ਅਕਾਲੀ ਦਲ ਵਾਰਿਸ ਪੰਜਾਬ ਨੇ ਕੀਤੀਆਂ ਅਹਿਮ ਵਿਚਾਰਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਹੋਈ
Publish Date: Sun, 29 Nov 2026 04:36 PM (IST)
Updated Date: Mon, 30 Nov 2026 04:03 AM (IST)
ਫੋਟੋ : 8 ਕੈਪਸ਼ਨ : ਪਿੰਡ ਗੁੰਨੋਵਾਲ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਦੌਰਾਨ ਹਲਕਾ ਇੰਚਾਰਜ ਦਿਲਸੇਰ ਸਿੰਘ,ਜੁਗਰਾਜ ਸਿੰਘ, ਬਾਬੂ ਸਿੰਘ ਤੇ ਹੋਰ। * 30 ਵਿਅਕਤੀਆਂ ਨੂੰ ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਨੇ ਸਿਰੋਪਾਓ ਪਾ ਕੇ ਪਾਰਟੀ ’ਚ ਸ਼ਾਮਲ ਕੀਤਾ ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਅਕਾਲੀ ਦਲ ਵਾਰਿਸ ਪੰਜਾਬ ਦੀ ਅਹਿਮ ਮੀਟਿੰਗ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਗੁਨੋਵਾਲ ਬਲਬੀਰ ਸਿੰਘ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜੁਗਰਾਜ ਸਿੰਘ ਉਦੋਨੰਗਲ ਯੂਥ ਪ੍ਰਧਾਨ ਨੇ ਕੀਤੀ। ਇਸ ਮੌਕੇ ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆ ਰਹੀਆਂ ਚੋਣਾਂ ਸਤਾ ਬਦਲੀ ਨਹੀਂ 2027 ਸਾਡੀ ਹੋਂਦ ਦੀ ਲੜਾਈ ਹੈ, ਨਸਲਾਂ, ਫਸਲਾਂ ਨੂੰ ਬਚਾਉਣ ਦੀ ਲੜਾਈ ਹੈ ਆਓ ਇਕੱਠੇ ਹੋ ਕੇ 2027 ਦੀ ਜੰਗ ਜਿੱਤ ਕੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਫ਼ਿਜ਼ਾ ਤੇ ਨਿਜ਼ਾਮ ਨੂੰ ਬਦਲਿਆ ਜਾਵੇ। ਇਸ ਮੌਕੇ ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਹਲਕਾ ਇੰਚਾਰਜ ਨੇ ਦੱਸਿਆ ਕਿ ਦਿੱਲੀ ਵਾਲਿਆਂ ਤੇ ਦਿੱਲੀ ਨਾਲ ਚੱਲਣ ਵਾਲਿਆਂ ਨੇ ਕਦੇ ਪੰਜਾਬ ਨਾਲ ਵਫ਼ਾ ਨਹੀਂ ਕੀਤੀ ਅਤੇ ਨਾ ਹੀ ਕਰਨੀ ਹੈ ਇਹ ਕੰਧ ਤੇ ਲਿਖਿਆ ਸੱਚਾ ਇਤਿਹਾਸ ਹੈ। ਦਿੱਲੀ ਵਾਲਿਆਂ ਦੀਆਂ ਅੱਖਾਂ ’ਚ ਸਾਡਾ ਪੰਜਾਬ ਰੜਕਦਾ ਰਿਹਾ ਹੈ। ਅਸੀਂ 2027 ਦੀਆਂ ਚੋਣਾਂ ਨਹੀਂ ਲੜ ਰਹੇ ਆਪਣੇ ਬੱਚਿਆਂ ਨੂੰ ਅਤੇ ਫ਼ਸਲਾਂ ਨੂੰ ਬਚਾਉਣ ਦੀ ਜੰਗ ਲੜ ਰਹੇ ਹਾਂ। ਜੇ ਅਸੀਂ ਅੱਜ ਵੀ ਇਕੱਠੇ ਨਾ ਹੋਏ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ। ਗੁਰਪ੍ਰੀਤ ਸਿੰਘ ਢਪੱਈਆ ਕੰਪੈਨ ਇੰਚਾਰਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕੱਠੇ ਹੋ ਕੇ ਸਮਾਂ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ। ਮੀਟਿੰਗ ਵਿਚ ਪਹੁੰਚਣ ਤੇ ਰਾਣਾ ਰਣਜੀਤ ਸਿੰਘ ਗੁਨੋਵਾਲ ਨੇ ਜੀ ਆਇਆਂ ਕਿਹਾ ਅਤੇ ਸਮਾਪਤੀ ਉਪਰੰਤ ਬਲਬੀਰ ਸਿੰਘ ਸਾਬਕਾ ਸਰਪੰਚ ਗੁਨੋਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਜੈਕਾਰਿਆਂ ਦੀ ਗੂੰਜ ’ਚ ਪ੍ਰਣ ਕੀਤਾ। ਲਗਭਗ ਤੀਹ ਵਿਅਕਤੀਆਂ ਨੂੰ ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਨੇ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਸਖ਼ਸ਼ੀਅਤਾਂ ਤੋਂ ਇਲਾਵਾ ਭਾਈ ਬਚਿੱਤਰ ਸਿੰਘ ਤਰਸਿੱਕਾ, ਭਾਈ ਮਨਪ੍ਰੀਤ ਸਿੰਘ ਮਨੀ ਆਈ ਟੀ ਵਿੰਗ ਇੰਚਾਰਜ, ਮਨਪ੍ਰੀਤ ਸਿੰਘ ਤਾਰਾਗੜ੍ਹ, ਅਰਸ਼ਪ੍ਰੀਤ ਸਿੰਘ, ਗੁਰਦੇਵ ਸਿੰਘ, ਜਗਬੀਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ, ਲਖਵਿੰਦਰ ਸਿੰਘ ਧਰਦਿਉ, ਠੇਕੇਦਾਰ ਕਸ਼ਮੀਰ ਸਿੰਘ ਮਾਹਲਾ, ਨੰਬਰਦਾਰ ਤਰਸੇਮ ਸਿੰਘ, ਸਤਪਾਲ ਸਿੰਘ ਸੈਲੰਡਰਾ ਵਾਲਾ, ਲਖਬੀਰ ਸਿੰਘ, ਬਲਵਿੰਦਰ ਸਿੰਘ ਬਦੇਸ਼ਾ, ਅਜੀਤ ਸਿੰਘ ਵਿਰਕ, ਬਲਕਾਰ ਸਿੰਘ ਮਾਹਲਾ, ਫ਼ਤਹਿ ਸਿੰਘ ਆਦਿ ਆਦਿ ਸ਼ਖ਼ਸੀਅਤਾਂ ਮੋਜੂਦ ਸਨ।