‘ਪਾਕਿਸਤਾਨ ਫੇਰੀ ਦੀਆਂ ਮਿੱਠੀਆਂ ਯਾਦਾਂ’ ਪੁਸਤਕ ਲੋਕ ਅਰਪਿਤ 'ਪਾਕਿਸਤਾਨ ਫੇਰੀ ਦੀਆਂ ਮਿੱਠੀਆਂ ਯਾਦਾਂ' ਪੁਸਤਕ ਲੋਕ ਅਰਪਿਤ
Publish Date: Mon, 27 Jul 2026 04:46 PM (IST)
Updated Date: Mon, 27 Jul 2026 04:48 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੱਖਣ ਕੁਹਾੜ, ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਦਫ਼ਤਰ ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਬਾਜਵਾ, ਕਾਰਜਕਾਰੀ ਮੈਂਬਰ ਮਨਜੀਤ ਸਿੰਘ ਵੱਸੀ, ਹਰਦਰਸ਼ਨ ਸਿੰਘ ਕਮਲ (ਜਨਰਲ ਸਕੱਤਰ ਮਾਝਾ ਜਨਵਾਦੀ ਲੇਖਕ ਸਭਾ), ਕੁਲਵਿੰਦਰ ਸਿੰਘ ਗਾਖਲ (ਪ੍ਰਧਾਨ ਪੰਜਾਬ ਸਾਹਿਤਕ ਮੰਚ, ਜਲੰਧਰ), ਡਾ. ਗਗਨਦੀਪ (ਪ੍ਰਧਾਨ ਮਝੈਲਾਂ ਦੀ ਸੱਥ) ਅਤੇ ਪ੍ਰੋ. ਬਖਤਾਵਰ ਧਾਲੀਵਾਲ (ਜਨਰਲ ਸਕੱਤਰ ਸ਼ਬਦ ਨਾਦ ਮੰਚ) ਅਤੇ ਸਰਪ੍ਰਸਤ ਪ੍ਰਿੰ. ਰਘਬੀਰ ਸਿੰਘ ਸੋਹਲ ਸ਼ਾਮਿਲ ਹੋਏ। ਇਸ ਮੌਕੇ ਲੇਖਕ ਜਗਦੀਸ਼ ਸਿੰਘ ਬਮਰਾਹ ਦੀ ਪੁਸਤਕ ਪਾਕਿਸਤਾਨ ਫੇਰੀ ਦੀਆਂ ਮਿੱਠੀਆਂ ਯਾਦਾਂ ਲੋਕ ਅਰਪਿਤ ਸਮੱੁਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਹਰਮੇਸ਼ ਕੌਰ ਜੋਧੇ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਸੁਖਵਿੰਦਰ ਕੌਰ ਬਟਾਲਾ, ਹਰਵਿੰਦਰਜੀਤ ਕੌਰ ਬਾਠ, ਮੱਖਣ ਭੈਣੀਵਾਲਾ, ਮੰਗਤ ਚੈਂਚਲ ਗੁਰਦਾਸਪੁਰ, ਸੀਤਲ ਸਿੰਘ ਗੁਨੋਵਾਲ, ਨਿਸ਼ਾਨ ਸਿੰਘ ਜੌੜਾ ਸਿੰਘਾਂ, ਜਸਮੇਲ ਸਿੰਘ ਜੋਧੇ, ਨਵਦੀਪ ਸਿੰਘ ਬਦੇਸ਼ਾ, ਧਰਮ ਸਿੰਘ ਧਿਆਨਪੁਰ, ਮਨਦੀਪ ਸਿੰਘ ਬੋਪਰਾਏ, ਅਕਾਸ਼ਦੀਪ ਸਿੰਘ, ਸੂਬੇਦਾਰ ਹਰਜੀਤ ਸਿੰਘ, ਸੋਨੂੰ ਸੁਲਤਾਨ, ਨਿਸ਼ਾਨ ਸਿੰਘ (ਮਜਲਸ), ਡਾ. ਕੁਲਵੰਤ ਸਿੰਘ ਬਾਠ, ਬਲਬੀਰ ਸਿੰਘ ਬੀਰ, ਡਾ. ਅਮਨਦੀਪ ਸਿੰਘ ਬਿਆਸ, ਬਲਵਿੰਦਰ ਸਿੰਘ ਅਠੌਲਾ, ਜਸਬੀਰ ਸਿੰਘ ਨਾਰਲਾ, ਪਰਮਜੀਤ ਸਿੰਘ ਸਿਤਾਰਾ, ਹਰਪ੍ਰੀਤ ਸਿੰਘ ਜੱਲੂਵਾਲ, ਹਰਜਿੰਦਰ ਸਿੰਘ ਜਿੰਦੀ ਮਠੌਲਾ, ਕੁਲਦੀਪ ਸਿੰਘ ਰਤਨ, ਤਰਸੇਮ ਜਲੰਧਰੀ, ਡਾ. ਸਰਬਜੀਤ ਸਿੰਘ ਬਿੱਲਾ, ਸੁਰਜੀਤ ਸਿੰਘ ਫੇਰੂਮਾਨ, ਲਖਵਿੰਦਰ ਸਿੰਘ ਉੱਪਲ, ਹਿੰਦ ਗਹਿਰੀਮੰਡੀ, ਅਜੀਤ ਸਿੰਘ ਸਠਿਆਲਵੀ, ਬਲਦੇਵ ਸਿੰਘ ਸਠਿਆਲਾ, ਅਜੈਬ ਸਿੰਘ ਬੋਦੇਵਾਲ, ਸਕੱਤਰ ਸਿੰਘ ਪੁਰੇਵਾਲ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਜਗਦੀਸ਼ ਸਿੰਘ ਕਲਾਨੌਰ, ਸਰਪੰਚ ਗੁਰਜਿੰਦਰ ਸਿੰਘ ਬੁਝਿਆਂਵਾਲੀ, ਦਵਿੰਦਰ ਸਿੰਘ ਭੋਲਾ, ਗੁਰਹਰਪ੍ਰੀਤ ਸਿੰਘ ਰਾਣਾ ਚੂੰਗ, ਜਗਤਾਰ ਸਿੰਘ ਸੰਧੂ, ਸੰਨਪ੍ਰੀਤ ਸਿੰਘ ਮਣੀ, ਕੈਪਟਨ ਸਿੰਘ ਮਹਿਤਾ, ਜਤਿੰਦਰ ਸਿੰਘ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ। ਇਸ ਮੌਕੇ ਸਭਾ ਵੱਲੋਂ ਪੁਜੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ।