ਡੀਏਵੀ ਕਾਲਜ ਵਿਖੇ ਸੈਰ-ਸਪਾਟਾ ਦਿਵਸ ਤੇ ਕੁਇੱਜ਼ ਮੁਕਾਬਲੇ ਕਰਵਾਏ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਦੇ 'ਟਰੈਵਲ ਐਂਡ ਟੂਰਿਜ਼ਮ' ਵਿਭਾਗ ਨੇ ਅੰਤਰਰਾਸ਼ਟਰੀ ਸੈਰ-ਸਪਾਟਾ
Publish Date: Wed, 21 Oct 2026 04:10 PM (IST)
Updated Date: Wed, 21 Oct 2026 04:12 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਦੇ ਟਰੈਵਲ ਐਂਡ ਟੂਰਿਜ਼ਮ ਵਿਭਾਗ ਨੇ ਅੰਤਰਰਾਸ਼ਟਰੀ ਸੈਰ-ਸਪਾਟਾ ਦਿਵਸ ਮੌਕੇ ‘ਵਰਲਡ ਹੈਰੀਟੇਜ ਹੰਟ: ਆਈਡੈਂਟੀਫਾਈ ਦ ਆਈਕਾਨਸ’, ਨਾਮਕ ਇੱਕ ਵਿਸ਼ੇਸ਼ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ। ਇਸ ਸਮਾਗਮ ਦਾ ਉਦੇਸ਼ ਵਿਿਦਆਰਥੀਆਂ ਵਿੱਚ ਵਿਸ਼ਵ-ਪ੍ਰਸਿੱਧ ਇਮਾਰਤਾਂ, ਇਤਿਹਾਸਕ ਸਮਾਰਕਾਂ ਅਤੇ ਵਿਸ਼ਵ ਸੱਭਿਆਚਾਰਕ ਵਿਰਾਸਤ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਅਤੇ ਨਾਲ ਹੀ ਸੈਰ-ਸਪਾਟੇ ਦੇ ਖੇਤਰ ਵਿੱਚ ਉਨ੍ਹਾਂ ਦੇ ਆਮ ਗਿਆਨ ਵਿੱਚ ਵਾਧਾ ਕਰਨਾ ਸੀ। ਇਸ ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਦੁਆਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸੈਰ-ਸਪਾਟਾ ਦਿਵਸ ਦੁਨੀਆ ਦੇ ਵਿਿਭੰਨ ਸੱਭਿਆਚਾਰਾਂ, ਵਿਰਾਸਤੀ ਸਥਾਨਾਂ ਅਤੇ ਸੈਰ-ਸਪਾਟੇ ਦੀ ਮਹੱਤਤਾ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ। ਅਜਿਹੇ ਮੁਕਾਬਲੇ ਵਿਿਦਆਰਥੀਆਂ ਵਿਚ ਵਿਸ਼ਵਵਿਆਪੀ ਦ੍ਰਿਸ਼ਟੀਕੋਣ, ਇਤਿਹਾਸਕ ਸਮਝ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਵਿਕਸਤ ਕਰਨ ਵਿਚ ਮਦਦ ਕਰਦੇ ਹਨ। ਉਨ੍ਹਾਂ ਨੇ ਇਸ ਪਹਿਲਕਦਮੀ ਲਈ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਵਿਿਦਆਰਥੀਆਂ ਨੂੰ ਆਪਣੇ ਗਿਆਨ ਦੀ ਰਚਨਾਤਮਕ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਵਿਭਾਗ ਮੁਖੀ, ਪ੍ਰੋ. ਸ਼ਿਲਪੀ ਸੇਠ ਨੇ ਯੂਥ ਟੂਰਿਜ਼ਮ ਸੁਸਾਇਟੀ ਦੇ ਵਿਿਦਆਰਥੀਆਂ ਨਾਲ ਵਿਸ਼ਵ ਦੀਆਂ ਪ੍ਰਸਿੱਧ ਇਮਾਰਤਾਂ ਅਤੇ ਸਮਾਰਕਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਵਿਸ਼ਵ ਵਿਰਾਸਤੀ ਸਥਾਨਾਂ ਦੀ ਇਤਿਹਾਸਕ, ਸੱਭਿਆਚਾਰਕ ਅਤੇ ਸੈਰ-ਸਪਾਟੇ ਨਾਲ ਸਬੰਧਤ ਮਹੱਤਤਾ ਬਾਰੇ ਦੱਸਿਆ। ਵਿਿਦਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਕੁਇਜ਼ ਮੁਕਾਬਲੇ ਵਿਚ ਹਿੱਸਾ ਲਿਆ। ਮੁਕਾਬਲੇ ਦੇ ਸਵਾਲ ਵਿਸ਼ਵ-ਪ੍ਰਸਿੱਧ ਇਮਾਰਤਾਂ ਅਤੇ ਸਮਾਰਕਾਂ ਦੀ ਪਛਾਣ ਕਰਨ, ਉਨ੍ਹਾਂ ਦੇ ਸਥਾਨਾਂ, ਉਹ ਕਿਹੜੇ ਦੇਸ਼ਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਸੱਭਿਆਚਾਰਕ ਮਹੱਤਤਾ ਤੇ ਕੇਂਦਰਿਤ ਸਨ। ਇਸ ਨਾਲ ਵਿਿਦਆਰਥੀਆਂ ਨੂੰ ਵਿਸ਼ਵ ਵਿਰਾਸਤੀ ਸਥਾਨਾਂ ਬਾਰੇ ਆਪਣੇ ਗਿਆਨ ਨੂੰ ਪਰਖਣ ਅਤੇ ਵਧਾਉਣ ਦਾ ਮੌਕਾ ਮਿਿਲਆ।