- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪਾਰਕਿੰਗ ਤੋਂ ਡੀਆਰਆਈ ਟੀਮ ਨੇ ਸ਼ਾਰਜਾਹ ਤੋਂ ਆਏ ਯਾਤਰੀ ਨੂੰ 470 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਹੈ। ਇਸ ਕਾਰਵਾਈ ਵਿਚ ਮੁਲਜਮ ਨੂੰ ਲੈਣ ਆਏ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪਾਰਕਿੰਗ ਤੋਂ ਡੀਆਰਆਈ ਟੀਮ ਨੇ ਸ਼ਾਰਜਾਹ ਤੋਂ ਆਏ ਯਾਤਰੀ ਨੂੰ 470 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਹੈ। ਇਸ ਕਾਰਵਾਈ ਵਿਚ ਮੁਲਜਮ ਨੂੰ ਲੈਣ ਆਏ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ।
ਹਿਮਾਚਲ ਨਿਵਾਸੀ ਮੁਲਜਮ ਆਪਣੇ ਗੁਦਾ ਵਿਚ ਪੇਸਟ ਦੇ ਰੂਪ ਵਿਚ ਸੋਨਾ ਲੁਕਾ ਕੇ ਲਿਆਇਆ ਸੀ। ਡੀਆਰਆਈ ਟੀਮ ਨੇ ਪੱਕੀ ਸੂਚਨਾ ਦੇ ਆਧਾਰ 'ਤੇ ਤਿੰਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਦੋਸ਼ੀ ਐਤਵਾਰ ਰਾਤ ਇੰਡੀਗੋ ਦੀ ਫਲਾਈਟ ਤੋਂ ਸ਼ਾਰਜਾਹ ਤੋਂ ਆਇਆ ਸੀ। ਉਹ ਏਅਰਪੋਰਟ ਤੋਂ ਨਿਕਲ ਕੇ ਪਾਰਕਿੰਗ ਵਿੱਚ ਪਹੁੰਚਿਆ ਤਾਂ ਰਾਤ ਕਰੀਬ 11.30 ਵਜੇ ਡੀਆਰਆਈ ਟੀਮ ਨੇ ਉਸ ਨੂੰ ਅਤੇ ਉਸ ਨੂੰ ਲੈਣ ਆਏ ਦੋ ਹੋਰ ਸਾਥੀਆਂ ਨੂੰ ਕਾਬੂ ਕਰ ਲਿਆ। ਦੋਸ਼ੀ ਦੇ ਦੋਵੇਂ ਸਾਥੀ ਵੀ ਹੋਰ ਸੂਬਿਆਂ ਨਾਲ ਸਬੰਧਤ ਹਨ।