ਐਜ਼ਲੀਨ ਤੇ ਸਬੀਰ ਨੇ ਮੋਹਿਤ ਕੀਤੇ ਸ਼ਰਧਾਲੂ ਐਜ਼ਲੀਨ ਤੇ ਸਬੀਰ ਨੇ ਮੋਹਿਤ ਕੀਤੇ ਸ਼ਰਧਾਲੂ
Publish Date: Sat, 05 Sep 2026 05:21 PM (IST)
Updated Date: Sun, 06 Sep 2026 04:02 AM (IST)
ਫੋਟੋ-19 ਕੈਪਸ਼ਨ : ਸ੍ਰੀ ਕ੍ਰਿਸ਼ਨ ਜੀ ਤੇ ਸ਼੍ਰੀ ਰਾਧਾ ਦੇ ਰੂਪ ਵਿਚ ਸੱਜੇ ਐਜ਼ਲੀਨ ਤੇ ਸਬੀਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਮੌਕੇ ਧਾਰਮਿਕ ਆਸਥਾ, ਸ਼ਰਧਾ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸੇ ਮੌਕੇ ਸਬੀਰ ਤੇ ਐਜ਼ਲੀਨ ਕੌਰ ਨੇ ਭਗਵਾਨ ਸ੍ਰੀ ਕ੍ਰਿਸ਼ਨ ਤੇ ਰਾਧਾ ਦਾ ਮਨਮੋਹਕ ਪਹਿਰਾਵਾ ਪਹਿਣ ਕੇ ਸਭ ਦਾ ਦਿਲ ਮੋਹ ਲਿਆ। ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ’ਚ ਸੱਜੇ ਦੋਵਾਂ ਬੱਚਿਆਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਬੱਚੇ ਪੀਲੇ ਰੰਗ ਦੇ ਸੁੰਦਰ ਪਹਿਰਾਵੇ ਦੇ ਨਾਲ ਸਿਰ ’ਤੇ ਸੁਨਹਿਰੀ ਮੁਕਟ, ਮੋਰ ਪੰਖ ਅਤੇ ਗਲ ਵਿਚ ਮਾਲਾਵਾਂ ਧਾਰਨ ਕੀਤੀਆਂ ਹੋਈਆਂ ਸਨ। ਹੱਥ ਵਿਚ ਬੰਸਰੀ ਅਤੇ ਨਾਲ ਹੀ ਜਨਮ ਅਸ਼ਟਮੀ ਨਾਲ ਸਬੰਧਤ ਸਜਾਵਟ ਨੇ ਇਸ ਪਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਨੰਨ੍ਹੇ ਬੱਚਿਆਂ ਦੇ ਚਿਹਰੇ ’ਤੇ ਦਿਖਾਈ ਦੇ ਰਹੀ ਮਾਸੂਮੀਅਤ ਅਤੇ ਖੁਸ਼ੀ ਨੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਨਮ ਅਸ਼ਟਮੀ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਦਾ ਸੰਦੇਸ਼ ਵੀ ਦਿੰਦੀ ਹੈ। ਉਨ੍ਹਾਂ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਜੀਵਨ, ਉਨ੍ਹਾਂ ਦੇ ਸੰਘਰਸ਼, ਕਰਮਯੋਗ, ਸੱਚਾਈ ਤੇ ਧਰਮ ਦੇ ਮਾਰਗ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਣਾ ਸਮੇਂ ਦੀ ਅਹਿਮ ਲੋੜ ਹੈ। ਇਸ ਨਾਲ ਬੱਚਿਆਂ ਅੰਦਰ ਆਪਣੇ ਵਿਰਸੇ, ਧਰਮ ਅਤੇ ਸੱਭਿਆਚਾਰ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ।