ਮੈਡੀਕਲ ਕਾਲਜ ਦੇ ਐੱਚਓਡੀ ਸ੍ਰੀ ਗਿਰੀਰਾਜ ਧਾਮ ਨਤਮਸਤਕ
ਮੈਡੀਕਲ ਕਾਲਜ ਦੇ ਐੱਚਓਡੀ ਸ੍ਰੀ ਗਿਰੀਰਾਜ ਧਾਮ ਨਤਮਸਤਕ
Publish Date: Sun, 29 Nov 2026 04:28 PM (IST)
Updated Date: Mon, 30 Nov 2026 04:03 AM (IST)
ਫੋਟੋ : ਕੈਪਸ਼ਨ: ਕਰਨਾਟਕਾ ਮਨੀਪਾਲ ਮੈਡੀਕਲ ਕਾਲਜ ਦੇ ਐਚਓਡੀ ਡਾ. ਅਰੁਣ ਚਾਵਲਾ ਸ੍ਰੀ ਗਿਰੀਰਾਜ ਧਾਮ ਦੇ ਸੁਆਮੀ ਮਹਾਰਾਜ ਪਾਸੋਂ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ। ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗਿਰੀਰਾਜ ਧਾਮ ਗੋਲਡਨ ਸਿਟੀ ਇਨਕਲੇਵ ਏਅਰਪੋਰਟ ਰੋਡ ਦੇ ਪਰਮ ਭਗਤ ਡਾ. ਅਰੁਣ ਚਾਵਲਾ ਐਮਐਸ, ਐਮਸੀਐਚ, ਯਰੋਲੋਜਨ ਐਂਡ ਰੀਨਲ, ਟਰਾਂਸਪਲਾਂਟ ਸਰਜਨ ਕਸਤੂਰਬਾ ਮੈਡੀਕਲ ਕਾਲਜ ਮਨੀਪਾਲ ਕਰਨਾਟਕਾ ਜੋ ਕਿ ਕਨੇਡਾ ਅਤੇ ਆਸਟਰੇਲੀਆ ਤੋਂ ਵਿਸ਼ੇਸ਼ ਫੈਲੋਸ਼ਿਪ ਅਤੇ ਮਹਾਰਤ ਪ੍ਰਾਪਤ ਹਨ, ਗੁਰੂ ਨਗਰੀ ਪਹੁੰਚੇ। ਜਿੱਥੇ ਉਹ ਗੁਰੂ ਨਗਰੀ ਦੇ ਪਵਿੱਤਰ ਅਸਥਾਨਾਂ ’ਤੇ ਦਰਸ਼ਨ ਕਰਕੇ ਨਿਹਾਲ ਹੋਏ ਉੱਥੇ ਹੀ ਉਹ ਉਚੇਚੇ ਤੌਰ ਤੇ ਸ੍ਰੀ ਗਿਰੀਰਾਜ ਧਾਮ ਠਾਕੁਰ ਦੁਆਰ ਪਹੁੰਚੇ। ਜਿੱਥੇ ਉਨ੍ਹਾਂ ਧਾਮ ਦੇ ਮੁਖੀ ਸੁਆਮੀ ਸ੍ਰੀ ਨਿਵਾਸ ਮਹਾਰਾਜ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਨੁੱਖਤਾ ਦੀ ਸੇਵਾ ਅਤੇ ਮੈਡੀਕਲ ਸੇਵਾਵਾਂ ਵਿੱਚ ਹੋਰ ਵੱਧ ਤੋਂ ਵੱਧ ਯੋਗਦਾਨ ਦੇਣ ਅਤੇ ਮਰੀਜਾਂ ਪ੍ਰਤੀ ਸਮਰਪਣ ਦੀ ਭਾਵਨਾ ਲਈ ਮੱਥਾ ਵੀ ਟੇਕਿਆ। ਇਸ ਮੌਕੇ ਸੁਆਮੀ ਨੇ ਉਨਾਂ ਨੂੰ ਜੀ ਆਇਆ ਕਿਹਾ ਤੇ ਸਿਹਤ ਸੇਵਾਵਾਂ ਦੇ ਕਾਰਜਾਂ ਵਿਚ ਹੋਰ ਵੀ ਤਰੱਕੀ ਕਰਨ ਲਈ ਆਸ਼ੀਰਵਾਦ ਦਿੱਤਾ। ਇਸ ਮੌਕੇ ਸੁਆਮੀ ਨੇ ਉਨ੍ਹਾਂ ਨੂੰ ਸਿਰੋਪਾਓ ਤੇ ਪ੍ਰਸ਼ਾਦ ਦੀ ਬਖਸ਼ਿਸ਼ ਵੀ ਦਿੱਤੀ ਗਈ।