗ ਚੰਗੇ ਸਨ, ਜਿਹੜੇ ਰੱਬ ‘ਤੇ ਭਰੋਸਾ ਕਰਦੇ ਸਨ, ਭਰੋਸਾ ਕਰੀਏ ਗਰੀਬ ਦੀ ਮਦਦ ਜ਼ਰੂਰ ਕਰੀਏ। ਜਥੇਦਾਰ ਨੇ ਨੌਜੁਆਨ ਨੂੰ ਕਿਹਾ ਤੂੰ ਦੋ ਹੋਰ ਬੱਚੇ ਪੈਦਾ ਕਰ ਲੈ ਤੇਰੇ ਬੱਚਿਆਂ ਦੀ ਫੀਸ ਮੈਂ ਦੇ ਦੇਵਾਂਗਾ।