ਪੁਲ਼ ’ਤੇ ਚੜ੍ਹ ਰਹੀ ਬੱਸ ’ਤੇ ਅੱਗੇ ਜਾ ਰਹੇ ਟਰੱਕ ਦਾ ਡਿੱਗਿਆ ਡਾਲਾ, ਚਾਰ ਜ਼ਖ਼ਮੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜੰਡਿਆਲਾ ਗੁਰੂ ਥਾਣੇ ਦੇ ਅਧੀਨ ਪੈਂਦੇ ਦੋਬੁਰਜੀ ਪੁਲ ’ਤੇ ਚੜ੍ਹ ਰਹੇ ਟਰੱਕ ਦਾ ਡਾਲਾ ਡਿੱਗਣ ਨਾਲ ਪਿੱਛੋਂ ਆ ਰਹੀ ਪੰਜਾਬੀ ਰੋਡਵੇਜ ਦੀ ਬੱਸ
Publish Date: Wed, 02 Sep 2026 04:29 PM (IST)
Updated Date: Wed, 02 Sep 2026 04:31 PM (IST)
ਹਾਦਸਾ ਬੁੱਧਵਾਰ ਦੁਪਹਿਰ ਨੂੰ ਦੋਬੁਰਜੀ ਫਲਾਈਓਵਰ ’ਤੇ ਵਾਪਰਿਆ, ਪੱਟੀ ਤੋਂ ਜੰਮੂ ਜਾ ਰਹੀ ਸੀ ਬੱਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜੰਡਿਆਲਾ ਗੁਰੂ ਥਾਣੇ ਦੇ ਅਧੀਨ ਪੈਂਦੇ ਦੋਬੁਰਜੀ ਪੁਲ ’ਤੇ ਚੜ੍ਹ ਰਹੇ ਟਰੱਕ ਦਾ ਡਾਲਾ ਡਿੱਗਣ ਨਾਲ ਪਿੱਛੋਂ ਆ ਰਹੀ ਪੰਜਾਬੀ ਰੋਡਵੇਜ ਦੀ ਬੱਸ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਅਚਾਲਕ ਬ੍ਰੇਕ ਲਗਾਉਣ ਨਾਲ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੋਵੇਂ ਵਾਹਨਾਂ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ। ਟਰੱਕ ਡਰਾਈਵਰ ਗੁਰਦਿਆਲ ਸਿੰਘ ਨੇ ਕਿਹਾ ਕਿ ਉਹ ਬਠਿੰਡਾ ਤੋਂ ਅਜਨਾਲਾ ਜਾ ਰਿਹਾ ਸੀ। ਬੁੱਧਵਾਰ ਨੂੰ ਉਹ ਦੋਬੁਰਜੀ ਫਲਾਈਓਵਰ ਤੇ ਚੜ੍ਹ ਰਿਹਾ ਸੀ। ਪਿੱਛ ਤੋਂ ਪੰਜਾਬ ਰੋਡਵੇਜ਼ ਦੀ ਇਕ ਬੱਸ ਤੇਜ਼ ਰਫ਼ਤਾਰ ਨਾਲ ਲੰਘਣ ਵਾਲੀ ਸੀ। ਟਰੱਕ ਦਾ ਡਾਲਾ ਢਿੱਲਾ ਹੋ ਗਿਆ ਅਤੇ ਡਿੱਗ ਪਿਆ। ਬੱਸ ਵੀ ਟਰੱਕ ਦੇ ਪਿੱਛੇ ਹੀ ਸੀ, ਡਾਲਾ ਬੱਸ ਤੇ ਜਾ ਡਿੱਗਾ। ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਚਾਲਕ ਵਲੋਂ ਜਿਵੇਂ ਹੀ ਬ੍ਰੇਕ ਲਗਾਈ ਤਾਂ ਬੱਸ ਵਿੱਚ ਸਵਾਰ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬੱਸ ਪੱਟੀ ਤੋਂ ਜੰਮੂ ਜਾ ਰਹੀ ਸੀ। ਇਸ ਦੌਰਾਨ ਬੱਸ ਡਰਾਈਵਰ ਗੋਪਾਲ ਸਿੰਘ ਨੇ ਕਿਹਾ ਕਿ ਉਸ ਤੋਂ ਅੱਗੇ ਜਾ ਰਿਹਾ ਟਰੱਕ ਚੜ੍ਹਾਈ ਨਹੀਂ ਚੜ੍ਹ ਸਕਿਆ ਅਤੇ ਪਿੱਛੇ ਵੱਲ ਖਿਸਕ ਗਿਆ। ਟੱਕਰ ਕਾਰਨ ਡਾਲਾ ਬੱਸ ਤੇ ਡਿੱਗ ਗਿਆ, ਜਿਸ ਨਾਲ ਉਸ ਦੀ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗੋਪਾਲ ਸਿੰਘ ਨੇ ਕਿਹਾ ਕਿ ਹਾਦਸੇ ਵਿਚ ਉਸ ਦੀ ਬੱਸ ਵਿਚ ਸਵਾਰ ਚਾਰ ਲੋਕ ਮਾਮੂਲੀ ਜ਼ਖਮੀ ਹੋਏ ਹਨ।