ਪਿੰਡ ਸਰਾਂ ਵਿਖੇ ਭਾਜਪਾ ਸੂਬਾ ਸਕੱਤਰ ਮੰਨਾ ਨੇ ਕੀਤੀ ਮੀਟਿੰਗ ਪਿੰਡ ਸਰਾਂ ਵਿਖੇ ਭਾਜਪਾ ਸੂਬਾ ਸਕੱਤਰ ਮੰਨਾ ਨੇ ਕੀਤੀ ਮੀਟਿੰਗ
Publish Date: Sun, 16 Aug 2026 06:07 PM (IST)
Updated Date: Mon, 17 Aug 2026 04:06 AM (IST)
ਫੋਟੋ-39 ਕੈਪਸ਼ਨ - ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਹੋਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ ਦਿਵਸ’ ਮੌਕੇ ਭਾਜਪਾ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਦੇ ਸਬੰਧ ’ਚ ਹਲਕੇ ਦੇ ਸਰਕਲ ਜਲਾਲਾਬਾਦ ਦੇ ਪਿੰਡ ਸਰਾਂ ਵਿਖੇ ਸਾਬਕਾ ਸਰਪੰਚ ਪਰਮਜੀਤ ਸਿੰਘ ਤੇ ਬਲਵਿੰਦਰ ਸਿੰਘ ਸੇਠ ਦੀ ਅਗਵਾਈ ਹੇਠ ਵਰਕਰਾਂ ਦਾ ਭਰਵਾਂ ਇਕੱਠ ਹੋਇਆ। ਜਿਸ ’ਚ ਭਾਜਪਾ ਸੂਬਾ ਸਕੱਤਰ ਤੇ ਸਾਬਕਾ ਚੀਫ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੰਨਾ ਨੇ ਸਾਰੀਆਂ ਹੀ ਸੰਗਤਾਂ ਨੂੰ ਰੈਲੀ ’ਚ ਸ਼ਮੂਲੀਅਤ ਕਰਨ ਲਈ ਲਈ ਅਪੀਲ ਕੀਤੀ। ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਇਹ ਰੈਲੀ ਦੂਸਰੀਆਂ ਸਾਰੀਆਂ ਪਾਰਟੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕੇਂਦਰ ਤੋਂ ਕੈਬਨਿਟ ਮੰਤਰੀ ਸਮੇਤ ਸੀਨੀਅਰ ਪੰਜਾਬ ਦੀ ਸਮੂਹ ਲੀਡਰਸ਼ਿਪ ਇਸ ਰੈਲੀ ਵਿਚ ਪਹੁੰਚੇਗੀ। ਉਨ੍ਹਾਂ ਕਿਹਾ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਹੈ ਹੁਣ ਉਹ ਇਸ ਵਾਰ ਭਾਜਪਾ ਦੀ ਸਰਕਾਰ ਪੰਜਾਬ ’ਚ ਲਿਆਉਣ ਲਈ ਉਤਾਵਲੇ ਹਨ। ਮੰਨਾ ਨੇ ਕਿਹਾ ਬਾਬਾ ਬਕਾਲਾ ਸਾਹਿਬ ਦੀ ਇਹ ਰੈਲੀ ਸਾਬਤ ਕਰ ਦੇਵੇਗੀ ਕਿ ਪੰਜਾਬ ਅੰਦਰ 2027 ਵਿਚ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਮਹੀਨੇ ਰਹਿ ਗਏ ਹਨ। ਉਨਾਂ ਕਿਹਾ ਕਿ ਪੰਜਾਬ ’ਚ ਜਲਦੀ ਹੀ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਹੋ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਵਿੰਡ, ਸਰਕਲ ਪ੍ਰਧਾਨ ਸਰਬਿੰਦਰ ਸਿੰਘ ਬੋਬੀ, ਜਨਰਲ ਸੈਕਟਰੀ ਰਾਕੇਸ਼ ਟਾਂਗਰੀ, ਅਮਰੀਕ ਸਿੰਘ, ਲਖਵਿੰਦਰ ਸਿੰਘ, ਬਲਦੇਵ ਸਿੰਘ, ਗੋਲੂ ਮੈਨੇਜਰ, ਬੋਧਾ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ, ਪਿੰਦਰ ਦੋਲੋਂਨੰਗਲ, ਰਵੀ ਟਪਿਆਲਾ, ਸੋਨੂੰ, ਨੂਰ, ਛੋਟੇ ਲਾਲ ਸਮੇਤ ਪਿੰਡ ਦੇ ਸਾਰੇ ਵਰਕਰਾਂ ਆਦਿ ਹਾਜ਼ਰ ਸਨ।