ਏਆਈ ਇੰਪੈਕਟ ਸਮਿੱਟ 2026 ਕੱਲ੍ਹ ਤੋਂ
16 ਤੋਂ 20 ਫ਼ਰਵਰੀ ਤੱਕ ਹੋਵੇਗਾ ਏਆਈ ਇੰਪੈਕਟ ਸਮਿੱਟ 2026
Publish Date: Sat, 14 Feb 2026 04:13 PM (IST)
Updated Date: Sat, 14 Feb 2026 04:15 PM (IST)

ਪੱਤਰ ਪੇ੍ਰਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਲੇਕਸਲੇਜਿਸ, ਭਾਰਤ ਦਾ ਉਭਰਦਾ ਏਆਈ ਅਧਾਰਿਤ ਲੀਗਲ ਇੰਟੈਲੀਜੈਂਸ ਪਲੇਟਫਾਰਮ 16 ਤੋਂ 20 ਫ਼ਰਵਰੀ 2026 ਤੱਕ ਭਾਰਤ ਮੰਡਪਮ ਨਵੀਂ ਦਿੱਲੀ ਵਿਚ ਹੋਣ ਵਾਲੇ ਇੰਡੀਆ ਏਆਈ ਇੰਪੈਕਟ ਸਮਿੱਟ 2026 ਵਿੱਚ ਹਿੱਸਾ ਲਵੇਗਾ। ਇਹ ਸਮਿੱਟ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਏਆਈ ਪ੍ਰੋਗਰਾਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਅਤੇ ਗਲੋਬਲ ਸਾਊਥ ਵਿੱਚ ਹੋਣ ਵਾਲਾ ਪਹਿਲਾ ਵੱਡਾ ਏਆਈ ਸੰਮੇਲਨ ਹੈ। ਇਸ ਬਾਰੇ ਉਪਰੋਕਤ ਜਾਣਕਾਰੀ ਇਥੇ ਪੱਤਰਕਾੲਰਾਂ ਨਾਲ ਸਾਂਝੀ ਕਰਦਿਆਂ ਲੇਕਸਲੇਜਿਸ ਦੇ ਸੰਸਥਾਪਕ ਸਾਕਰ ਯਾਦਵ ਨੇ ਕਿਹਾ ਕਿ ਦੁਨੀਆ ਭਰ ਵਿਚ ਏਆਈ ਬਾਰੇ ਗੱਲਬਾਤ ਹੁਣ ਸਿਰਫ਼ ਸੰਭਾਵਨਾਵਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਜ਼ਿੰਮੇਵਾਰੀ ਵੱਲ ਵੱਧ ਰਹੀ ਹੈ। ਲੇਕਸਲੇਜਿਸ ਵਿਚ ਅਸੀਂ ਮੰਨਦੇ ਹਾਂ ਕਿ ਏਆਈ ਦਾ ਅਸਲੀ ਅਸਰ ਤਦ ਸਾਹਮਣੇ ਆਉਂਦਾ ਹੈ ਜਦੋਂ ਇਹ ਸੰਸਥਾਵਾਂ ਨੂੰ ਮਜ਼ਬੂਤ ਬਣਾਏ, ਲੋਕਾਂ ਲਈ ਪਹੁੰਚ ਆਸਾਨ ਕਰੇ ਅਤੇ ਭਰੋਸਾ ਵਧਾਏ। ਭਾਰਤ ਦਾ ਕਾਨੂੰਨੀ ਅਤੇ ਟੈਕਸ ਪ੍ਰਣਾਲੀ ਬਹੁਤ ਵੱਡੀ ਅਤੇ ਲਗਾਤਾਰ ਬਦਲ ਰਹੀ ਹੈ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵੱਡੀਆਂ ਲਾ ਫ਼ਰਮਾਂ ਤੋਂ ਲੈ ਕੇ ਸੁਤੰਤਰ ਪ੍ਰੈਕਟੀਸ਼ਨਰਾਂ ਤੱਕ ਹਰ ਪੇਸ਼ੇਵਰ ਨੂੰ ਰੀਅਲ-ਟਾਈਮ, ਪਾਰਦਰਸ਼ੀ ਅਤੇ ਭਰੋਸੇਯੋਗ ਏਆਈ ਇੰਟੈਲੀਜੈਂਸ ਮਿਲ ਸਕੇ। ਇੰਡੀਆ ਏਆਈ ਇੰਪੈਕਟ ਸਮਿੱਟ ਵਿੱਚ ਭਾਗ ਲੈਣਾ ਸਿਰਫ਼ ਟੈਕਨੋਲੋਜੀ ਦਿਖਾਉਣ ਤੱਕ ਸੀਮਿਤ ਨਹੀਂ, ਬਲਕਿ ਇਹ ਦਰਸਾਉਂਦਾ ਹੈ ਕਿ ਏਆਈ ਕਿਵੇਂ ਜ਼ਿੰਮੇਵਾਰੀ ਨਾਲ ਨਿਆਂ, ਕਾਮਪਲਾਇੰਸ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਆਰਥਿਕ ਵਿਕਾਸ ਨੂੰ ਮਜ਼ਬੂਤ ਕਰ ਸਕਦਾ ਹੈ। ਇਹ ਸਿਰਫ਼ ਸਿਧਾਂਤਕ ਗੱਲਾਂ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਸਿਹਤ, ਖੇਤੀਬਾੜੀ, ਸਿੱਖਿਆ, ਜਲਵਾਯੂ, ਸ਼ਾਸਨ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਵਰਗੇ ਖੇਤਰਾਂ ਵਿਚ ਏਆਈ ਦੇ ਅਸਲੀ ਅਤੇ ਮਾਪੇ ਜਾ ਸਕਣ ਵਾਲੇ ਪ੍ਰਭਾਵ ’ਤੇ ਧਿਆਨ ਕੇਂਦਰਿਤ ਕਰਦਾ ਹੈ।