ਅੰਮ੍ਰਿਤਸਰ ਜ਼ੋਨ ਏ ਦੇ ਸਮੂਹ ਰੋਟਰੀ ਕਲੱਬਾਂ ਨੇ ਕਰਵਾਇਆ ਵਿਸ਼ਾਲ ਕੀਰਤਨ ਸਮਾਗਮ ਅੰਮ੍ਰਿਤਸਰ ਜੋਨ ਏ ਦੇ ਸਮੂਹ ਰੋਟਰੀ ਕਲੱਬਾਂ ਵੱਲੋਂ ਵਿਸ਼ਾਲ ਕੀਰਤਨ ਸਮਾਗਮ ਦਾ ਆਯੋਜਨ
Publish Date: Sun, 29 Nov 2026 07:25 PM (IST)
Updated Date: Mon, 30 Nov 2026 04:06 AM (IST)
* ਭਾਈ ਵੀਰ ਸਿੰਘ ਹਾਲ ਅੰਮ੍ਰਿਤਸਰ ਵਿਖੇ 15 ਕਲੱਬਾਂ ਦੇ ਮੈਂਬਰ ਪਰਿਵਾਰਾਂ ਸਮੇਤ ਹੋਏ ਸ਼ਾਮਲ, ਪ੍ਰਬੰਧਕਾਂ ਵੱਲੋਂ ਅਹੁਦੇਦਾਰਾਂ ਦਾ ਸਨਮਾਨ ਕੈਪਸ਼ਨ : ਸਮਾਗਮ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਗੁਰਦੁਆਰਾ ਦੇ ਗ੍ਰੰਥੀ ਸਿੰਘ। ਸਮਾਗਮ ਦੌਰਾਨ ਆਏ ਮਹਿਮਾਨਾਂ ਤੇ ਹੋਰਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦੁਨੀਆ ਭਰ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਰਵਾਏ ਜਾ ਰਹੇ ਸਮਾਗਮਾਂ, ਜਿਨ੍ਹਾਂ ਚ ਕੀਰਤਨ, ਅਖੰਡ ਪਾਠ ਅਤੇ ਨਗਰ ਕੀਰਤਨ, ਸ਼ੋਭਾ ਯਾਤਰਾਵਾਂ ਸ਼ਾਮਲ ਹਨ, ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਹੀ ਸਮਾਗਮਾਂ ਤਹਿਤ ਹਰ ਸਾਲ ਵਾਂਗ ਅੰਮ੍ਰਿਤਸਰ ਦੇ ਸਮੂਹ ਰੋਟਰੀ ਕਲੱਬਾਂ ਵੱਲੋਂ ਵਿਸ਼ਾਲ ਕੀਰਤਨ ਦਾ ਆਯੋਜਨ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਪੱਪੂ ਅਤੇ ਰੋਟਰੀ ਦੇ ਸਾਬਕਾ ਪ੍ਰਧਾਨ ਤੇ ਆਉਣ ਵਾਲੇ ਗਵਰਨਰ 2028-29 ਐਚਐਸ ਜੋਗੀ , ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਸੀਨੀਅਰ ਰੋਟੇਰੀਅਨ ਅਸ਼ਵਨੀ ਅਵਸਥੀ, ਜੋਨਲ ਚੇਅਰਮੈਨ ਡਾ. ਜਸਪ੍ਰੀਤ ਗੌਰਵਰ ਦੀ ਪ੍ਰਧਾਨਗੀ ਹੇਠ ਭਾਈ ਵੀਰ ਸਿੰਘ ਹਾਲ, ਲਾਰੈਂਸ ਰੋਡ ਵਿਖੇ ਸੰਪੰਨ ਹੋਇਆ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਸਟ੍ਰਿਕਟ ਸੈਕਟਰੀ ਕਮਿਊਨਿਟੀ ਸਰਵਿਸ ਰੋਟੇਰੀਅਨ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਮਾਗਮ ਚ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ, ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਗੁਰਪ੍ਰੀਤ ਸਿੰਘ ਕਟਾਰੀਆ, ਆਰਆਈ ਡਾਇਰੈਕਟਰ 28-29 ਰੋਟੇਰੀਅਨ ਜੀਐਸ਼ਸੇਖੋ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਚ ਮੌਕੇ ਤੇ ਪਰਿਵਾਰਾਂ ਸਮੇਤ ਇਸ ਵਿਸ਼ਾਲ ਧਾਰਮਿਕ ਸਮਾਗਮ ਚ ਹਿੱਸਾ ਲਿਆ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਾਰੇ ਕਲੱਬਾਂ ਦੇ ਪ੍ਰਧਾਨਾਂ ਅਤੇ ਸਹਾਇਕ ਗਵਰਨਰਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਚ ਰੋਟਰੀ ਡਿਸਟ੍ਰਿਕਟ 3070 ਦੇ ਸਾਬਕਾ ਗਵਰਨਰ ਅਵਿਨਾਸ਼ ਮਹਿੰਦਰੂ, ਆਈਪੀਡੀਜੀ ਰੋਹਿਤ ਉਬਰਾਏ, ਪੀ਼ਡੀਜੀ ਉਪਕਾਰ ਸਿੰਘ ਸੇਠੀ ,ਪੀ਼ਡੀਜੀ ਵਿਪਨ ਭਸੀਨ, ਪੀਡੀਜੀ ਡਾਕਟਰ ਪੀਐਸ ਗਰੋਵਰ, ਐਮ ਐਮ ਜੈਰਥ, ਰੋਟਰੀ ਕਲੱਬ ਅੰਮ੍ਰਿਤਸਰ ਨੌਰਥ ਦੇ ਪੈਟਰਨ ਡਾਕਟਰ ਕੁਲਦੀਪ ਅਰੋੜਾ, ਡਾਕਟਰ ਅਮਰਜੀਤ ਸਿੰਘ ਸਚਦੇਵਾ, ਅੰਮ੍ਰਿਤਸਰ ਮੇਨ ਤੋਂ ਸੁਰਿੰਦਰ ਸਿੰਘ ਗਾਂਧੀ, ਰੋਟਰੀ ਪ੍ਰੀਮੀਅਰ ਦੇ ਰਮਨ ਗੁਪਤਾ, ਰਾਜੇਸ਼ ਅਰੋੜਾ, ਹਰਦੇਸ ਦੇਵਸਰ, ਡਾਕਟਰ ਗਗਨਦੀਪ ਸਿੰਘ, ਬਲਦੇਵ ਸਿੰਘ ਸੰਧੂ ਲੋਹਾਰਕਾ, ਚੰਦਰਮੋਹਨ, ਰਚਨਾ ਸਿੰਗਲਾ, ਅਮਨ ਸ਼ਰਮਾ, ਮਨਮੋਹਨ ਸਿੰਘ, ਬ੍ਰਿਗੇਡੀਅਰ ਜੀਐਸ ਸੰਧੂ, ਰੋਟੇਰੀਅਨ ਸਤਪਾਲ ਅਰੋੜਾ, ਡਾਕਟਰ ਪੂਨਮ, ਸਾਵਨ ਅਰੋੜਾ, ਰੁਪਿੰਦਰ ਕਟਾਰੀਆ, ਮੌਜੂਦਾ ਪ੍ਰਧਾਨ ਇੰਜੀ. ਪਰਮੀਤ ਸਿੰਘ, ਸੀਨੀਅਰ ਰੋਟੇਰੀਅਨ ਐੱਸ. ਭਾਟੀਆ, ਰੋਟਰੀ ਕੈਂਟ ਦੇ ਪ੍ਰਧਾਨ ਅੰਕੁਰ ਗੁਪਤਾ, ਡਾ. ਅਮਿਤੇਸ਼ਵਰ ਸਿੰਘ, ਸਹਾਇਕ ਗਵਰਨਰ ਵਰੁਣ ਕੱਕੜ , ਕੇਐਸ ਚੱਠਾ ਸਮੇਤ ਸਮੂਹ ਰੋਟਰੀ ਕਲੱਬਾਂ ਦੇ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਇਸ ਮੌਕੇ ਗੁਰਦੁਆਰਾ ਦੇ ਗ੍ਰੰਥੀ ਸਾਹਿਬ ਵੱਲੋਂ ਸਰਬੱਤ ਦੇ ਭਲੇ ਦੀ ਅਤੇ ਰੋਟਰੀ ਕਲੱਬਾਂ ਦੇ ਸਮੂਹ ਮੈਂਬਰਾਂ ਨੂੰ ਨੇਕ ਕੰਮ ਕਰਨ ਦੀ ਹਿੰਮਤ ਬਖਸ਼ਣ ਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਅਰਜੋਈ ਵੀ ਕੀਤੀ। ਇਸ ਮੌਕੇ ਅਰਦਾਸ ਤੋਂ ਬਾਅਦ ਮੁੱਖਵਾਕ ਸੁਖਮਨੀ ਸੇਵਾ ਸੋਸਾਇਟੀ ਗਰੀਨ ਐਵੀਨਿਊ ਦੇ ਪ੍ਰਧਾਨ ਤਜਿੰਦਰ ਸਿੰਘ ਬੱਬੂ ਨੇ ਲੈ ਕੇ ਪ੍ਰੋਗਰਾਮ ਦੀ ਸੰਪੂਰਨਤਾ ਕੀਤੀ।