ਡੀਸੀ ਦਫਤਰ ਮੂਹਰੇ 23 ਅਕਤੂਬਰ ਨੂੰ ਲੱਗੇਗਾ ਵਿਸ਼ਾਲ ਧਰਨਾ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਦੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਅਤੇ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਵਾਉਣ ਲਈ ਅਤੇ ਸਾਢੇ 13 ਕਰੋੜ ਵੋਟ ਕੱਟਣ ਦੇ ਵਿਰੋਧ ਵਿੱਚ ਡੀਸੀ ਦਫਤਰ ਅੰਮ੍ਰਿਤਸਰ
Publish Date: Mon, 19 Oct 2026 05:02 PM (IST)
Updated Date: Mon, 19 Oct 2026 05:03 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਦੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਅਤੇ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਵਾਉਣ ਲਈ ਅਤੇ ਸਾਢੇ 13 ਕਰੋੜ ਵੋਟ ਕੱਟਣ ਦੇ ਵਿਰੋਧ ਵਿੱਚ ਡੀਸੀ ਦਫਤਰ ਅੰਮ੍ਰਿਤਸਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਦਾ ਪ੍ਰਗਟਾਵਾ ਕਾਮਰੇਡ ਸਵਿੰਦਰ ਸਿੰਘ ਮੀਰਾਂਕੋਟ ਅਤੇ ਸਾਥੀ ਅਮਰੀਕ ਸਿੰਘ ਸੰਗਤਪੁਰੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨਰ ਵੱਲੋਂ ਮੋਦੀ ਜੋ 13 ਕਰੋੜ ਤੋਂ ਵੱਧ ਵੋਟਾਂ ਕੱਟ ਦਿੱਤੀਆਂ ਹਨ ਉਨਾਂ ਨੂੰ ਬਹਾਲ ਕਰਵਾਉਣ ਦੇ ਲਈ ਅਤੇ ਐਸਆਈਆਰ ਨੂੰ ਖਤਮ ਕਰਵਾਉਣ ਲਈ ਸਾਰੇ ਦੇਸ਼ ਵਿੱਚ ਧਰਨੇ ਦਿੱਤੇ ਜਾਣਗੇ। ਇਸ ਸਬੰਧ ਵਿਚ 23 ਅਕਤੂਬਰ ਨੂੰ ਅੰਮ੍ਰਿਤਸਰ ਡੀਸੀ ਦਫਤਰ ਵਿਖੇ ਸੈਂਕੜਿਆਂ ਦੀ ਤਦਾਦ ਵਿੱਚ ਕਿਸਾਨ ਵਰਕਰ ਇਸ ਰੋਸ਼ ਧਰਨੇ ਵਿਚ ਸ਼ਾਮਿਲ ਹੋਣਗੇ ਤੇ ਮੰਗ ਕਰਨਗੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਬਰਖਾਸਤ ਕਰਕੇ ਜੇਲ ਭੇਜਿਆ ਜਾਵੇ। ਇਸ ਮੌਕੇ ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਰੀਆ ਖਾਦ ਦੀ ਦੁਰ ਵਰਤੋਂ ਰੋਕਣ ਲਈ ਚਲਾਏ ਜਾਂਚ ਮੁਹਿੰਮ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਜੀਐਸਟੀ ਇੰਟੈਲੀਜਸ ਨੇ ਸਾਂਝੀ ਕਾਰਵਾਈ ਕੀਤੀ ਅਤੇ ਮਜੀਠਾ ਰੋਡ ਮੁਦਲ ਕੈਮੀਕਲ ਤੋਂ 4000 ਥੈਲੇ ਜਬਤ ਕੀਤੇ ਗਏ, ਜੋ ਕਿ ਕਿਸਾਨਾਂ ਲਈ ਸਬਸਿਡੀ ਵਾਲੀ ਖਾਦ ਸੀ। ਇਸ ਸਮੇਂ ਪਰਚਾ ਦਰਜ ਕਰਕੇ ਦੋ ਮੁਲਜਮ ਗ੍ਰਿਫਤਾਰ ਕੀਤੇ ਹਨ। ਇਸ ਮੀਟਿੰਗ ਵਿੱਚ ਕਾਮਰੇਡ ਸਤਨਾਮ ਸਿੰਘ ਅਜਨਾਲਾ, ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ, ਜਤਿੰਦਰ ਸਿੰਘ ਛੀਨਾ, ਸੁਖਰਾਮ ਬੀਰ ਸਿੰਘ ਲਹਾਰਕਾ, ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਸਭਾਵਾਂ ਦੇ ਆਗੂ ਹਾਜ਼ਰ ਸਨ।