- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਟੀਮ, ਰਈਆ/ਬਾਬਾ ਬਕਾਲਾ ਸਾਹਿਬ : ਇਤਿਹਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 37 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਰਗਰਮੀਆਂ ਰਚਾ ਰਹੀ, ਚਰਚਿਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਨਵੇਂ ਸਾਲ-2022 ਦਾ ਤੀਸਰਾ ਸਾਹਿਤਕ ਸਮਾਗਮ ਸਥਾਨਕ ਅੰਮਿ੍ਤ ਏ.ਸੀ. ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ।

ਪੰਜਾਬੀ ਜਾਗਰਣ ਟੀਮ, ਰਈਆ/ਬਾਬਾ ਬਕਾਲਾ ਸਾਹਿਬ : ਇਤਿਹਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 37 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਰਗਰਮੀਆਂ ਰਚਾ ਰਹੀ, ਚਰਚਿਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਨਵੇਂ ਸਾਲ-2022 ਦਾ ਤੀਸਰਾ ਸਾਹਿਤਕ ਸਮਾਗਮ ਸਥਾਨਕ ਅੰਮਿ੍ਤ ਏ.ਸੀ. ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੈਡਮ ਹਰਮੇਸ਼ ਕੌਰ ਜੋਧੇ (ਜ਼ਿਲ੍ਹਾ ਭਾਸ਼ਾ ਅਫਸਰ ਅੰਮਿ੍ਤਸਰ), ਪੋ੍: ਰਾਮ ਲਾਲ ਭਗਤ (ਸੰਚਾਲਕ ਮਹਿਕ ਪੰਜਾਬ ਦੀ), ਲਾਲੀ ਕਰਤਾਰਪੁਰੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਕਰਤਾਰਪੁਰ, ਸ਼ਾਇਰ ਗੁਲਸ਼ਨ ਮਿਰਜਾਪੁਰੀ (ਜਲੰਧਰ), ਦੁੱਖ ਭੰਜਨ ਸਿੰਘ ਰੰਧਾਵਾ ਪੁੁਰਤਗਾਲ (ਸੰਚਾਲਕ ਸ਼ਬਦ ਕਾਫਲਾ), ਦਵਿੰਦਰ ਸਿੰਘ ਭੋਲਾ (ਸਰਪ੍ਰਸਤ ਪੰਜਾਬੀ ਸਾਹਿਤ ਸਬਾ ਜੰਡਿਆਲਾ ਗੁਰੂ), ਉੱਘੇ ਕਾਲਮਨਵੀਸ ਇਕਵਾਕ ਸਿੰਘ ਪੱਟੀ, ਕਹਾਣੀਕਾਰ ਵਰਿੰਦਰ ਆਜ਼ਾਦ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਿਲੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪਿੰ੍: ਰਘਬੀਰ ਸਿੰਘ ਸੋਹਲ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਨਾਮਵਰ ਕਾਲਮ ਨਵੀਸ ਇਕਵਾਕ ਸਿੰਘ ਪੱਟੀ ਦਾ ਨਾਵਲ ਬੇ-ਮੰਜ਼ਿਲਾ ਸਫਰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ। ਉਪਰੰਤ ਗਾਇਕ ਮੱਖਣ ਭੈਣੀਵਾਲਾ, ਅੰਗਰੇਜ ਸਿੰਘ ਨੰਗਲੀ, ਜਗਦੀਸ਼ ਸਿੰਘ ਸਹੋਤਾ, ਲਾਲੀ ਕਰਤਾਰਪੁਰੀ, ਅਜੀਤ ਸਿੰਘ ਸਠਿਆਲਵੀ, ਅਰਜਿੰਦਰ ਬੁਤਾਲਵੀ, ਦੁੱਖ ਭੰਜਨ ਸਿੰਘ ਰੰਧਾਵਾ, ਜਸਮੇਲ ਸਿੰਘ ਜੋਧੇ, ਬਲਜੀਤ ਸਿੰਘ ਗਰੋਵਰ, ਬਲਦੇਵ ਸਿੰਘ ਸਠਿਆਲਾ ਆਦਿ ਨੇ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾਇਆ। ਉਪਰੰਤ ਮਾਂ ਬੋਲੀ ਨੰੁ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਸਰਵਸ੍ਰੀ ਰਣਜੀਤ ਸਿੰਘ ਬਾਬੁਲ ਕੋਟ ਮਹਿਤਾਬ, ਨਵਦੀਪ ਸਿੰਘ ਬਦੇਸ਼ਾ, ਕਰਨੈਲ ਸਿੰਘ ਰੰਧਾਵਾ, ਜਗਦੀਸ਼ ਸਿੰਘ ਬਮਰਾਹ, ਬਲਦੇਵ ਸਿੰਘ ਸੋਦੇਵਾਲ, ਡਾ: ਸੰਤੋਖ ਸਿੰਘ ਭੋਮਾ, ਸਰਬਜੀਤ ਸਿੰਘ ਪੱਡਾ, ਗੁਰਜੀਤ ਕੌਰ ਅਜਨਾਲਾ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਕੌਰ ਿਢੱਲੋਂ, ਮਾ: ਬਲਬੀਰ ਸਿੰਘ ਬੀਰ ਬੋਲੇਵਾਲ, ਜਸਪਾਲ ਸਿੰਘ ਧੂਲਕਾ, ਸਕੱਤਰ ਸਿੰਘ ਪੁਰੇਵਾਲ, ਬਲਵਿੰਦਰ ਸਿੰਘ ਅਠੌਲਾ, ਸਰਤਾਜ ਸਿੰਘ ਜਲਾਲਾਂਬਾਦੀ, ਰਣਜੀਤ ਸਿੰਘ ਅੰਮਿ੍ਤਸਰੀ, ਭੁਪਿੰਦਰ ਸਿੰਘ ਅੰਮਿ੍ਤਸਰ, ਕੁਲਵੰਤ ਸਿੰਘ ਬਾਬਾ ਬਕਾਲਾ, ਭੀਮ ਸੈਨ ਫਿਰੋਜ਼ਪੁਰੀ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿ੍ਹਆ।