ਰਾਈਜਿੰਗ ਸੰਨ ਦੇ ਐੱਮਡੀ ਜੀਤ ਸਲੂਜਾ ਸਨਮਾਨਿਤ ਰਾਈਜਿੰਗ ਸੰਨ ਦੇ ਐੱਮਡੀ ਜੀਤ ਸਲੂਜਾ ਸਨਮਾਨਿਤ
Publish Date: Sun, 29 Nov 2026 05:15 PM (IST)
Updated Date: Mon, 30 Nov 2026 04:05 AM (IST)
ਫੋਟੋ-20 ਕੈਪਸ਼ਨ : ਐੱਮਡੀ ਤੇ ਸਮਾਜ ਸੇਵਕ ਜੀਤ ਸਲੂਜਾ ਨੂੰ ਸਨਮਾਨਿਤ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਪ੍ਰਬੰਧਕ। * ਖੇਡਾਂ ਨੂੰ ਪ੍ਰਮੋਟ ਕਰਨ ਤੇ ਸਮਾਜ ਸੇਵਾ ਦੇ ਕਾਰਜਾਂ ’ਚ ਮੋਹਰੀ ਰਹਿੰਦੇ ਜੀਤ ਸਲੂਜਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਈਜਿੰਗ ਸੰਨ ਦੁਪੱਟਾ ਐਂਡ ਸਟਾਲ ਕੰਪਨੀ ਦੇ ਐੱਮਡੀ ਤੇ ਸਮਾਜ ਸੇਵਕ ਜੀਤ ਸਲੂਜਾ ਨੂੰ ਅਸਪਾਇਰ ਐਰੋਬਿਕਸ ਐਂਡ ਡਾਂਸ ਇੰਸਟੀਟਿਊਟ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਸਪਾਇਰ ਐਰੋਬਿਕਸ ਐਂਡ ਡਾਂਸ ਇੰਸਟੀਟਿਊਟ ਵੱਲੋਂ ‘ਫੁੱਲ ਆਨ ਟੈਲੈਂਟ-2026’ ਏ ਰਿਆਲਟੀ ਸਮਾਰੋਹ ਆਰਟ ਗੈਲਰੀ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਾਬਕਾ ਆਈਪੀਐੱਸ ਅਫਸਰ ਤੇ ਸੀਨੀਅਰ ਭਾਜਪਾ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਪ੍ਰਦਾਨ ਕੀਤਾ ਗਿਆ। ਇਹ ਸਮਾਰੋਹ ਅਕੈਡਮੀ ਦੇ ਐੱਮਡੀ ਰੇਖਾ ਤੇ ਡਾਇਰੈਕਟਰ ਰਿਸ਼ਬ ਅਨੇਜਾ ਦੀ ਅਗਵਾਈ ਹੇਠ ਕਰਵਾਇਆ ਗਿਅ ਸੀ। ਜ਼ਿਕਰਯੋਗ ਹੈ ਕਿ ਜੀਤ ਸਲੂਜਾ ਆਪਣੀ ਕੰਪਨੀ ਵੱਲੋਂ ਸਮੇਂ-ਸਮੇਂ ’ਤੇ ਹੋਣਹਾਰ ਮਹਿਲਾਵਾਂ, ਬੱਚਿਆਂ ਤੇ ਹੋਰਨਾ ਸ਼ਖ਼ਸੀਅਤਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕਰਦਿਆਂ ਵਿਸ਼ੇਸ਼ ਭੂਮਿਕਾ ਨਿਭਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੀਵਨ ’ਚ ਆਉਣ ਵਾਲੇ ਵੱਖ-ਵੱਖ ਸਥਿਤੀਆਂ ਅਧਿਆਇ ਦੀ ਤਰ੍ਹਾਂ ਹਨ ਜੋ ਬਦਲਦੀਆਂ ਰਹਿੰਦੀਆਂ ਹਨ। ਇਨ੍ਹਾਂ ਹਾਲਾਤਾਂ ਤੋਂ ਸਬਕ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਤੇ ਇਸ ਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ। ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜੀਤ ਸਲੂਜਾ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਸੋਨੀ ਸਲੂਜਾ, ਹਰਨੀਤ ਸਲੂਜਾ ਤੇ ਈਸ਼ਵਰਪ੍ਰੀਤ ਸਿੰਘ ਸਲੂਜਾ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।