ਗੁਰਸ਼ਰਨ ਭਾਅ ਜੀ ਦੇ ਜਨਮ ਦਿਹਾੜੇ ’ਤੇ ਮਜ਼ਬੂਤ ਇਨਕਲਾਬੀ ਜਮਹੂਰੀ ਲਹਿਰ ਖੜੀ ਕਰਨ ਦਾ ਅਹਿਦ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਸ਼ਰਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ, ਮੰਚ ਰੰਗਮੰਚ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ
Publish Date: Thu, 17 Sep 2026 04:26 PM (IST)
Updated Date: Thu, 17 Sep 2026 04:29 PM (IST)
ਇਨਕਲਾਬੀ ਸੱਭਿਆਚਾਰਕ ਲਹਿਰ ਦੇ ਆਗੂ ਅਮੋਲਕ ਸਿੰਘ ਨੂੰ ‘ਗੁਰਸ਼ਰਨ ਸਿੰਘ ਸਿਮਰਤੀ ਚਿੰਨ੍ਹ’ ਨਾਲ ਸਨਮਾਨਿਤ ਕੀਤਾ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਸ਼ਰਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ, ਮੰਚ ਰੰਗਮੰਚ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਗੁਰਸ਼ਰਨ ਭਾਅ ਜੀ ਦੇ 97ਵੇਂ ਜਨਮ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਲੋਕ ਪੱਖੀ ਰੰਗ ਮੰਚ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ, ਰਣਜੀਤ ਪੁਰਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿਚ ਗੁਰਸ਼ਰਨ ਭਾਅ ਜੀ ਦੀ ਜੀਵਨ ਘਾਲਣਾ ਬਾਰੇ ਵਿਚਾਰ ਚਰਚਾ, ਲੋਕ ਪੱਖੀ ਇਨਕਲਾਬੀ ਰੰਗ ਮੰਚ, ਗੀਤ ਸੰਗੀਤ, ਦਸਤਾਵੇਜ਼ੀ ਫਿਲਮ ਅਤੇ ਸਭਿਆਚਾਰਕ ਵੰਨਗੀਆਂ ਦੀ ਭਰਪੂਰ ਪੇਸ਼ਕਾਰੀ ਕੀਤੀ ਗਈ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਸਟੇਜ ਦਾ ਸੰਚਾਲਨ ਕਰਦੇ ਹੋਏ ਗੁਰਸ਼ਰਨ ਭਾਅ ਜੀ ਦੀ ਲੋਕ ਪੱਖੀ ਰੰਗ ਮੰਚ ਪ੍ਰਤੀ ਪ੍ਰਤੀਬੱਧਤਾ, ਉਨ੍ਹਾਂ ਨਾਲ ਖੇਡੇ ਵੱਖ ਵੱਖ ਨਾਟਕਾਂ ਅਤੇ ਬਿਤਾਏ ਸੁਨਹਿਰੀ ਪਲਾਂ ਨੂੰ ਯਾਦ ਕੀਤਾ ਅਤੇ ਮੰਚ ਰੰਗਮੰਚ ਦੇ ਕਲਾਕਾਰਾਂ ਨੇ ‘ਛੱਟਾ ਚਾਨਣਾ ਦਾ ਦੇਈ ਜਾਣਾ’ ਗੀਤ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਮੌਜੂਦਾ ਸਮਾਗਮ ਦੇ ਮਕਸਦ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਨੁੱਖੀ ਅਧਿਕਾਰਾਂ ਦੇ ਨਾਮਵਰ ਚਿੰਤਕ ਅਤੇ ਭਾਅ ਜੀ ਦੀ ਬੇਟੀ ਡਾ. ਨਵਸ਼ਰਨ ਨੇ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗ ਮੰਚ ਅਤੇ ਸਮਾਜਿਕ ਤਬਦੀਲੀ ਦੇ ਖੇਤਰ ਵਿਚ ਪੰਜ ਦਹਾਕੇ ਲਗਾਤਾਰ ਪਾਏ ਅਮੁੱਲੇ ਯੋਗਦਾਨ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਮੌਕੇ ਪ੍ਰਸਿੱਧ ਲੋਕ ਪੱਖੀ ਗਾਇਕਾਂ ਧਰਮਿੰਦਰ ਮਸਾਣੀ, ਕੁਸ਼ਾਗਰ ਕਾਲੀਆ ਤੋਂ ਇਲਾਵਾ ਅਮੋਲਕ ਸਿੰਘ,ਜੋਰਾ ਸਿੰਘ ਨਸਰਾਲੀ ਤੇ ਕਸਤੂਰੀ ਲਾਲ ਨੇ ਆਪਣੀ ਬੁਲੰਦ ਆਵਾਜ਼ ਰਾਹੀਂ ਸਮਾਗਮ ਨੂੰ ਇਨਕਲਾਬੀ ਰੰਗ ਵਿੱਚ ਰੰਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਗੁਰਸ਼ਰਨ ਭਾਅ ਜੀ ਦੀ ਜੀਵਨ ਘਾਲਣਾ ਨੂੰ ਸਲਾਮ ਕੀਤਾ। ਇਸ ਮੌਕੇ ਲੋਕ ਪੱਖੀ ਇਨਕਲਾਬੀ ਸਭਿਆਚਾਰਕ ਲਹਿਰ ਨੂੰ ਲਗਾਤਾਰ ਅੱਗੇ ਲਿਜਾਣ ਵਿੱਚ ਆਜੀਵਨ ਘਾਲਣਾ ਘਾਲਣ ਵਾਲੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਜਮਹੂਰੀ ਲਹਿਰ ਦੇ ਅਣਥੱਕ ਕਾਮੇ ਅਮੋਲਕ ਸਿੰਘ ਨੂੰ ‘ਗੁਰਸ਼ਰਨ ਸਿੰਘ ਸਿਮਰਤੀ ਚਿੰਨ’ ਨਾਲ ਸਲਾਮ ਕੀਤਾ ਗਿਆ। ਇਸਤੋਂ ਪਹਿਲਾਂ ਡਾ.ਸਵਰਾਜਬੀਰ ਅਤੇ ਡਾ.ਅਰੀਤ ਨੇ ਗੁਰਸ਼ਰਨ ਭਾਅ ਜੀ ਅਤੇ ਸਾਥੀਆਂ ਵੱਲੋਂ ਸਥਾਪਤ ਪਲਸ ਮੰਚ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਵਿਕਾਸ ਵਿੱਚ ਅਮੋਲਕ ਸਿੰਘ ਵੱਲੋਂ ਪਿਛਲੇ ਪੰਜ ਦਹਾਕੇ ਤੋਂ ਨਿਭਾਈ ਜਾ ਰਹੀ ਵੱਡੀ ਭੂਮਿਕਾ ਬਾਰੇ ਦੱਸਿਆ ਅਤੇ ਉਨ੍ਹਾਂ ਸਬੰਧੀ ਲਿਿਖਆ ਸਲਾਮ ਪੱਤਰ ਪੜ੍ਹਿਆ ਗਿਆ। ਇਸ ਮੌਕੇ ਅਮੋਲਕ ਸਿੰਘ ਨੇ ਗੁਰਸ਼ਰਨ ਭਾਅ ਜੀ ਦੇ ਸਿਰੜ ਨੂੰ ਸਿਜਦਾ ਕਰਦਿਆਂ ਪਲਸ ਮੰਚ ਅਤੇ ਸਮੁੱਚੀ ਇਨਕਲਾਬੀ ਸਾਹਿਤਕ ਤੇ ਸਭਿਆਚਾਰਕ ਲਹਿਰ ਨੂੰ ਹੋਰ ਵੀ ਬੁਲੰਦੀਆਂ ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨ ਦਾ ਅਹਿਦ ਲਿਆ। ਇਸ ਉਪਰੰਤ ਨਾਟਕਕਾਰ ਅਨੀਤਾ ਸ਼ਬਦੀਸ਼ ਅਤੇ ਇਕੱਤਰ ਸਿੰਘ ਵੱਲੋਂ ਗੁਰਸ਼ਰਨ ਭਾਅ ਜੀ ਦੇ ਲਿਖੇ ਨਾਟਕ ‘ ਨਵਾਂ ਜਨਮ ’ ਅਤੇ ਕੋਰਿਓਗ੍ਰਾਫੀ ‘ਮਸ਼ਾਲਾਂ ਬਾਲ ਕੇ ਚੱਲਣਾ’ ਦਾ ਸਫਲ ਮੰਚਨ ਕੀਤਾ ਗਿਆ। ਇਸ ਮੌਕੇ ਕਨਵੀਨਰ ਡਾ.ਪਰਮਿੰਦਰ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਗੁਰਸ਼ਰਨ ਭਾਅ ਜੀ ਦੇ ਇਨਕਲਾਬੀ ਰੰਗਮੰਚ ਦੀਆਂ ਪੈੜਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਉਪਰੰਤ ਗੁਰਸ਼ਰਨ ਭਾਅ ਜੀ ਨੂੰ ਇਨਕਲਾਬੀ ਸਿਜਦਾ ਕਰਦੇ ਹੋਏ ਜੱਦੀ ਘਰ ਦੀ ਛੱਤ ਉੱਤੇ ਮੋਮਬੱਤੀਆਂ ਜਗਾਉਣ ਉਪਰੰਤ ਪ੍ਰਸਿੱਧ ਦਸਤਾਵੇਜ਼ੀ ਫਿਲਮ ਨਿਰਮਾਤਾ ਨਕੁਲ ਸਾਹਨੀ ਵੱਲੋਂ ਇਤਿਹਾਸਕ ਕਿਸਾਨ ਅੰਦੋਲਨ ਉਤੇ ਤਿਆਰ ਕੀਤੀ ਵਿਸ਼ੇਸ਼ ਦਸਤਾਵੇਜ਼ੀ ਫਿਲਮ ‘ਲੱਖਾਂ ਬਗਾਵਤਾਂ’ ਦਾ ਪ੍ਰਸਾਰਨ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਵਿੱਚ ਕੇਂਦਰ ਹਕੂਮਤ ਵੱਲੋਂ ਪਿਛਲੇ ਛੇ ਸਾਲਾਂ ਤੋਂ ਬਿਨਾਂ ਕਿਸੇ ਸਬੂਤਾਂ ਅਤੇ ਸੁਣਵਾਈ ਦੇ ਜੇਲ੍ਹਾਂ ਵਿੱਚ ਨਜਾਇਜ਼ ਡੱਕੇ ਉਮਰ ਖ਼ਾਲਿਦ, ਸ਼ਰਜੀਲ ਇਮਾਮ,ਸੁਰਿੰਦਰ ਗਾਡਲੰਿਗ ਸਮੇਤ ਸਾਰੇ ਜਮਹੂਰੀ ਕਾਰਕੁਨਾਂ ਅਤੇ ਰਾਜਨੀਤਿਕ ਕੈਦੀਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਅਤੇ ਤਲਵੰਡੀ ਸਲੇਮ ਵਿਖੇ ਸ਼ਹੀਦ ਪਾਸ਼-ਹੰਸ ਰਾਜ ਯਾਦਗਾਰੀ ਕੰਮਪਲੈਕਸ ਦਾ ਪੁਰਾਤਨ ਸਰੂਪ ਬਹਾਲ ਕਰਨ ਅਤੇ ਕਮੇਟੀ ਆਗੂ ਹਰਮੇਸ਼ ਮਾਲੜੀ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਸਮਾਗਮ ਵਿੱਚ ਦੇਸ਼ ਵਿਦੇਸ਼ ਤੇ ਪੰਜਾਬ ਦੇ ਵੱਖ ਵੱਖ ਜ਼ਿਿਲਆਂ ਤੋਂ ਅਤੇ ਲੋਕ ਪੱਖੀ ਜਨਤਕ ਤੇ ਜਮਹੂਰੀ ਕਿਸਾਨ, ਮਜ਼ਦੂਰ, ਮੁਲਾਜ਼ਮ, ਔਰਤਾਂ, ਸਾਹਿਤਕ, ਰੰਗਮੰਚ, ਸੱਭਿਆਚਾਰਕ, ਤਰਕਸ਼ੀਲ, ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਆਗੂ ਅਤੇ ਕਾਰਕੁੰਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।