ਕੈਡਿਟਾਂ ਨੇ ਸਿਵਲ ਡਿਫੈਂਸ ਮੌਕ ਡਰਿੱਲ ’ਚ ਹਿੱਸਾ ਲਿਆ
ਕੈਡਿਟਾਂ ਨੇ ਸਿਵਲ ਡਿਫੈਂਸ ਮੌਕ ਡ੍ਰਿਲ ’ਚ ਹਿੱਸਾ ਲਿਆ
Publish Date: Sun, 29 Nov 2026 04:19 PM (IST)
Updated Date: Mon, 30 Nov 2026 04:02 AM (IST)
ਫੋਟੋ-4 ਕੈਪਸ਼ਨ : ਸਿਵਲ ਡਿਫੈਂਸ ਮੌਕ ਡ੍ਰਿਲ ’ਚ ਸ਼ਾਮਲ ਹੋਏ ਐੱਨਸੀਸੀ ਕੈਡਿਟ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਪ੍ਰਸ਼ਾਸਨ ਨੇ ਬੀਤੀ ਸ਼ਾਮ ਸਿਵਲ ਡਿਫੈਂਸ ਮੌਕ ਡਰਿੱਲ ਦਾ ਆਯੋਜਨ ਕੀਤਾ। ਐੱਨਸੀਸੀ ਗਰੁੱਪ ਹੈੱਡਕੁਆਰਟਰ ਅੰਮ੍ਰਿਤਸਰ ਦੇ ਲਗਪਗ 100 ਐੱਨਸੀਸੀ ਕੈਡਿਟਾਂ ਨੇ ਇਸ ਮੌਕ ਡਰਿੱਲ ’ਚ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਐੱਨਸੀਸੀ ਯੂਨਿਟਾਂ ਦੇ ਕੈਡਿਟਾਂ ਨੇ ਅਭਿਆਸ ’ਚ ਹਿੱਸਾ ਲਿਆ, ਜਿਸ ’ਚ 1 ਪੰਜਾਬ ਬਟਾਲੀਅਨ ਐੱਨਸੀਸੀ, 9 ਪੰਜਾਬ ਬਟਾਲੀਅਨ ਐੱਨਸੀਸੀ, 11 ਪੰਜਾਬ ਬਟਾਲੀਅਨ ਐੱਨਸੀਸੀ ਤੇ 24 ਪੰਜਾਬ ਬਟਾਲੀਅਨ ਐੱਨਸੀਸੀ ਦੇ 20-20 ਕੈਡਿਟਾਂ ਸ਼ਾਮਲ ਸਨ। ਇਸ ਤੋਂ ਇਲਾਵਾ, 2 ਪੰਜਾਬ ਏਅਰ ਸਕੁਐਡਰਨ ਐੱਨਸੀਸੀ ਦੇ 10 ਕੈਡਿਟਾਂ ਤੇ 2 ਪੰਜਾਬ ਨੇਵਲ ਯੂਨਿਟ ਐੱਨਸੀਸੀ ਦੇ 10 ਕੈਡਿਟਾਂ ਨੇ ਵੀ ਅਭਿਆਸ ਵਿਚ ਹਿੱਸਾ ਲਿਆ। ਇਸ ਮੌਕੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ। ਮੌਕ ਡਰਿੱਲ ਦਾ ਮੁੱਖ ਉਦੇਸ਼ ਐਮਰਜੈਂਸੀ ਸਥਿਤੀਆਂ ਲਈ ਤਿਆਰੀ ਵਧਾਉਣਾ, ਆਫ਼ਤ ਪ੍ਰਬੰਧਨ ਨੂੰ ਮਜ਼ਬੂਤ ਕਰਨਾ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਵੱਖ-ਵੱਖ ਵਿਭਾਗਾਂ ਵਿੱਚ ਤਾਲਮੇਲ ਨੂੰ ਬਿਹਤਰ ਬਣਾਉਣਾ ਸੀ। ਐੱਨਸੀਸੀ ਕੈਡਿਟਾਂ ਦੀ ਸਰਗਰਮ ਭਾਗੀਦਾਰੀ ਉਨ੍ਹਾਂ ਦੇ ਅਨੁਸ਼ਾਸਨ, ਸੇਵਾ ਦੀ ਭਾਵਨਾ ਤੇ ਰਾਸ਼ਟਰ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ।