ਚੇਅਰਮੈਨ ਡਾ. ਰੋਹਨ ਮਹਿਰਾ ਸਨਮਾਨਿਤ ਚੇਅਰਮੈਨ ਡਾ. ਰੋਹਨ ਮਹਿਰਾ ਸਨਮਾਨਿਤ
Publish Date: Sat, 28 Nov 2026 06:56 PM (IST)
Updated Date: Sun, 29 Nov 2026 04:05 AM (IST)
ਫੋਟੋ-44 ਕੈਪਸ਼ਨ : ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ. ਰੋਹਨ ਮਹਿਰਾ ਤੇ ਹਨੀ ਮਹਿਰਾ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਸੀਨੀਅਰ ਭਾਜਪਾ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅਸਪਾਇਰ ਐਰੋਬਿਕਸ ਐਂਡ ਡਾਂਸ ਇੰਸਟੀਟਿਊਟ ਵਲੋਂ ‘ਫੁੱਲ ਆਨ ਟੈਲੈਂਟ-2026’ ਏ ਰਿਆਲਟੀ ਸਮਾਰੋਹ ਆਰਟ ਗੈਲਰੀ ਵਿਖੇ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ. ਰੋਹਨ ਮਹਿਰਾ ਤੇ ਹਨੀ ਮਹਿਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਅਕੈਡਮੀ ਦੇ ਐੱਮਡੀ ਰੇਖਾ ਤੇ ਡਾਇਰੈਕਟਰ ਰਿਸ਼ਬ ਅਨੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਆਈਪੀਐਸ ਅਫਸਰ ਤੇ ਸੀਨੀਅਰ ਭਾਜਪਾ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਿਲ ਹੋਣਗੇ। ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਮਾਂ ਚਿੰਤਪੁਰਨੀ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਤੇ ਸਮਾਜ ਸੇਵੀ ਮਾਨਵ ਸੋਢੀ, ਰਾਈਜ਼ਿੰਗ ਸਨ ਦੇ ਐੱਮਡੀ ਤੇ ਸਮਾਜ ਸੇਵਕ ਜੀਤ ਸਲੂਜਾ, ਰਜੇਸ਼ ਕੁਮਾਰ ਆਰਕੇ ਕੰਸਲਟੈਂਟ ਸਾਹਿਲ ਅਗਰਵਾਲ ਅਤੇ ਰਾਜੇਸ਼ ਕੁਮਾਰ ਸ਼ਾਮਿਲ ਹੋਏ। ਇਸ ਦੌਰਾਨ ਇੰਟਰ-ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਮਹਿਲਾ ਵਿੰਗ ਹਰਲੀਨ ਕੌਰ, ਐਸਟੋ੍ਰਲਜਰ ਤੇ ਆਰਟਿਸਟ ਰੋਹਿਨੀ ਪੁਰੀ, ਡਾ. ਮੋਨਿਕਾ ਸੰਧੂ, ਮਨਸ਼ਾ ਸੇਠ, ਰਾਬੀਆ ਤਨੇਜਾ ਆਦਿ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।