ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਦਰਸ਼ਨ ਸਿੰਘ, ਪੰਜਾਬੀ ਜਾਗਰਣ ਘਰਿੰਡਾ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ
Publish Date: Mon, 23 Nov 2026 04:14 PM (IST)
Updated Date: Mon, 23 Nov 2026 04:16 PM (IST)
ਦਰਸ਼ਨ ਸਿੰਘ, ਪੰਜਾਬੀ ਜਾਗਰਣ ਘਰਿੰਡਾ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸ਼ਰਧਾ ਭਾਰੀ ਉਤਸ਼ਾਹ ਨਾਲ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਏਐਸ ਸਿਆਲੀ, ਬਾਬਾ ਭਗਵਾਨ ਸਿੰਘ ਲੱਧੇਵਾਲ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਨੇਜਰ ਹਰਵਿੰਦਰ ਸਿੰਘ ਵੇਰਕਾ ਨੇ ਦੱਸਿਆ ਨਗਰ ਕੀਰਤਨ ਸਤਲਾਣੀ ਸਾਹਿਬ ਤੋਂ ਚੱਲ ਕੇ ਹੁਸ਼ਿਆਰ ਨਗਰ ਕੱਲੇਵਾਲ, ਲੱਧੇਵਾਲ, ਖਾਰੇ, ਬੋਲੀ ਸਾਹਿਬ, ਜਠੋਲ, ਕਲਸ ਬੁਰਜ, ਰਾਜਾਤਲ, ਮਹਾਵਾ, ਨਸਟਾ, ਰੋੜਾ ਵਾਲਾ, ਅਟਾਰੀ , ਡੰਡੇ, ਕਾਉਂਕੇ, ਰਣੀਕੇ ਰਣਗੜ੍ਹ ਮੋੜ, ਭਡਿਆਰ, ਢੋਡੀਵਿੰਡ, ਘਰਿੰਡਾ ਅੱਡਾ ਲਹੋਰੀ ਮੱਲ, ਘਰਿੰਡਾ ਪਿੰਡ, ਘਰਿੰਡੀ, ਅਚਿੰਤਕੋਟ ਵਾਪਸ ਹੁੰਦਿਆ ਹੋਇਆ ਸਤਲਾਣੀ ਸਾਹਿਬ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ। ਇਸ ਮੈਨੇਜਰ ਰਜਿੰਦਰ ਸਿੰਘ ਰੂਬੀ ਮੈਨੇਜਰ ਦਰਬਾਰ ਸਾਹਿਬ, ਬਾਬਾ ਭਗਵਾਨ ਸਿੰਘ ਲੱਧੇਵਾਲ, ਏਐਸ ਸਿਆਲੀ, ਗਿਆਨੀ ਹਰਭਜਨ ਸਿੰਘ ਭੁੱਸੇ, ਸੁਰਿੰਦਰ ਸਿੰਘ ਸਰਹਾਲੀ, ਦਿਲਬਾਗ ਸਿੰਘ, ਨੰਬਰਦਾਰ ਜਸਤਿੰਦਰ ਸਿੰਘ, ਗੁਰਿੰਦਰ ਸਿੰਘ ਸਰਪੰਚ ਚੀਚਾ, ਗੁਰਸੇਵਕ ਸਿੰਘ ਟਿੰਕੂ ਪ੍ਰਧਾਨ ਭਕਨਾ, ਹਰਜੀਤ ਸਿੰਘ ਭੁਸੇ , ਰਜਿੰਦਰ ਸਿੰਘ ਮੱਲੂ ਨੰਗਲ, ਗੁਰ ਮੰਗਤ ਸਿੰਘ ਭਕਨਾ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।