ਏਟਕ ਵੱਲੋਂ ਮੰਗਾਂ ਦੇ ਸਬੰਧ ’ਚ ਰੋਸ ਪ੍ਰਦਰਸ਼ਨ ਤੇ ਨਾਅਰੇ ਲਗਾਏ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਸਬ ਅਰਬਨ ਸਰਕਲ ਵੱਲੋਂ ਜਗਦੀਸ਼ ਸਿੰਘ ਮੁਸਤਫਾਬਾਦ ਦੀ ਪ੍ਰਧਾਨਗੀ ਹੇਠ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਮੰਗਾਂ ਦੇ ਸਬੰਧ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ
Publish Date: Fri, 09 Oct 2026 04:11 PM (IST)
Updated Date: Fri, 09 Oct 2026 04:14 PM (IST)
ਏਟਕ ਵੱਲੋਂ ਮੰਗਾਂ ਦੇ ਸਬੰਧ ’ਚ ਰੋਸ ਪ੍ਰਦਰਸ਼ਨ ਤੇ ਨਾਅਰੇ ਲਗਾਏ ਫੋਟੋ: 9 ਬਲਰਾਜ ਸਿੰਘ, ਪੰਜਾਬੀ ਜਾਗਰਣ: ਵੇਰਕਾ: ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਸਬ ਅਰਬਨ ਸਰਕਲ ਵੱਲੋਂ ਜਗਦੀਸ਼ ਸਿੰਘ ਮੁਸਤਫਾਬਾਦ ਦੀ ਪ੍ਰਧਾਨਗੀ ਹੇਠ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਮੰਗਾਂ ਦੇ ਸਬੰਧ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਨੇ ਬਟਾਲਾ ਰੋਡ ਮੁਸਤਫਾਬਾਦ ਵਿਖੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੋਰਾਨ ਸੰਬੋਧਨ ਕਰਦੇ ਹੋਏ ਹੋਏ ਨਰਿੰਦਰ ਬੱਲ ਵਰਕਿੰਗ ਜਨਰਲ ਸਕੱਤਰ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਏਟਕ ਨੇ ਕਿਹਾ ਕਿ 27 ਨਵੰਬਰ 2026 ਨੂੰ ਪੰਜਾਬ ਮੁਲਾਜ਼ਮ / ਪੈਨਸ਼ਨਰਜ਼ ਸਾਂਝੇ ਫਰੰਟ ਦੀ ਮੀਟਿੰਗ ਵਿੱਚ ਰਾਧੇ ਸਿਆਮ ਪ੍ਰਧਾਨ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੋਜੂਦਗੀ ਵਿੱਚ ਹੋਏ ਫੈਸਲਿਆਂ ਅਨੁਸਾਰ ਮੰਤਰੀਆਂ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਤੋਂ ਬਾਅਦ ਹੁਣ ਸ਼ਨਿਚਰਵਾਰ 10 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਵੱਡੀ ਗਿਣਤੀ ’ਚ ਸੰੂਲੀਅਤ ਕਰਨ ਦਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਵਿੱੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਦਿਬੜਾ ਸਥਿਤ ਰਿਹਾਇਸ਼ ਅੱਗੇ ਪ੍ਰਦਰਸ਼ਨ ਲਈ ਸਮੂਲੀਅਤ ਕੀਤੀ ਜਾਵੇਗੀ। ਮੰਗਾਂ ਦੇ ਸਬੰਧ ’ਚ ਪੰਜਾਬ ਸੂਬਾ ਆਗੂ ਨਰਿੰਦਰ ਬੱਲ ਨੇ ਕਿਹਾ ਕਿ ਸਰਕਾਰ ਕੋਰਟ ਦੇ ਫੈਸਲੇ ਅਨੁਸਾਰ ਰਹਿੰਦਾ ਡੀ.ਏ ਜਾਰੀ ਕਰੇ, 15 ਜਨਵਰੀ 2015 / 17 ਜੁਲਾਈ 2020 ਦਾ ਪੱਤਰ ਰੱਦ ਕੀਤਾ ਜਾਵੇ, ਇਸੇ ਤਰ੍ਹਾਂ ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੇ ਸਕੇਲ ਜਾਰੀ ਕੀਤੇ ਜਾਣ, ਨਵੀਂ,ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ 200 ਰੁਪਏ ਡਿਵੈਲਪਮੈਂਟ ਸਕੀਮ ਬੰਦ ਕੀਤੀ ਜਾਵੇ। ਇਸੇ ਤਰ੍ਹਾਂ 1 ਜਨਵਰੀ 2ੋ016 ਤੋਂ ਤੋਂ ਪਹਿਲਾਂ ਪੈਨਸ਼ਨਰਜ਼ ਤੇ 2.59 ਲਾਗੂ ਕਰਕੇ ਬਿਨ੍ਹਾਂ ਸ਼ਰਤ ਇੰਕਰੀਮੈਂਟ ਦਿੱਤੀ ਜਾਵੇ। ਪ੍ਰਦਰਸ਼ਨ ਦੋਰਾਨ ਇੱਕਠ ਨੂੰ ਸੰਬੋਧਨ ਕਰਦੇ ਹੋਏ ਪਲਵਿੰਦਰ ਸਿੰਘ ਬੱਲ, ਨਰਿੰਦਰ ਮੁਸਤਫਾਬਾਦ, ਪਲਵਿੰਦਰ ਸਿੰਘ ਮੱਖਣਵਿੰਡੀ, ਹਰਵਿੰਦਰ ਸਿੰਘ, ਅਜੈਬ ਵਾਲੀ, ਗੁਰਭੇਜ ਸਿੰਘ ਗਿੱਲ, ਸੂਖਦੇਵ ਸਿੰਘ, ਬਲਦੇਵ ਸਿੰਘ ਮਾਨਾਂਵਾਲਾ, ਮਨਜੀਤ ਸਿੰਘ ਸ਼ਾਮ ਨਗਰ, ਸਵਿੰਦਰਜੀਤ ਸਿੰਘ ਵੇਰਕਾ, ਹਰਦੀਪ ਸਿੰਘ ਵੇਗੇਵਾਲ, ਸਵਿੰਦਰ ਸਿੰਘ ਆਦਿ ਆਗੂਆਂ ਨੇ ਵਿਚਾਰਾਂ ਦੀ ਸਾਂਝ ਪਾਈ। ਸਕੱਤਰ ਗੁਰਮੀਤ ਸਿੰਘ ਸ਼ਾਮ ਨਗਰ ਨੇ ਪਿਛਲਾ ਰੀਵਿਊ ਵੀ ਕਰਾਇਆ। ਕੈਪਸ਼ਨ: ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਦੋਰਾਨ ਸੰਬੋਧਨ ਕਰਦੇ ਹੋਏ ਸੂਬਾ ਆਗੂ ਸਕੱਤਰ ਨਰਿੰਦਰ ਬੱਲ , ਸੂਬਾ ਪ੍ਰਧਾਨ ਰਾਧੇ ਸਿਆਮ, ਜਗਦੀਸ਼ ਮੁਸਤਫਾਬਾਦ, ਮਨਜੀਤ ਸਿੰਘ ਸ਼ਾਮ ਨਗਰ ਤੇ ਹੋਰ।