ਬੇਰਿੰਗ ਸਕੂਲ ’ਚ ਸੀਐੱਨਆਈ ਦਿਵਸ ਮਨਾਇਆ ਬੇਰਿੰਗ ਸਕੂਲ ’ਚ ਸੀਐਨਆਈ ਦਿਵਸ ਮਨਾਇਆ
Publish Date: Sun, 29 Nov 2026 05:22 PM (IST)
Updated Date: Mon, 30 Nov 2026 04:05 AM (IST)
ਫੋਟੋ-12 ਕੈਪਸਨ : ਬੇਰਿੰਗ ਸਕੂਲ, ਜੰਡਿਆਲਾ ਗੁਰੂ ਵਿਖੇ ਸੀਐੱਨਆਈ ਦਿਵਸ ਮਨਾਉਂਦੇ ਹੋਏ ਬੱਚੇ। ਸੋਨੂੰ ਮਿਗਲਾਨੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਬੇਰਿੰਗ ਸਕੂਲ ’ਚ ਸੀਐੱਨਆਈ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸੀਐੱਨਆਈ ਅਧੀਨ ਸਿੱਖਿਆ, ਸਿਹਤ, ਕਮਜ਼ੋਰ ਵਰਗ ਨੂੰ ਆਰਥਿਕ ਤੌਰ ’ਤੇ ਮਦਦ, ਔਰਤਾਂ ਦੇ ਹੱਕ ’ਚ, ਸਮਾਜ ਨੂੰ ਨਸ਼ਾ ਮੁਕਤ ਕਰਨ ਤੇ ਮਰੀਜ਼ਾਂ ਨੂੰ ਦਵਾਈਆਂ ਦੇਣ ’ਚ ਮਦਦ ਕਰਦੇ ਹਨ। ਚਰਚ ਆਫ਼ ਨਾਰਥ ਇੰਡੀਆ ਦੀ ਸਥਾਪਨਾ 29 ਨਵੰਬਰ 1970 ਨੂੰ ਹੋਈ ਸੀ, ਜੋ ਇਕ ਮਹੱਤਵਪੂਰਨ ਕਦਮ ਸੀ। ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਅਤੇ ਸਿੱਖਿਆਦਾਇਕ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੇ ਥੰਬ ਪ੍ਰਿਟਿੰਗ ਅਤੇ ਹੈਂਡ ਪ੍ਰਿਟਿੰਗ ਰਾਹੀਂ ਸੀਐੱਨਆਈ ਲੋਗੋ ਦੇ ਪ੍ਰਤੀਕ ਏਕਤਾ ਅਤੇ ਸ਼ਾਂਤੀ ਤੇ ਅਧਾਰਿਤ ਗਤੀਵਿਧੀਆਂ ਕਰਵਾਈਆਂ ਗਈਆਂ। ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੀ ਕਲੇਅ ਦੀ ਸਹਾਇਤਾ ਨਾਲ ਸੀਐਨਆਈ ਦਾ ਲੋਗੋ ਤਿਆਰ ਕੀਤਾ, ਜਦਕਿ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੂਈ, ਕਢਾਈ ਵਾਲੇ ਧਾਗਿਆਂ ਅਤੇ ਰੰਗ-ਬਿਰੰਗੇ ਧਾਗਿਆਂ ਦੀ ਵਰਤੋਂ ਕਰਕੇ ਸੀਐਨਆਈ, ਡਾਇਓਸੀਜ਼ ਓਫ ਅੰਮ੍ਰਿਤਸਰ ਤੇ ਬੇਰਿੰਗ ਸਕੂਲ ਦੇ ਲੋਗੋ ਦੀ ਸੁੰਦਰ ਕਢਾਈ ਕੀਤੀ। ਵਿਦਿਆਰਥੀਆਂ ਨੂੰ ਡਾਇਓਸੀਜ਼ ਓਫ ਅੰਮ੍ਰਿਤਸਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਏਕਤਾ, ਵਿਸ਼ਵਾਸ, ਸਹਿਯੋਗ, ਸਿੱਖਿਆ ਅਤੇ ਸਮਾਜ ਸੇਵਾ ਦੇ ਮਹੱਤਵ ਨੂੰ ਸਮਝਿਆ। ਇਹ ਸਮਾਗਮ ਗਿਆਨਵਰਧਕ ਅਤੇ ਦਿਲਚਸਪ ਰਿਹਾ, ਜਿਸ ’ਚ ਵਿਦਿਆਰਥੀਆਂ ਨੂੰ ਰਚਨਾਤਮਕਤਾ, ਸਮੂਹ ਸਹਿਭਾਗਤਾ ਤੇ ਵਿਹਾਰਕ ਗਤੀਵਿਧੀਆਂ ਰਾਹੀਂ ਸਿੱਖਣ ਦਾ ਮੌਕਾ ਮਿਲਿਆ।