ਵੇਟਿੰਗ ਟਿਕਟ ਦੇ ਝੰਜਟ ਤੋਂ ਰਾਹਤ : ਸਵਰਨ ਜਯੰਤੀ ਸ਼ਤਾਬਦੀ ਐਕਸਪ੍ਰੈੱਸ ’ਚ ਏਸੀ ਚੇਅਰ ਕਾਰ ਦਾ ਐਕਸਟਰਾ ਕੋਚ, 75 ਯਾਤਰੀਆਂ ਨੂੰ ਮਿਲੀ ਕਨਫਰਮ ਸੀਟ ਕਨਫਰਮ ਸੀਟ ੋੇੱਿ ੋੱ ੋੇੱਿੋੇ
Publish Date: Sat, 28 Nov 2026 07:10 PM (IST)
Updated Date: Sun, 29 Nov 2026 04:05 AM (IST)
ਫੋਟੋ : 37 ਹਿੰਦੀ * ਨਵੀਂ ਦਿੱਲੀ ਤੋਂ ਕਨੈਕਟਿਡ ਟਰੇਨ ਫੜ੍ਹਨ ਵਾਲੇ ਯਾਤਰੀਆਂ ਦੀ ਪ੍ਰੇਸ਼ਾਨੀ ਵੀ ਦੂਰ ਹੋਈ * ਅੰਮ੍ਰਿਤਸਰ ਤੋਂ ਸ਼ਾਮ 16:50 ਵਜੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਟਰੇਨ, ਦੋ ਦਿਨ ਹੋਰ ਜਾਰੀ ਰਹੇਗਾ ਇਹ ਸਿਲਸਿਲਾ * ਯਾਤਰੀ ਬੋਲੇ : ਰੇਲਵੇ ਦਾ ਇਸ ਅਹਿਮ ਟਰੇਨ ’ਚ ਐਕਸਟਰਾ ਕੋਚ ਲਗਾਉਣ ਦਾ ਫੈਸਲਾ ਸ਼ਲਾਘਾਯੋਗ, ਵੇਟਿੰਗ ਦੀ ਚਿੰਤਾ ਤੋਂ ਮਿਲਿਆ ਛੁਟਕਾਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਟਰੇਨਾਂ ’ਚ ਸੀਟ ਲਈ ਮਾਰਾਮਾਰੀ ਤੇ ਵੇਟਿੰਗ ਟਿਕਟ ਦੀ ਚਿੰਤਾ ਵਿਚਕਾਰ ਰੇਲਵੇ ਦੀ ਵਾਧੂ ਕੋਚ ਲਗਾਉਣ ਦੀ ਵਿਵਸਥਾ ਯਾਤਰੀਆਂ ਲਈ ਰਾਹਤ ਬਣ ਕੇ ਸਾਹਮਣੇ ਆਈ ਹੈ। ਟਰੇਨ ਨੰਬਰ (12030) ’ਚ ਏਸੀ ਚੇਅਰ ਕਾਰ ਦਾ ‘ਸੀਈ 1’ ਨਾਂ ਨਾਲ ਐਕਸਟਰਾ ਕੋਚ ਜੋੜ ਕੇ ਚਲਾਉਣ ਨਾਲ 75 ਯਾਤਰੀਆਂ ਨੂੰ ਕਨਫਰਮ ਟਿਕਟ ਮਿਲ ਸਕੀ ਅਤੇ ਉਨ੍ਹਾਂ ਨੂੰ ਵੇਟਿੰਗ ਟਿਕਟ ਦੇ ਭਰੋਸੇ ਯਾਤਰਾ ਕਰਨ ਦੀ ਚਿੰਤਾ ਤੋਂ ਛੁਟਕਾਰਾ ਮਿਲਿਆ। ਇਸ ਤਰ੍ਹਾਂ ਰੇਲਵੇ ਦੇ ਇਸ ਸ਼ਲਾਘਾਯੋਗ ਫੈਸਲੇ ਨਾਲ ਨਾ ਕੇਵਲ ਅੰਮ੍ਰਿਤਸਰ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੀ, ਸਗੋਂ ਦਿੱਲੀ ਤੋਂ ਅੱਗੇ ਕਨੈਕਟਿਡ ਟਰੇਨਾਂ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਪ੍ਰੇਸ਼ਾਨੀ ਵੀ ਦੂਰ ਹੋਈ। ਯਾਤਰੀਆਂ ਨੇ ਅੰਮ੍ਰਿਤਸਰ ਦੀਆਂ ਚਾਰ ਵੱਖ-ਵੱਖ ਟ੍ਰੇਨਾਂ ’ਚ ਐਕਸਟਰਾ ਕੋਚ ਲਗਾਉਣ ਦੇ ਫੈਸਲੇ ਨੂੰ ਸ਼ਲਾਘਾਯੋਗ ਕਰਾਰ ਦਿੱਤਾ ਹੈ। ਯਾਤਰੀ ਬੋਲੇ ਕਿ ਇਸ ਨਾਲ ਕਨਫਰਮ ਟਿਕਟ ਮਿਲਣ ਦੀ ਪ੍ਰੇਸ਼ਾਨੀ ਦੂਰ ਹੋਵੇਗੀ। ਨਾਲ ਹੀ ਨਵੀਂ ਦਿੱਲੀ ਤੋਂ ਕਨੈਕਟਿੰਗ ਟਰੇਨਾਂ ਦੇ ਸਫਰ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਵੀ ਘੱਟ ਹੋਈ ਹੈ। ਰੇਲਵੇ ਵੱਲੋਂ ਇਹ ਵਿਵਸਥਾ ਅਗਲੇ ਦੋ ਦਿਨਾਂ ਤੱਕ 30 ਨਵੰਬਰ 2026 ਤੱਕ ਜਾਰੀ ਰਹੇਗੀ। ਦਿੱਲੀ ਤੋਂ ਦੂਜੀ ਟਰੇਨ ਫੜ੍ਹ ਕੇ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਯਾਤਰੀਆਂ ਲਈ ਕਨਫਰਮ ਟਿਕਟ ਮਿਲਣਾ ਵਿਸ਼ੇਸ਼ ਰਾਹਤ ਲੈ ਕੇ ਆਇਆ ਹੈ। ਵਾਧੂ ਕੋਚ ਦੀ ਵਿਵਸਥਾ ਨਾਲ ਯਾਤਰੀਆਂ ਨੂੰ ਆਪਣੀ ਅੱਗੇ ਦੀ ਯਾਤਰਾ ਦੀ ਯੋਜਨਾ ਬਣਾਉਣ ਵਿਚ ਸਹੂਲਤ ਮਿਲੀ ਅਤੇ ਰੇਲਵੇ ਦੀ ਇਸ ਵਿਵਸਥਾ ਨਾਲ ਯਾਤਰੀਆਂ ਨੂੰ ਸਿੱਧੀ ਰਾਹਤ ਮਿਲੀ ਹੈ। ਅਮਰੀਕ ਸਿੰਘ, ਬਾਬਾ ਦੀਪ ਸਿੰਘ ਐਵੇਨਿਊ ਭਗਤਾਂਵਾਲਾ ਅੰਮ੍ਰਿਤਸਰ ਨੇ ਕਿਹਾ ਕਿ ਮੇਰੇ ਕਿਸੇ ਰਿਸ਼ਤੇਦਾਰ ਦਾ ਵਿਆਹ ਸਮਾਰੋਹ ਹੈ। ਦੋ ਦਿਨਾਂ ਤੋਂ ਟਰੇਨ ਦੀ ਟਿਕਟ ਬੁੱਕ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਤਿਉਹਾਰੀ ਸੀਜ਼ਨ ਕਾਰਨ ਕਨਫਰਮ ਟਿਕਟ ਨਹੀਂ ਮਿਲ ਪਾ ਰਹੀ ਸੀ। ਟਰੇਨ ਨੰਬਰ (12030) ਅੰਮ੍ਰਿਤਸਰ-ਨਵੀਂ ਦਿੱਲੀ ਵਿਚ ਐਕਸਟਰਾ ਕੋਚ ਲੱਗਣ ਨਾਲ ਉਸ ਨੂੰ ਕਨਫਰਮ ਟਿਕਟ ਮਿਲ ਗਈ। ਹੁਣ ਮੈਂ ਰਾਤ 11 ਵਜੇ ਤੱਕ ਦਿੱਲੀ ਪਹੁੰਚਣ ਤੋਂ ਬਾਅਦ ਉਸ ਸਮਾਰੋਹ ਵਿਚ ਸ਼ਾਮਿਲ ਹੋ ਸਕਾਂਗਾ। ਰਣਜੀਤ ਸਿੰਘ, ਬਾਬਾ ਦੀਪ ਸਿੰਘ ਐਵੀਨਿਊ ਤਰਨਤਾਰਨ ਰੋਡ ਅੰਮ੍ਰਿਤਸਰ ਨੇ ਕਿਹਾ ਕਿ ਮੈਨੂੰ ਲਖਨਊ ਪਹੁੰਚਣਾ ਹੈ। ਅੰਮ੍ਰਿਤਸਰ ਤੋਂ ਲਖਨਊ ਜਾਣ ਵਾਲੀਆਂ ਟਰੇਨਾਂ ਦੀ ਵੇਟਿੰਗ ਲਿਸਟ ਕਾਫੀ ਲੰਬੀ ਸੀ। ਅਜਿਹੇ ਵਿਚ ਨਵੀਂ ਦਿੱਲੀ ਤੋਂ ਰਾਤ 11.25 ਵਜੇ ਚੱਲਣ ਵਾਲੀ (12430) ਨਵੀਂ ਦਿੱਲੀ-ਲਖਨਊ ਏਸੀ ਸੁਪਰਫਾਸਟ ਵਿਚ ਟਿਕਟ ਬੁੱਕ ਕਰਵਾ ਦਿੱਤੀ। ਪਰ, ਨਵੀਂ ਦਿੱਲੀ ਪਹੁੰਚਣ ਤੱਕ ਵੀ ਕਿਸੇ ਟਰੇਨ ਵਿਚ ਕਨਫਰਮ ਟਿਕਟ ਨਹੀਂ ਮਿਲ ਪਾ ਰਹੀ ਸੀ। ਇਸ ਕਾਰਨ ਉਹ ਆਪਣਾ ਲਖਨਊ ਜਾਣ ਦਾ ਪ੍ਰੋਗਰਾਮ ਰੱਦ ਕਰਨ ਦਾ ਸੋਚ ਰਿਹਾ ਸੀ। ਪਰ ਅਹਿਮ ਮੌਕੇ ’ਤੇ ਕਿਸੇ ਤੋਂ ਪਤਾ ਲੱਗਾ ਕਿ ਰੇਲਵੇ ਨੇ ਸ਼ਤਾਬਦੀ ਐਕਸਪ੍ਰੈੱਸ ਨੂੰ ਐਕਸਟਰਾ ਕੋਚ ਲਗਾਉਣ ਦਾ ਫੈਸਲਾ ਲਿਆ ਹੈ। ਉਸ ਨੇ ਤੁਰੰਤ ਆਨਲਾਈਨ ਜਾ ਕੇ ਚੈੱਕ ਕੀਤਾ ਤਾਂ ਕੁਝ ਸੀਟਾਂ ਖਾਲੀ ਬਚੀਆਂ ਸਨ। ਉਸ ਨੇ ਤੁਰੰਤ ਸੀਟ ਬੁੱਕ ਕਰਵਾ ਲਈ। ਹੁਣ ਉਹ ਦਿੱਲੀ ਤੋਂ ਲਖਨਊ ਜਾਣ ਵਾਲੀ ਆਪਣੀ ਟਰੇਨ ਵੀ ਫੜ੍ਹ ਸਕੇਗਾ। ਕੋਟਸ)----ਟਰੇਨਾਂ ਵਿਚ ਭੀੜ ਇੰਨੀ ਜ਼ਿਆਦਾ ਵਧ ਗਈ ਹੈ ਕਿ ਵੇਟਿੰਗ ਲਿਸਟ ਲੰਬੀ ਹੋ ਚੁੱਕੀ ਹੈ ਅਤੇ ਯਾਤਰੀਆਂ ਨੂੰ ਕਨਫਰਮ ਟਿਕਟ ਨਹੀਂ ਮਿਲ ਪਾ ਰਹੀ। ਯਾਤਰੀਆਂ ਨੂੰ ਇਸ ਦੁਬਿਧਾ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਅੰਮ੍ਰਿਤਸਰ-ਨਵੀਂ ਦਿੱਲੀ ਸਵਰਨ ਜਯੰਤੀ ਸ਼ਤਾਬਦੀ ਐਕਸਪ੍ਰੈੱਸ ਸਮੇਤ ਛੇਹਰਟਾ-ਵਾਰਾਣਸੀ ਸ੍ਰੀ ਗੋਵਰਧਨਪੁਰ ਐਕਸਪ੍ਰੈੱਸ ਅਤੇ ਅੰਮ੍ਰਿਤਸਰ-ਅਜਮੇਰ ਵਿਚਕਾਰ ਚੱਲਣ ਵਾਲੀਆਂ ਦੋ ਟਰੇਨਾਂ ਨੂੰ ਐਕਸਟਰਾ ਕੋਚ ਨਾਲ ਪਟੜੀ ’ਤੇ ਦੌੜਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਸ਼ਤਾਬਦੀ ਐਕਸਪ੍ਰੈੱਸ ਤੋਂ 75 ਯਾਤਰੀਆਂ ਨੂੰ ਐਕਸਟਰਾ ਕੋਚ ਲੱਗਣ ਨਾਲ ਕਨਫਰਮ ਟਿਕਟ ਮਿਲ ਸਕੀ ਹੈ। ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਅਜਿਹੇ ਸ਼ਲਾਘਾਯੋਗ ਫੈਸਲੇ ਭਵਿੱਖ ਵਿਚ ਵੀ ਲਏ ਜਾਂਦੇ ਰਹਿਣਗੇ। - ਪਰਮਦੀਪ ਸਿੰਘ ਸੈਣੀ, ਸੀਨੀਅਰ ਡੀਸੀਐੱਮ ਫਿਰੋਜ਼ਪੁਰ ਮੰਡਲ।