ਪੁਲਿਸ ਦੀ ਮੁਸਤੈਦੀ ਨਾਲ ਟਲਿਆ ਨਿਹੰਗਾਂ ਤੇ ਦੁਕਾਨਦਾਰਾਂ ਵਿਚਾਲੇ ਖ਼ੂਨੀ ਸੰਘਰਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਥਾਣਾ ਰਾਮਬਾਗ ਅਧੀਨ ਪੈਂਦੇ ਸੁੰਦਰ ਨਗਰ ਇਲਾਕੇ ਵਿਚ ਦੁਕਾਨਦਾਰ ਅਤੇ ਨਿਹੰਗਾਂ ਵਿਚਾਲੇ ਖੂਨੀ ਸੰਘਰਸ਼ ਪੁਲਿਸ ਦੀ ਮੁਸ਼ਤੈਦੀ ਕਾਰਨ ਟਲ ਗਿਆ।
Publish Date: Mon, 12 Oct 2026 04:46 PM (IST)
Updated Date: Mon, 12 Oct 2026 04:47 PM (IST)
ਸੁੰਦਰ ਨਗਰ ’ਚ ਔਰਤ ਦੀ ਦੁਕਾਨ ’ਤੇ ਕਬਜ਼ੇ ਦਾ ਮਾਮਲਾ, ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਔਰਤ ਨੇ ਕਿਹਾ, ਹੈਂਡਲੂਮ ਦਾ ਸਾਮਾਨ ਤੇ ਚਾਂਦੀ ਦੀਆਂ ਮੂਰਤੀਆਂ ਵੀ ਦੁਕਾਨ ਵਿਚੋਂ ਗਾਇਬ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਥਾਣਾ ਰਾਮਬਾਗ ਅਧੀਨ ਪੈਂਦੇ ਸੁੰਦਰ ਨਗਰ ਇਲਾਕੇ ਵਿਚ ਦੁਕਾਨਦਾਰ ਅਤੇ ਨਿਹੰਗਾਂ ਵਿਚਾਲੇ ਖੂਨੀ ਸੰਘਰਸ਼ ਪੁਲਿਸ ਦੀ ਮੁਸ਼ਤੈਦੀ ਕਾਰਨ ਟਲ ਗਿਆ। ਲੋਕਾਂ ਨੇ ਦੱਸਿਆ ਕਿ ਜੇਕਰ ਪੁਲਿਸ ਸਮੇਂ ਸਿਰ ਨਾ ਪਹੁੰਚਦੀ ਤਾਂ ਉਕਤ ਇਲਾਕੇ ਵਿਚ ਖੂਨ-ਖਰਾਬਾ ਹੋ ਸਕਦਾ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਪੁਲਿਸ ਦੇ ਪਹੁੰਚਣ ਤੋਂ ਬਾਅਦ ਜਥੇਬੰਦੀਆਂ ਉੱਥੋਂ ਨਿਕਲ ਗਈਆਂ। ਪੀੜਤ ਔਰਤ ਨੀਲਮ ਕੌਰ ਨੇ ਸੀਐਮ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ, ਸੀਪੀ ਹਰਮਨਬੀਰ ਸਿੰਘ ਗਿੱਲ ਨੂੰ ਸ਼ਿਕਾਇਤਾਂ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਨਰਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਗਗਨਦੀਪ ਸਿੰਘ ਨਾਲ ਜੱਜ ਨਗਰ ਇਲਾਕੇ ਵਿਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਸੁੰਦਰ ਨਗਰ ਇਲਾਕੇ ਵਿਚ ਇਕ ਦੁਕਾਨ ਕਿਰਾਏ ਤੇ ਲਈ ਸੀ ਅਤੇ ਉੱਥੇ ਹੈਂਡਲੂਮ ਦਾ ਕੰਮ ਸ਼ੁਰੂ ਕੀਤਾ ਸੀ। ਦੁਕਾਨਦਾਰੀ ਵਧੀਆ ਚੱਲਣ ਲੱਗੀ ਅਤੇ ਦੁਕਾਨ ਦੇ ਮਾਲਕ ਦੀ ਨੀਯਤ ਦੁਕਾਨ ਤੇ ਖਰਾਬ ਹੋ ਗਈ। ਉਸ ਨੇ ਕੁਝ ਦਿਨ ਪਹਿਲਾਂ ਕਿਹਾ ਕਿ ਉਹ ਦੁਕਾਨ ਖਾਲੀ ਕਰ ਦੇਵੇ, ਪਰ ਐਗਰੀਮੈਂਟ ਮੁਤਾਬਕ ਉਹ ਖਾਲੀ ਨਹੀਂ ਕਰ ਸਕਦੀ ਸੀ। ਇਸ ਤੋਂ ਬਾਅਦ ਦੁਕਾਨਦਾਰ ਨੇ ਕਈ ਤਰ੍ਹਾਂ ਨਾਲ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਦੁਕਾਨਦਾਰ ਨੇ ਨਿਹੰਗਾਂ ਦੇ ਭੇਸ ਵਿਚ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੀ ਦੁਕਾਨ ਦੇ ਜਿੰਦੇ ਤੋੜ ਦਿੱਤੇ। ਔਰਤ ਨੇ ਦੋਸ਼ ਲਾਇਆ ਕਿ 7 ਅਕਤੂਬਰ ਦੀ ਸਵੇਰ ਉਸ ਦੀ ਦੁਕਾਨ ਦੇ ਅੰਦਰੋਂ ਬਹੁਤ ਸਾਰਾ ਸਮਾਨ ਅਤੇ ਕੀਮਤੀ ਪੂਜਾ ਸਥਾਨ ਤੇ ਰੱਖੀਆਂ ਚਾਂਦੀ ਦੀਆਂ ਮੂਰਤੀਆਂ ਵੀ ਗਾਇਬ ਕਰ ਦਿੱਤੀਆਂ ਗਈਆਂ। ਆਸਪਾਸ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਵਿਰੋਧ ਕਰਨ ਪਹੁੰਚੀ ਤਾਂ ਉੱਥੇ ਨਿਹੰਗਾਂ ਨੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਕੁਝ ਹੀ ਦੇਰ ਵਿਚ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਨਿਹੰਗ ਉੱਥੋਂ ਨਿਕਲ ਗਏ।