- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਪਕ ਭੰਡਾਰੀ ਦੀ ਜ਼ਮਾਨਤ ਸੁਪਰੀਮ ਕੋਰਟ ਤੋਂ ਵੀ ਖਾਰਜ ਹੋ ਚੁੱਕੀ ਸੀ। ਜਦੋਂ ਕਿਸੇ ਪਾਸਿਓਂ ਰਾਹਤ ਨਸੀਬ ਨਹੀਂ ਹੁੰਦੀ ਦਿਖੀ ਤਾਂ ਮੁਲਜਮ ਨੇ ਜੇਲ੍ਹ 'ਚ ਖ਼ੁਦਕੁਸ਼ੀ ਕਰ ਲਈ ਸੀ। ਐਨਸੀਬੀ ਦੇ ਅਧਿਕਾਰੀਆਂ ਨੇ ਦੱਸਿਆ ਇਸ ਮਾਮਲੇ 'ਚ ਹੁਣ ਸਾਰੇ ਮੁਲਜ਼ਮਾਂ ਖ਼ਿਲਾਫ਼ ਚਲਾਨ ਅਦਾਲਤ 'ਚ ਪੇਸ਼ ਕੀਤਾ ਜਾ ਚੁੱਕਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਉੱਤਰ ਭਾਰਤ ਦੇ ਸਭ ਤੋਂ ਵੱਡੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸੱਤ ਮੁਲਜ਼ਮਾਂ ਖ਼ਿਲਾਫ਼ ਅਦਾਲਤ 'ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮਾਮਲੇ ਦਾ ਕਿੰਗਪਿਨ ਦਵਾਈ ਨਿਰਮਾਤਾ ਦੀਪਕ ਭੰਡਾਰੀ ਅੰਮ੍ਰਿਤਸਰ ਸੈਂਟਰਲ ਜੇਲ੍ਹ 'ਚ ਦੋ ਮਹੀਨੇ ਪਹਿਲਾਂ ਖ਼ੁ-ਦ-ਕੁ-ਸ਼ੀ ਕਰ ਚੁੱਕਾ ਹੈ। ਹਾਲਾਂਕਿ ਇਸ ਮਾਮਲੇ 'ਚ ਵੱਖਰੇ ਤੌਰ 'ਤੇ ਨਿਆਂਇਕ ਜਾਂਚ ਜਾਰੀ ਹੈ।
ਦੀਪਕ ਭੰਡਾਰੀ ਦੀ ਜ਼ਮਾਨਤ ਸੁਪਰੀਮ ਕੋਰਟ ਤੋਂ ਵੀ ਖਾਰਜ ਹੋ ਚੁੱਕੀ ਸੀ। ਜਦੋਂ ਕਿਸੇ ਪਾਸਿਓਂ ਰਾਹਤ ਨਸੀਬ ਨਹੀਂ ਹੁੰਦੀ ਦਿਖੀ ਤਾਂ ਮੁਲਜਮ ਨੇ ਜੇਲ੍ਹ 'ਚ ਖ਼ੁਦਕੁਸ਼ੀ ਕਰ ਲਈ ਸੀ। ਐਨਸੀਬੀ ਦੇ ਅਧਿਕਾਰੀਆਂ ਨੇ ਦੱਸਿਆ ਇਸ ਮਾਮਲੇ 'ਚ ਹੁਣ ਸਾਰੇ ਮੁਲਜ਼ਮਾਂ ਖ਼ਿਲਾਫ਼ ਚਲਾਨ ਅਦਾਲਤ 'ਚ ਪੇਸ਼ ਕੀਤਾ ਜਾ ਚੁੱਕਾ ਹੈ। ਹੁਣ ਤੱਕ ਦੀਪਕ ਦੀ ਪਤਨੀ ਪ੍ਰਿਆ ਭੰਡਾਰੀ, ਬੇਟਾ ਨਵਯ ਅਤੇ ਹੋਰ ਡਾਕਟਰਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ।
ਜਾਣਕਾਰੀ ਮੁਤਾਬਕ ਮਈ 2025 'ਚ ਐਨਸੀਬੀ ਨੇ ਉੱਤਰ ਭਾਰਤ 'ਚ ਸਭ ਤੋਂ ਵੱਡੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਮਲਿਆਂ 'ਚ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ 'ਚ ਅੰਮ੍ਰਿਤਸਰ 'ਚ ਵੈੱਬ ਚੈਨਲ ਦੀ ਆੜ 'ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ ਦੀਪਕ ਭੰਡਾਰੀ ਦਾ ਮਾਮਲਾ ਵੀ ਵੱਖਰਾ ਸੀ। ਉਕਤ ਸਾਰੇ ਮਾਮਲੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਕਤ ਏਜੰਸੀ ਦੇ ਕੰਮ ਦੀ ਸ਼ਲਾਘਾ ਕੀਤੀ ਸੀ। ਇਸ ਤੋਂ ਬਾਅਦ ਮਾਮਲੇ 'ਚ ਸਭ ਤੋਂ ਪਹਿਲੀ ਗ੍ਰਿਫ਼ਤਾਰੀ ਬਲਿਸਟਾ ਫਾਰਮਾ ਕੰਪਨੀ ਦੇ ਮਾਲਕ ਅਮਿਤ ਭੰਡਾਰੀ ਅਤੇ ਦੀਪਕ ਭੰਡਾਰੀ ਨੂੰ ਨਾਮਜ਼ਦ ਕੀਤਾ ਗਿਆ ਸੀ। ਅਮਿਤ ਨੂੰ ਐਨਸੀਬੀ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਦੀਪਕ ਫ਼ਰਾਰ ਹੋ ਗਿਆ ਸੀ। ਲਗਭਗ ਦੋ ਮਹੀਨੇ ਦੀ ਦਬਿਸ਼ ਤੋਂ ਬਾਅਦ ਐਨਸੀਬੀ ਨੇ ਦੀਪਕ ਨੂੰ ਮੋਹਾਲੀ ਸਥਿਤ ਇਕ ਗੈਸਟ ਹਾਊਸ ਤੋਂ ਗ੍ਰਿਫ਼ਤਾਰ ਕੀਤਾ ਸੀ।
ਦੋਵਾਂ ਭਰਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਰਪੋਰੇਟ ਹਸਪਤਾਲ ਦੇ ਮਾਲਕ ਡਾ. ਜਤਿੰਦਰ ਮਲਹੋਤਰਾ, ਡਾ. ਰਾਜਿੰਦਰ ਰਾਜਨ, ਡਾ. ਰਾਜੇਸ਼, ਡਾ. ਪਰਵੀਨ ਅਤੇ ਡਾ. ਬੋਧ ਰਾਜ ਨੂੰ ਵੱਖ-ਵੱਖ ਸਮੇਂ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ ਸੀ ਕਿ ਉਕਤ ਮੁਲਜਮਾਂ ਕੋਲ ਡਿਮਾਂਡ ਆਰਡਰ ਤੋਂ ਵੱਧ ਨਸ਼ੀਲੀਆਂ ਦਵਾਈਆਂ ਦਾ ਸਟਾਕ ਸੀ। ਜਿਸ ਤੋਂ ਸਾਬਤ ਹੁੰਦਾ ਸੀ ਕਿ ਉਕਤ ਮੁਲਜਮ ਹਸਪਤਾਲ ਦੀ ਆੜ 'ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰ ਰਹੇ ਹਨ।
ਉਕਤ ਮਾਮਲੇ 'ਚ ਅੰਮ੍ਰਿਤਸਰ ਅਤੇ ਭਿਖੀਵਿੰਡ 'ਚ ਡਾਕਟਰ ਜਤਿੰਦਰ ਮਲਹੋਤਰਾ ਦੇ ਕਾਰਪੋਰੇਟ ਹਸਪਤਾਲ ਸਮੇਤ ਹੋਰ ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ ਗਿਆ ਸੀ। ਕੁਝ ਮੁਲਜ਼ਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਦੀ ਰਹੀ ਪਰ ਦੀਪਕ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲ ਸਕੀ। ਦੀਪਕ ਨੂੰ ਆਪਣੀ ਪਤਨੀ ਅਤੇ ਬੇਟੇ ਦੀ ਗ੍ਰਿਫ਼ਤਾਰੀ ਦਾ ਡਰ ਵੀ ਸਤਾ ਰਿਹਾ ਸੀ। ਅਗਸਤ ਮਹੀਨੇ 'ਚ ਦੀਪਕ ਨੇ ਜੇਲ੍ਹ ਦੇ ਕਮਰੇ 'ਚ ਫਾਹਾ ਲੈ ਲਿਆ। ਇਸ ਮਾਮਲੇ 'ਚ ਵੀ ਨਿਆਂਇਕ ਜਾਂਚ ਜਾਰੀ ਹੈ।