ਬੰਡਾਲਾ ਨੇੜੇ ਭਿਆਨਕ ਸੜਕ ਹਾਦਸਾ: ਖੜ੍ਹੇ ਟਰੱਕ ਨਾਲ ਟਕਰਾਈ PRTC ਬੱਸ, ਮਾਸੂਮ ਬੱਚੀ ਦੀ ਮੌਤ ਤੇ 8 ਜ਼ਖ਼ਮੀ
ਨੈਸ਼ਨਲ ਹਾਈਵੇ-54 ’ਤੇ ਕਸਬਾ ਬੰਡਾਲਾ ਨੇੜੇ ਬੁੱਤਾ ਵਾਲੇ ਮੋੜ ’ਤੇ ਇੱਕ ਪੰਜਾਬ ਰੋਡਵੇਜ਼ ਦੀ ਬੱਸ ਅਤੇ ਰੇਤਾ ਨਾਲ ਭਰੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਇੱਕ ਛੋਟੀ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 8 ਹੋਰ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
Publish Date: Thu, 17 Sep 2026 04:37 PM (IST)
Updated Date: Thu, 17 Sep 2026 04:38 PM (IST)
ਅੰਗਰੇਜ ਸਿੰਘ ਹੁੰਦਲ, ਪੰਜਾਬੀ ਜਾਗਰਣ, ਬੰਡਾਲਾ : ਨੈਸ਼ਨਲ ਹਾਈਵੇ-54 ’ਤੇ ਕਸਬਾ ਬੰਡਾਲਾ ਨੇੜੇ ਬੁੱਤਾ ਵਾਲੇ ਮੋੜ ’ਤੇ ਇੱਕ ਪੰਜਾਬ ਰੋਡਵੇਜ਼ ਦੀ ਬੱਸ ਅਤੇ ਰੇਤਾ ਨਾਲ ਭਰੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਇੱਕ ਛੋਟੀ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 8 ਹੋਰ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਨੰਬਰ PB-04-AE-0995 ਅੰਮ੍ਰਿਤਸਰ ਤੋਂ ਮੋਗਾ ਵੱਲ ਜਾ ਰਹੀ ਸੀ। ਜਦੋਂ ਬੱਸ ਬੁੱਤਾ ਵਾਲੇ ਮੋੜ ਨੇੜੇ ਪਹੁੰਚੀ ਤਾਂ ਸੜਕ ’ਤੇ ਖੜ੍ਹੇ ਰੇਤਾ ਨਾਲ ਭਰੇ ਟਰੱਕ PB-03-BG-9307 ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਕੰਡਕਟਰ ਵਾਲਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਪੁਕਾਰ ਮਚ ਗਈ। ਇੱਕ ਮਹਿਲਾ ਸਵਾਰੀ ਦਾ ਪੈਰ ਬੱਸ ਵਿੱਚ ਫਸ ਗਿਆ, ਜਿਸ ਨੂੰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਲੋਹੇ ਦੀਆਂ ਰਾਡਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਭੇਜਣ ਦੀ ਕਾਰਵਾਈ ਕੀਤੀ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।