ਸੰਗਰੂਰ ਰੈਲੀ ’ਚ ਔਰਤ ਮੁਲਾਜ਼ਮਾਂ ਵੱਡੀ ਗਿਣਤੀ ’ਚ ਹੋਣਗੀਆਂ ਸ਼ਾਮਲ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਰਸਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਕਮਲਜੀਤ ਰੰਧਾਵਾ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਮੁੱਖ ਸਲਾਹਕਾਰ
Publish Date: Mon, 26 Oct 2026 04:21 PM (IST)
Updated Date: Mon, 26 Oct 2026 04:25 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਰਸਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਕਮਲਜੀਤ ਰੰਧਾਵਾ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਮੁੱਖ ਸਲਾਹਕਾਰ ਰਾਜਬੇਦੀ ਅਨੰਦ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਵਿੱਤ ਸਕੱਤਰ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਸਲਾਹਕਾਰ ਗੁਰਦੀਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ 1 ਨਵੰਬਰ ਦੀ ਸੰਗਰੂਰ ਰੈਲੀ ਵਿਚ ਵੱਡੀ ਪੱਧਰ ਤੇ ਔਰਤ ਮੁਲਾਜ਼ਮਾਂ ਨੂੰ ਸ਼ਾਮਿਲ ਕਰਵਾਇਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸਤਰੀ ਮੁਲਾਜ਼ਮਾਂ ਨਾਲ ਵਾਪਰਦੀਆਂ ਸੈਕਸੁਅਲ ਹਰਾਸਮੈਂਟ ਦੀਆਂ ਘਟਨਾਵਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਬਣਾਈਆਂ ਗਈਆਂ ਕਮੇਟੀਆਂ ਨੂੰ ਜਨਤਕ ਕੀਤਾ ਜਾਵੇ, ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਦੀ ਛੁੱਟੀ ਬਹਾਲ ਕੀਤੀ ਜਾਵੇ ਅਤੇ ਔਰਤਾਂ ਨਾਲ ਸਬੰਧਿਤ ਲੋਹੜੀ ਦੇ ਤਿਉਹਾਰ ਦੀ ਹਰ ਸਾਲ ਛੁੱਟੀ ਕੀਤੀ ਜਾਵੇ, ਮਿਡ-ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਅੰਦਰ ਲਿਆਂਦਾ ਜਾਵੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। ਸੇਵਾ ਪੂਰੀ ਹੋਣ ਉਪਰੰਤ ਸਨਮਾਨਯੋਗ ਪੈਨਸ਼ਨ ਦੇਣ ਦਾ ਉਪਰਾਲਾ ਕੀਤਾ ਜਾਵੇ, 10 ਜਾਂ ਇਸ ਤੋਂ ਵੱਧ ਇਸਤਰੀ ਮੁਲਾਜ਼ਮਾਂ ਲਈ ਦਫਤਰ / ਸੰਸਥਾ ਵਿਚ ਵੱਖਰੇ ਰੈਸਟ ਰੂਮ/ਸਿਿਟੰਗ ਰੂਮ ਦਾ ਪ੍ਰਬੰਧ ਕੀਤਾ ਜਾਵੇ, ਚੌਥੇ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਇਸਤਰੀ ਮੁਲਾਜ਼ਮਾਂ ਨੂੰ ਉਸ ਦੇ ਪਤੀ ਦੀ ਕਮਾਈ ਛੁੱਟੀ ਵਰਤਣ ਦੀ ਆਗਿਆ ਦਿੱਤੀ ਜਾਵੇ, ਪਾਰਟ ਟਾਈਮ ਮਹਿਲਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਜ਼ਿਲ੍ਹਾ ਕੇਡਰ ਵਿੱਚ ਬਦਲ ਕੇ ਆਈਆਂ ਮਹਿਲਾ ਮੁਲਾਜ਼ਮਾਂ ਦੀ ਸਨਿਆਰਤਾ ਪੁਰਾਣੀ ਰੱਖੀ ਜਾਣ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਕੰਟਰੈਕਟ, ਡੇਲੀ-ਵੇਜ਼, ਇੰਨਸੈਨਟਿਵ, ਮਾਣ ਭੱਤੇ ਸਹਿਤ ਹਰ ਪ੍ਰਕਾਰ ਦੀ ਕੱਚੀ ਨਿਯੁਕਤੀ ਵਾਲੀਆ ਮਹਿਲਾ ਮੁਲਾਜ਼ਮਾਂ ਨੂੰ ਤਨਖਾਹ ਸਹਿਤ ਛੇ ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇ, ਇਸਤਰੀ ਮੁਲਾਜ਼ਮਾਂ ਦੀਆਂ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਅਤੇ ਸਮਾਂ ਬੱਧ ਕੀਤਾ ਜਾਵੇ, ਸਿਹਤ ਵਿਭਾਗ ਅੰਦਰ ਕੰਮ ਕਰਦੀਆਂ ਸਟਾਫ ਨਰਸਾਂ ਨੂੰ ਦੂਜੇ ਸੂਬਿਆਂ ਦੀ ਤਰਜ਼ ਤੇ ਨਰਸਿੰਗ, ਵਰਦੀ ਅਤੇ ਰਿਸਕ ਭੱਤਾ ਦਿੱਤਾ ਜਾਵੇ, ਸਟਾਫ ਨਰਸਾਂ ਦੀ ਪੇ-ਅਨਾਮਲੀ ਦੂਰ ਕਰਕੇ 4600/- ਰੁਪਏ ਗ੍ਰੇਡ ਪੇ ਬਹਾਲ ਕਰਕੇ ਸੋਧਿਆ ਹੋਇਆ ਪੇ-ਸਕੇਲ ਲਾਗੂ ਕੀਤਾ ਜਾਵੇ, ਜਿਸ ਸੰਸਥਾ ਜਾਂ ਦਫਤਰ ਵਿੱਚ ਕੰਮ ਕਰਦੀਆਂ ਇਸਤਰੀ ਮੁਲਾਜ਼ਮਾਂ ਦੇ ਬੱਚਿਆਂ ਦੀ ਗਿਣਤੀ 15 ਹੋਵੇ, ਉੱਥੇ ਮੁਕੰਮਲ ਸਹੂਲਤਾਂ ਵਾਲਾ ਕਰੈਚ ਖੋਲਿਆ ਜਾਵੇ, ਸਰਵ ਸਿੱਖਿਆ ਅਭਿਆਨ ਅਤੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਦੀ ਨਿਯੁਕਤੀ ਔਰਤ ਜਾਤੀ ਦੇ ਸਨਮਾਨ ਅਤੇ ਆਰਥਿਕ ਹਿੱਤਾਂ ਉੱਤੇ ਸੱਟ ਹੈ ਇਹ ਤੁਰੰਤ ਬੰਦ ਕਰਦੇ ਹੋਏ ਵਿਭਾਗਾਂ ਰਾਹੀਂ ਰੈਗੂਲਰ ਨਿਯੁਕਤੀ ਕੀਤੀ ਜਾਵੇ ਅਤੇ ਨਿੱਜੀਕਰਣ ਦੀ ਨੀਤੀ ਵਾਪਸ ਲਈ ਜਾਵੇ, ਵਧ ਰਹੀ ਮੰਹਿਗਾਈ ਨੂੰ ਰੋਕਣ ਦੇ ਉਪਰਾਲੇ ਕੀਤੇ ਜਾਣ, ਸੂਬੇ ਅੰਦਰ ਅਰਾਜਕਤਾ ਦੇ ਮਹੌਲ ਨੂੰ ਖਤਮ ਕਰਦਿਆਂ ਔਰਤਾਂ ਦੇ ਮਾਣ-ਸੰਮਾਨ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਮੁਲਾਜ਼ਮ ਔਰਤਾਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਗਰੂਰ ਰੈਲੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਰੰਧਾਵਾ, ਵਰਿੰਦਰਜੀਤ, ਸੁਖਵਿੰਦਰ ਕੌਰ, ਗੁਰਜੀਤ ਕੌਰ, ਜਸਕਰਨਜੀਤ ਕੌਰ, ਸਰਵਜੀਤ ਬਾਜਵਾ, ਸੁਨੀਤਾ ਠੁਕਰਾਲ, ਪ੍ਰੇਰਨਾ, ਬਲਜੀਤ ਕੌਰ, ਮਨਦੀਪ ਕੌਰ, ਸਿਮਰ, ਵੀਨਾ, ਮਨਿੰਦਰ, ਸਿਮਰਨ, ਪਵਨਪ੍ਰੀਤ, ਹਰਮਨਪ੍ਰੀਤ, ਪ੍ਰਭਜੋਤ, ਮਨਿੰਦਰ ਕੌਰ, ਰਮਨਪ੍ਰੀਤ, ਰੇਨੂ, ਕਵਲਜੀਤ, ਰਵਨੀਤ, ਗੁਰਪ੍ਰੀਤ, ਤੇਜਿੰਦਰ, ਜੋਤੀ, ਗੁਰਿੰਦਰ, ਗੁਰਜੀਤ ਕੌਰ, ਏਕਤਾ ਅਤੇ ਯੂਨਸ ਆਦਿ ਹਾਜ਼ਰ ਸਨ।