ਸਪੈਮ ਤੇ ਧੋਖਾਧੜੀ ਤੋਂ ਬਚਾਅ ਲਈ ਜਾਗਰੂਕਤਾ ਦੀ ਲੋੜ
ਸਪੈਮ ਅਤੇ ਧੋਖਾਧੜੀ ਤੋਂ ਬਚਾਅ ਲਈ ਜਾਗਰੂਕਤਾ ਦੀ ਲੋੜ
Publish Date: Tue, 31 Mar 2026 06:08 PM (IST)
Updated Date: Wed, 01 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਟਰੂਕਾਲਰ ਨੇ ਐਲਾਨ ਕੀਤਾ ਹੈ ਕਿ ਦੁਨੀਆ ਭਰ ਵਿਚ ਇਸ ਦੇ ਯੂਜ਼ਰਾਂ ਦੀ ਗਿਣਤੀ 500 ਮਿਲੀਅਨ ਤੋਂ ਵੱਧ ਹੋ ਗਈ ਹੈ। ਇਹ ਕੰਪਨੀ ਦੇ ਉਸ ਸਫਰ ਵਿਚ ਇਕ ਵੱਡੀ ਕਾਮਯਾਬੀ ਹੈ ਜਿਸ ਦਾ ਮਕਸਦ ਲੋਕਾਂ ਵਿਚਾਲੇ ਸੰਚਾਰ ਨੂੰ ਹੋਰ ਭਰੋਸੇਯੋਗ ਬਣਾਉਣਾ ਹੈ। ਇਹ ਜਾਣਕਾਰੀ ਇਕ ਸੈਮੀਨਾਰ ਦੌਰਾਨ ਸੀਈਓ ਰਿਸ਼ਿਤ ਝੁੰਝੁਨਵਾਲਾ ਨੇ ਸਾਂਝੀ ਕਰਦਿਆਂ ਕਿਹਾ ਕਿ ਇਸ ਪਲੇਟਫਾਰਮ ‘ਤੇ ਯੂਜ਼ਰਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਸਿਰਫ਼ ਸਾਲ 2025 ਵਿਚ ਹੀ 50 ਮਿਲੀਅਨ ਤੋਂ ਵੱਧ ਨਵੇਂ ਯੂਜ਼ਰ ਇਸ ਨਾਲ ਜੁੜੇ ਹਨ। ਭਾਰਤ ਵਿਚ ਹੀ ਟਰੂਕਾਲਰ ਵਰਤਣ ਵਾਲਿਆਂ ਦੀ ਗਿਣਤੀ 350 ਮਿਲੀਅਨ ਤੋਂ ਵੱਧ ਹੋ ਚੁੱਕੀ ਹੈ, ਜਦਕਿ ਭਾਰਤ ਤੋਂ ਬਾਹਰ ਇਹ ਗਿਣਤੀ 150 ਮਿਲੀਅਨ ਤੋਂ ਜ਼ਿਆਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅੱਜਕੱਲ੍ਹ ਦੁਨੀਆ ਭਰ ਵਿੱਚ ਅਣਚਾਹੀਆਂ ਕਾਲਾਂ, ਸਪੈਮ ਅਤੇ ਧੋਖਾਧੜੀ ਤੋਂ ਬਚਾਅ ਦੀ ਲੋੜ ਲਗਾਤਾਰ ਵੱਧ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਟਰੂਕਾਲਰ ਦੀ ਭੁਗਤਾਨ ਵਾਲੀ ਸੇਵਾ ਵਰਤਣ ਵਾਲੇ ਸਬਸਕ੍ਰਾਈਬਰਾਂ ਦੀ ਗਿਣਤੀ ਵੀ 4 ਮਿਲੀਅਨ ਤੋਂ ਪਾਰ ਹੋ ਗਈ ਹੈ, ਜਿਸ ਨਾਲ ਕੰਪਨੀ ਦੀ ਆਮਦਨ ਦਾ ਇੱਕ ਮਹੱਤਵਪੂਰਨ ਸਰੋਤ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਇਹ ਸਾਡੇ ਲਈ ਵੱਡੀ ਉਪਲਬਧੀ ਤਾਂ ਹੈ ਹੀ, ਪਰ ਇਹ ਅੱਜ ਦੀ ਦੁਨੀਆ ਬਾਰੇ ਵੀ ਬਹੁਤ ਕੁਝ ਦੱਸਦੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਹੋਰ ਵੱਧ ਲੋਕਾਂ ਨੂੰ ਸਪੈਮ, ਸਕੈਮ ਤੇ ਅਣਚਾਹੇ ਸੰਚਾਰ ਨਾਲ ਨਜਿੱਠਣ ਲਈ ਮਦਦ ਦੀ ਲੋੜ ਪੈ ਰਹੀ ਹੈ। 500 ਮਿਲੀਅਨ ਯੂਜ਼ਰਾਂ ਦਾ ਅੰਕੜਾ ਦੱਸਦਾ ਹੈ ਕਿ ਲੋਕਾਂ ਨੂੰ ਇਸ ਦੀ ਕਿੰਨੀ ਲੋੜ ਹੈ ਅਤੇ ਉਹ ਆਪਣੇ ਸੰਚਾਰ ਨੂੰ ਸੁਰੱਖਿਅਤ ਬਣਾਉਣ ਲਈ ਟਰੂਕਾਲਰ ‘ਤੇ ਕਿੰਨਾ ਭਰੋਸਾ ਕਰਦੇ ਹਨ।