ਐੱਸਡੀਐੱਮ ਨੇ ਬਾਬਾ ਬਕਾਲਾ ਸਾਹਿਬ ’ਚ ਲਹਿਰਾਇਆ ਝੰਡਾ ਐਸਡੀਐਮ ਨੇ ਬਾਬਾ ਬਕਾਲਾ ਸਾਹਿਬ ’ਚ ਲਹਿਰਾਇਆ ਝੰਡਾ
Publish Date: Sun, 16 Aug 2026 06:47 PM (IST)
Updated Date: Mon, 17 Aug 2026 04:06 AM (IST)
ਫੋਟੋ-50 ਕੈਪਸ਼ਨ-ਬਾਬਾ ਬਕਾਲਾ ਸਾਹਿਬ ਵਿਖੇ ਅਜ਼ਾਦੀ ਦਿਵਸ ਮੌਕੇ ਲੋੜਵੰਦ ਬੀਬੀਆਂ ਨੂੰ ਸਿਲਾਈ ਮਸ਼ੀਨਾਂ ਦਿੰਦੇ ਹੋਏ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਤੇ ਐੱਸਡੀਐੱਮ ਜਸ਼ਨਜੀਤ ਸਿੰਘ। ਨਾਲ ਹਨ ਸੁਖਪਾਲ ਸਿੰਘ ਡੀਐੱਸਪੀ, ਬਲਜੀਤ ਸਿੰਘ ਗੁਰਾਇਆ ਨਾਇਬ ਤਹਿਸੀਲਦਾਰ ਤੇ ਹੋਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸਰਕਾਰੀ ਆਈਟੀਆਈ ਬਾਬਾ ਬਕਾਲਾ ਸਾਹਿਬ ਵਿਖੇ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਜਸ਼ਨਜੀਤ ਸਿੰਘ ਨੇ ਅਦਾ ਕੀਤੀ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਵੱਖ-ਵੱਖ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਜਿੱਥੇ ਸਭ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ, ਉਥੇ ਦੇਸ਼ ਭਗਤ ਪਰਿਵਾਰਾਂ ਨੂੰ ਸਨਮਾਨਿਤ ਕੀਤਾ, ਲੋੜਵੰਦ ਬੀਬੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਅਪਾਹਜਾਂ ਨੂੰ ਟਰਾਈ ਸਾਇਕਲ ਵੰਡੇ। ਇਸ ਮੌਕੇ ਜਸਪ੍ਰੀਤ ਸਿੰਘ ਐਸਡੀਜੇਐਮ, ਰਮਨਦੀਪ ਕੌਰ, ਮਹਿਕਪ੍ਰੀਤ ਕੌਰ, ਮੋਨਿਕਾ (ਤਿੰਨੋ ਜੇਐੱਮਆਈਸੀ), ਡੀਐੱਸਪੀ ਸੁਖਪਾਲ ਸਿੰਘ, ਥਾਣਾ ਮੁਖੀ ਬਿਆਸ ਗੁਰਵਿੰਦਰ ਸਿੰਘ, ਥਾਣਾ ਮੇਖੀ ਖਿਲਚੀਆਂ ਮੁਖਤਾਰ ਸਿੰਘ, ਲਖਵਿੰਦਰ ਸਿੰਘ ਤਹਿਸੀਲਦਾਰ, ਬਲਜੀਤ ਸਿੰਘ ਗੁਰਾਇਆ ਨਾਇਬ ਤਹਿਸੀਲਦਾਰ ਬਾਬਾ ਬਕਾਲਾ, ਰੁਸਤਮ ਸਿੰਘ ਨਾਇਬ ਤਹਿਸੀਲਦਾਰ ਬਿਆਸ, ਰਣਜੀਤ ਸਿੰਘ ਨਾਇਬ ਤਹਿਸੀਲਦਾਰ ਤਰਸਿੱਕਾ, ਅਨਿਲ ਕੁਮਾਰ ਚੋਪੜਾ ਈਓ ਨਗਰ ਪੰਚਾਇਤ, ਐਡਵੋਕੇਟ ਜਸਪ੍ਰੀਤ ਸਿੰਘ ਬਾਠ, ਡਾ. ਰਛਪਾਲ ਸਿੰਘ ਬੰਡਾਲਾ, ਪਟਵਾਰੀ ਅੰਗਰੇਜ ਸਿੰਘ ਦੇਵੀਦਾਸਪੁਰਾ, ਬਲਦੇਵ ਸਿੰਘ ਬੋਦੇਵਾਲ, ਪ੍ਰਧਾਨ ਗੁਰਦੇਵ ਸਿੰਘ ਆੜਤੀ, ਸਰਵਨਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਮੱਤੇਵਾਲ, ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ, ਸਰਪੰਚ ਗੁਰਜੀਤ ਸਿੰਘ ਫੱਤੂਵਾਲ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸਰਪੰਚ ਫਲਵਿੰਦਰ ਸਿੰਘ ਸੋਨੀ, ਕੌਂਸਲਰ ਵਿਸ਼ਾਲ ਮੰਨਣ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ, ਪ੍ਰਧਾਨ ਹੀਰਾ ਸਿੰਘ ਭੱਠੇ ਵਾਲੇ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਹੀਰਾ ਸਿੰਘ ਜਸਪਾਲ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਮੇਜਰ ਸਿੰਘ ਚੀਮਾਂਬਾਠ, ਪ੍ਰਸ਼ਾਂਤ ਰਈਆ, ਹਰਜੀਤ ਸਿੰਘ, ਸੁਖਦੇਵ ਸਿੰਘ ਬੱਲ, ਨਵਦੀਪ ਸਿੰਘ ਬਦੇਸ਼ਾ, ਕੰਵਲਜੀਤ ਕੌਰ, ਜਗਰੂਪ ਸਿੰਘ, ਜਗਰੂਪ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।