ਤਿੰਨ ਰੋਜ਼ਾ ਗੁਰਮਤਿ ਵਿਚਾਰ ਕੈਂਪ ਲਗਾਇਆ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਿੱਖ ਵਿਦਿਆਰਥੀ ਜੱਥੇਬੰਦੀ ਯੂਨਾਈਟਿੱਡ ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖ ਪੰਥ ਦਾ ਹਰਿਆਵਲ ਦਸਤਾ ਹੈ। ਜਿਸ ਦਾ ਮੁੱਖ ਨੌਜਵਾਨ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਸਿਧਾਤਾਂ ਨਾਲ ਜੋੜਣਾ ਹੈ ਅਤੇ
Publish Date: Mon, 02 Nov 2026 04:46 PM (IST)
Updated Date: Mon, 02 Nov 2026 04:47 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਿੱਖ ਵਿਦਿਆਰਥੀ ਜੱਥੇਬੰਦੀ ਯੂਨਾਈਟਿੱਡ ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖ ਪੰਥ ਦਾ ਹਰਿਆਵਲ ਦਸਤਾ ਹੈ। ਜਿਸ ਦਾ ਮੁੱਖ ਨੌਜਵਾਨ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਸਿਧਾਤਾਂ ਨਾਲ ਜੋੜਣਾ ਹੈ ਅਤੇ ਗੁਰਮਤਿ ਵਿਚ ਪ੍ਰਪੱਕ ਕਰਨਾ ਹੈ। ਇਸੇ ਮੰਤਵ ਤਹਿਤ ਇੱਥੇ ਗੁਰਦੁਆਰਾ ਕਿਲ੍ਹਾ ਤਾਰਾਗੜ ਸਾਹਿਬ ਵਿਖੇ ਯੁਨਾਈਟਿੱਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਤਿੰਨ ਰੋਜ਼ਾ ਗੁਰਮਤਿ ਵਿਚਾਰ ਕੈਂਪ ਆਯੋਜਿਤ ਕੀਤਾ ਗਿਆ ਹੈ, ਜਿਸ ਵਿਚ ਸੈਂਕੜੇ ਦੀ ਗਿਣਤੀ ਵਿਚ ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਿਦਆਰਥੀਆਂ ਕੈਂਪ ਵਿੱਚ ਹਾਜ਼ਰ ਹੋਏ ਹਨ। ਇਹ ਕੈਂਪ ਮਿਤੀ 30 ਅਕਤੂਬਰ ਨੂੰ ਆਰੰਭ ਕੀਤਾ ਗਿਆ, ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨਾਂ ਨੇ ਵੱਖਖ਼ਵੱਖ ਵਿਿਸ਼ਆਂ ਤੇ ਲੈਕਚਰ ਪੇਸ਼ ਕੀਤੇ ਸਨ। ਇੱਥੇ ਕੈਂਪ ਵਿਚ ਪਹਿਲੇ ਦਿਨ ਦੇ ਸੈਸ਼ਨ ਦੀ ਸ਼ੁਰੂਆਤ ਸਮੇਂ ਜੁਗਰਾਜ ਸਿੰਘ ਮਝੈਲ ਨੇ ਵਿਿਦਆਰਥੀਆਂ ਦਾ ਸਵਾਗਤ ਕੀਤਾ ਅਤੇ ਉਪਰੰਤ ਗਿਆਨੀ ਸਤਨਾਮ ਸਿੰਘ ਦਮਦਮੀ ਟਕਸਾਲ, ਗਿਆਨੀ ਨਵਤੇਜ ਸਿੰਘ ਦਮਦਮੀ ਟਕਸਾਲ, ਸਰਦਾਰ ਪਰਮਜੀਤ ਸਿੰਘ ਗਾਜ਼ੀ (ਸਿੱਖ ਸਿਆਸਤ), ਡਾ. ਰਸ਼ਵਿੰਦਰ ਸਿੰਘ (ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ) ਆਦਿ ਵਿਦਵਾਨਾਂ ਨੇ ਵਿਿਦਆਰਥੀਆਂ ਨੂੰ ਗੁਰਮਤਿ ਸਿਧਾਂਤਾਂ ਤੋਂ ਜਾਣੂੰ ਕਰਵਾਇਆ। ਇਸ ਕੈਂਪ ਵਿੱਚ ਤਿੰਨ ਦਿਨ ਸਟੇਜ ਸੰਚਾਲਕ ਦੀ ਸੇਵਾ ਮਨਦੀਪ ਸਿੰਘ ਅਤੇ ਨਿਰਮਲਜੀਤ ਸਿੰਘ ਨਿਭਾਈ ਅਤੇ ਨਵਤੇਜ ਸਿੰਘ ਤੇ ਅਵਤਾਰ ਸਿੰਘ ਔਲਖ ਨੇ ਮੀਡੀਆ ਰਿਕਾਰਡ ਦੀ ਸੇਵਾ ਨਿਭਾਈ। ਇਸ ਕੈਂਪ ਵਿਚ ਵਿਿਦਆਰਥੀਆਂ ਨੂੰ ਨਿਤਨੇਮ, ਖਾਲਸਾਈ ਤਰਾਨਾ, ਗੁਰਬਾਣੀ ਕਥਾ, ਗੁਰ ਇਤਿਹਾਸ, ਸਾਖੀ ਸਾਹਿਤ, ਸ਼ਸਤਰ ਵਿੱਦਿਆ, ਸਿੱਖ ਰਹਿਤ ਬਹਿਤ ਆਦਿ ਹੋਰ ਵੀ ਸਿੱਖ ਸਿਧਾਂਤਾਂ ਨੂੰ ਵਿਹਾਰਕ ਅਮਲ ਵਿੱਚ ਲਿਆਉਣ ਦੀ ਪ੍ਰੇਰਨਾ ਅਤੇ ਦ੍ਰਿੜਤਾ ਕਰਵਾਈ ਜਾਂਦੀ ਹੈ। ਹਰਮਨਦੀਪ ਸਿੰਘ ਦੌਧਰ ਜਰਨਲ ਸਕੱਤਰ ਨੇ ਕਿਹਾ ਕਿ ਗੁਰਮਤਿ ਵੀਚਾਰ ਕੈਂਪ ਵਿਚ ਵਿਿਦਆਰਥੀਆਂ ਗੁਰਮਤਿ ਸਿਧਾਂਤਾਂ ਤੋਂ ਜਾਣੂਕਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਵਿਚ ਤਬਦੀਲੀ ਵੀ ਆਉਂਦੀ ਹੈ। ਇਸ ਕੈਂਪ ਵਿਚ ਕਿਲ੍ਹਾ ਗੁਰਦੁਆਰਾ ਤਾਰਾਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ, ਜੁਗਰਾਜ ਸਿੰਘ ਮਝੈਲ, ਹਰਮਨਦੀਪ ਸਿੰਘ ਦੌਧਰ, ਕੰਨਵਲਪ੍ਰੀਤ ਸਿੰਘ, ਨਿਰਮਲਜੀਤ ਸਿੰਘ, ਗਿਆਨੀ ਮਨਦੀਪ ਸਿੰਘ, ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ ਬੱਲ, ਵਿਕਰਮਜੀਤ ਸਿੰਘ, ਗਗਨਦੀਪ ਸਿੰਘ ਬਾਗੀ ਕਲਮ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਸੈਂਕੜੇ ਵਿਿਦਆਰਥੀ ਹਾਜ਼ਰ ਸਨ।