- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁਦਕੁਸ਼ੀ ਕੋਸ਼ਿਸ਼ ਦੇ ਮਾਮਲੇ ’ਚ ਮੁਲਜਮ ਦੀ ਪਤਨੀ ਦੀ ਸ਼ੱਕੀ ਹਾਲਤ ’ਚ ਮੌਤ

* ਪਤੀ ਦੀ ਜ਼ਮਾਨਤ ਰੱਦ ਹੋਣ ’ਤੇ ਮ੍ਰਿਤਕਾ ਮਧੂ ਸੋਨੀ ਪਿਛਲੇ ਦਿਨਾਂ ਤੋਂ ਸੀ ਪਰੇਸ਼ਾਨ
* ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੋਵੇਗੀ ਮੌਤ ਦੇ ਕਾਰਨ ਦੀ ਪੁਸ਼ਟੀ
ਫੋਟੋ 45-47 ਹਿੰਦੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੋਹਕਮਪੁਰਾ ਇਲਾਕੇ ’ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਦੇ ਇਕ ਮਾਮਲੇ ’ਚ ਪਤੀ ਸੁਮਿਤ ਕਾਲੀ ਦੀ ਜ਼ਮਾਨਤ ਖਾਰਜ ਹੋਣ ’ਤੇ ਉਸ ਦੀ ਪਤਨੀ ਮਧੂ ਸੋਨੀ ਦੀ ਸ਼ਨਿਚਰਵਾਰ ਦੀ ਸਵੇਰ ਸ਼ੱਕੀ ਹਾਲਤ ’ਚ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਰਣਜੀਤ ਸਿੰਘ ਦਾ ਪਰਿਵਾਰ ਉਨ੍ਹਾਂ ਨੂੰ ਲਗਾਤਾਰ ਧਮਕਾ ਰਿਹਾ ਸੀ ਕਿ ਉਹ ਜਲਦੀ ਉਸ ਨੂੰ ਜੇਲ੍ਹ ਭਿਜਵਾ ਦੇਣਗੇ, ਜਿਸ ਕਾਰਨ ਉਸ ਦੀ ਪਤਨੀ ਕਾਫੀ ਮਾਨਸਿਕ ਦਬਾਅ ’ਚ ਚੱਲ ਰਹੀ ਸੀ। ਪਰਿਵਾਰ ਨੇ ਗੁਹਾਰ ਲਗਾਈ ਹੈ ਕਿ ਰਣਜੀਤ ਸਿੰਘ (ਨਾਬਾਲਿਗ) ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਉਸ ਦੀ ਪਤਨੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਜਾਵੇ। ਸੁਮਿਤ ਕਾਲੀ ਦੇ ਹੱਕ ’ਚ ਉਤਰੇ ਵਾਲਮੀਕਿ ਸਮਾਜ ਦੇ ਮੈਂਬਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤਾਂ ਉਹ ਲਾਸ਼ ਭੰਡਾਰੀ ਪੁਲ ’ਤੇ ਲਾਸ਼ ਰੱਖ ਕੇ ਪੁਲਿਸ ਖਿਲਾਫ ਪ੍ਰਦਰਸ਼ਨ ਕਰਨਗੇ। ਉਧਰ ਮੋਹਕਮਪੁਰਾ ਥਾਣੇ ਦੇ ਇੰਚਾਰਜ ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ। ਫਿਲਹਾਲ ਅਚਾਨਕ ਮੌਤ ਦੀ ਕਾਰਵਾਈ ਕੀਤੀ ਗਈ ਹੈ।
ਸੁਮਿਤ ਕਾਲੀ ਦੇ ਪਰਿਵਾਰ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ 30 ਸਤੰਬਰ ਨੂੰ ਥਾਣਾ ਮੋਹਕਮਪੁਰਾ ਦੀ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਇਕ ਨਾਬਾਲਿਗ ਰਣਜੀਤ ਵੱਲੋਂ ਸੋਸ਼ਲ ਮੀਡੀਆ ਦੀ ਇਕ ਸਾਈਟ ’ਤੇ ਆਨਲਾਈਨ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸੁਮਿਤ ਨੇ ਦੋਸ਼ ਲਗਾਇਆ ਕਿ ਇਹ ਮਾਮਲਾ ਵੀ ਇਕਪਾਸੜ ਹੀ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਲਗਾਤਾਰ ਦਬਾਅ ਵਿਚ ਸਨ। ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣੀ ਜ਼ਮਾਨਤ ਅਦਾਲਤ ’ਚ ਦਾਇਰ ਕੀਤੀ ਸੀ। ਪਰ ਅਦਾਲਤ ਤੋਂ ਉਨ੍ਹਾਂ ਦੀ ਜ਼ਮਾਨਤ ਵੀ ਰੱਦ ਹੋ ਗਈ ਸੀ। ਇਸ ਤੋਂ ਬਾਅਦ ਨਾਬਾਲਿਗ ਦਾ ਪਰਿਵਾਰ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਡਰਾ ਧਮਕਾ ਰਿਹਾ ਸੀ ਕਿ ਉਹ ਜਲਦੀ ਸੁਮਿਤ ਨੂੰ ਜੇਲ੍ਹ ਭੇਜ ਦੇਣਗੇ। ਉਨ੍ਹਾਂ ਦੀ ਪਤਨੀ ਮਧੂ ਸੋਨੀ ਨੇ ਇਸ ਨੂੰ ਲੈ ਕੇ ਜ਼ਿਆਦਾ ਦਬਾਅ ਲੈ ਲਿਆ ਅਤੇ ਸ਼ਨੀਵਾਰ ਦੀ ਸਵੇਰ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਰਣਜੀਤ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਧਮਕੀਆਂ ਕਾਰਨ ਉਸ ਦੀ ਪਤਨੀ ਦੀ ਮੌਤ ਹੋ ਗਈ।