ਨਸ਼ਾ ਸਮਾਜ ਨੂੰ ਖੋਖਲਾ ਕਰ ਰਿਹਾ, ਨੌਜਵਾਨ ਜਾਗਰੂਕ ਹੋਣ : ਸਲਿਲ ਕਪੂਰ ਨਸ਼ਾ ਸਮਾਜ ਨੂੰ ਖੋਖਲਾ ਕਰ ਰਿਹਾ, ਨੌਜਵਾਨ ਜਾਗਰੂਕ ਹੋਣ : ਸਲਿਲ ਕਪੂਰ
Publish Date: Sun, 30 Aug 2026 05:40 PM (IST)
Updated Date: Mon, 31 Aug 2026 04:02 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੇ 137ਵੇਂ ਐਪੀਸੋਡ ਵਿਚ ‘ਨਸ਼ਾ ਮੁਕਤ ਨੌਜਵਾਨ ਅਤੇ ਵਿਕਸਤ ਭਾਰਤ’ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਸੁਣਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਕਿਹਾ ਕਿ ਮਨ ਕੀ ਬਾਤ ਸਿਰਫ਼ ਇਕ ਰੇਡੀਓ ਪ੍ਰੋਗਰਾਮ ਨਹੀਂ ਹੈ, ਸਗੋਂ ਦੇਸ਼ ਦੇ ਹਰ ਕੋਨੇ ਵਿਚ ਹੋ ਰਹੀਆਂ ਸਕਾਰਾਤਮਕ ਤਬਦੀਲੀਆਂ, ਸਮਾਜ ਸੇਵਾ ਗਤੀਵਿਧੀਆਂ ਅਤੇ ਜਨਤਕ ਲਹਿਰਾਂ ਨੂੰ ਇਕੱਠਾ ਕਰਨ ਲਈ ਇਕ ਵਿਲੱਖਣ ਮਾਧਿਅਮ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਮਨ ਕੀ ਬਾਤ ਪ੍ਰੋਗਰਾਮ ਦੇ ਸੂਬਾ ਕੋਆਰਡੀਨੇਟਰ ਐਡਵੋਕੇਟ ਰਾਜੇਸ਼ ਹਨੀ ਦੇ ਨਾਲ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਆਉਣ ਵਾਲੇ ਭਾਜਪਾ ਦੇ ਕਟੜਾ ਭਾਈ ਸੰਤ ਸਿੰਘ ਮੰਡਲ ਵਿਖੇ ਮੰਡਲ ਪ੍ਰਧਾਨ ਰੋਮੀ ਚੋਪੜਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨਾਲ ਰਾਕੇਸ਼ ਗਿੱਲ, ਡਾ. ਰਾਮ ਚਾਵਲਾ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸੰਜੇ ਸ਼ਰਮਾ, ਮੀਨੂੰ ਸਹਿਗਲ, ਸੰਜੀਵ ਕੁਮਾਰ, ਹਰਪ੍ਰੀਤ ਸਿੰਘ ਮੰਨੂ ਗਰੋਵਰ, ਪ੍ਰਦੀਪ ਸਰੀਨ, ਨਰਿੰਦਰ ਗੋਲਡੀ, ਸੁਧੀਰ ਅਰੋੜਾ, ਟਹਿਲ ਸਿੰਘ, ਗੋਪਾਲ ਵਰਮਾ ਅਤੇ ਹੋਰ ਕਾਰਕੁਨ ਅਤੇ ਇਲਾਕੇ ਦੇ ਵਸਨੀਕ ਸ਼ਾਮਲ ਹੋਏ। ਸਲਿਲ ਕਪੂਰ ਨੇ ਕਿਹਾ ਕਿ ਪਾਕਿਸਤਾਨ ਤੋਂ ਪੰਜਾਬ ਦੇ ਸਰਹੱਦੀ ਜ਼ਿਿਲ੍ਹਆਂ ਵਿਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਮਨੁੱਖੀ-ਅਧਾਰਤ ਰਸਤਾ ਡਰੋਨ-ਅਧਾਰਤ ਬਣ ਗਿਆ ਹੈ। ਸਾਡੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਪਣੀਆਂ ਜਾਨਾਂ ਗੁਆ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾਮੁਕਤ ਮੁਹਿੰਮ ਇਸ ਸਮੇਂ ਦੇਸ਼ ਭਰ ਵਿਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਦਾ ਟੀਚਾ ਸਪੱਸ਼ਟ ‘ਨਸ਼ਾ ਮੁਕਤ ਨੌਜਵਾਨ, ਨਸ਼ਾ ਮੁਕਤ ਭਾਰਤ’ ਹੈ। ਬਹੁਤ ਸਾਰੇ ਲੋਕ, ਖਾਸ ਕਰਕੇ ਨੌਜਵਾਨ, ਇਸ ਦਾ ਇੱਕ ਵੱਡਾ ਹਿੱਸਾ ਬਣ ਗਏ ਹਨ। ਇਹ ਭਾਰਤ ਦੇ ਨੌਜਵਾਨਾਂ ਦੀ ਸਿਹਤ, ਖੁਸ਼ੀ ਅਤੇ ਉੱਜਵਲ ਭਵਿੱਖ ਲਈ ਸਾਡਾ ਸਮੂਹਿਕ ਸੰਕਲਪ ਹੈ। ਸਲਿਲ ਕਪੂਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਰਾਹੀਂ ਲੱਖਾਂ ਮਾਵਾਂ ਅਤੇ ਭੈਣਾਂ ਨਵੀਂ ਤਾਕਤ ਪ੍ਰਾਪਤ ਕਰ ਰਹੀਆਂ ਹਨ। ਮਹਿਲਾ ਸਸ਼ਕਤੀਕਰਨ ਦੇ ਇਸ ਪਹਿਲੂ ਤੇ ਓਨੀ ਚਰਚਾ ਨਹੀਂ ਕੀਤੀ ਜਾਂਦੀ ਜਿੰਨੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਲਗਭਗ 46 ਪ੍ਰਤੀਸ਼ਤ ਲਾਭਪਾਤਰੀ ਔਰਤਾਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਵੱਛ ਭਾਰਤ ਅਭਿਆਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਤੇ ਸਾਰਿਆਂ ਨੂੰ ਪੂਰੇ ਦਿਲ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਹੈ। ਸਲਿਲ ਕਪੂਰ ਨੇ ਸਾਰਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।