310 ਨਸ਼ੀਲੀਆਂ ਗੋਲੀਆਂ ਤੇ 600 ਰੁਪਏ ਦੀ ਨਕਦੀ ਸਮੇਤ ਮੁਲਜ਼ਮ ਕਾਬੂ
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਨਸ਼ਿਆਂ ਦਾ ਕਾਰੋਬਾਰ ਕਰਨ ਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਪਰੋਕਤ ਜਾਣਕਾਰੀ ਦਿੰਦਿਆਂ ਇੰਚਾਰਜ ਪੁਲਿਸ ਚੌਂਕੀ ਟਾਂਗਰਾ ਏਐਸਆਈ ਨਰਿੰਦਰਪਾਲ ਸਿੰਘ
Publish Date: Sat, 12 Sep 2026 07:00 PM (IST)
Updated Date: Sat, 12 Sep 2026 07:02 PM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਨਸ਼ਿਆਂ ਦਾ ਕਾਰੋਬਾਰ ਕਰਨ ਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਪਰੋਕਤ ਜਾਣਕਾਰੀ ਦਿੰਦਿਆਂ ਇੰਚਾਰਜ ਪੁਲਿਸ ਚੌਂਕੀ ਟਾਂਗਰਾ ਏਐਸਆਈ ਨਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਦੇ ਉਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ’ਤੇ ਅਮਲ ਕਰਦਿਆਂ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਵਿਰੁਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਭੈੜੇ ਪੁਰਸ਼ਾਂ ਦੀ ਤਲਾਸ਼ ਲਈ ਗਸ਼ਤ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਥਾਣਾ ਤਰਸਿਕਾ ਤੋਂ ਵਾਇਆ ਪਿੰਡ ਮੁੱਛਲ ਤੋਂ ਟਾਂਗਰਾ ਵੱਲ ਨੂੰ ਪੁਲਿਸ ਪਾਰਟੀ ਗਸ਼ਤ ਦੌਰਾਨ ਟਾਂਗਰਾ ਦੇ ਨਜਦੀਕ ਮੋਨਾ ਨੌਜਵਾਨ ਨੂੰ ਰੋਕਣ ਕੇ ਤਲਾਸ਼ੀ ਕਰਨ ’ਤੇ ਲਿਫਾਫੇ ਵਿਚੋਂ 310 ਨਸ਼ੀਆਂ ਗੋਲੀਆਂ ਤੇ ਇਕ 500 ਦਾ ਨੋਟ 100 ਰੁਪਏ ਦਾ ਨੋਟ 600 ਰੁਪਏ ਨਗਦੀ ਬਰਾਮਦ ਹੋਏ। ਪੱੁਛਗਿਛ ਕਰਨ ਤੇ ਆਪਣਾ ਨਾਂ ਗੁਰਵਿੰਦਰ ਸਿੰਘ ਸੋਨੂੰ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਕੰਦੋਵਾਲੀ ਥਾਣਾ ਝੰਡੇਰ ਹਾਲ ਸੁਭਾਸ਼ ਨਗਰ ਕਲੋਨੀ ਸਾਹਮਣੇ ਨਿਊ ਅੰਮ੍ਰਿਤਸਰ ਦੱਸਿਆ ਪੁਲਿਸ ਥਾਣਾ ਤਰਸਿਕਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ। ਇਸ ਸਮੇਂ ਪੁਲਿਸ ਪਾਰਟੀ ਏਐਸਆਈ ਨਰਿੰਦਰਪਾਲ ਸਿੰਘ, ਸਬ ਇੰਸਪੈਕਟਰ ਹਰਬੰਸ ਸਿੰਘ, ਸੀਟੀ ਰਫੀਕ ਮੁਹੰਮਦ, ਪੀਐਚਜੀ ਤਰਸੇਮ ਸਿੰਘ ਆਦਿ ਹਾਜ਼ਰ ਸਨ।