ਰਈਆ ਮੰਡਲ ਬਿਆਸ ’ਚ ਰੋਸ ਮੁਜ਼ਾਹਰਾ 30 ਨੂੰ
30 ਨੂੰ ਰਈਆ ਮੰਡਲ ਬਿਆਸ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ
Publish Date: Sat, 28 Nov 2026 06:05 PM (IST)
Updated Date: Sun, 29 Nov 2026 04:02 AM (IST)
ਫੋਟੋ-35 ਕੈਪਸ਼ਨ - ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਹਰਪਿੰਦਰ ਸਿੰਘ ਚਾਹਲ ਨਾਲ ਹਨ ਪਵਨ ਸ਼ਰਮਾ ਅਤੇ ਹੋਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਰਈਆ ਵਿਖੇ ਇਮਪਲਾਈਜ ਫੈਡਰੇਸ਼ਨ ਪਹਿਲਵਾਨ ਗਰੁੱਪ ਵੱਲੋਂ ਮੀਟਿੰਗ ਕੀਤੀ ਗਈ, ਜਿਸ ’ਚ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜੋ ਸਹਿਮਤੀਆਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗਾਂ ਵਿੱਚ ਬਣੀਆਂ ਸੀ, ਉਨ੍ਹਾਂ ਨੂੰ ਸਮੇਂ ਸਿਰ ਲਾਗੂ ਨਹੀਂ ਕੀਤਾ ਗਿਆ। ਮੀਟਿੰਗਾਂ ਦਾ ਸਮਾਂ ਦੇ ਕੇ ਟਾਲ ਮਟੋਲ ਕੀਤਾ ਗਿਆ, ਜਿਸ ਤੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਗਿਆ। ਜਿਸ ਤੇ ਇੰਪਲਾਈਜ ਜੋਆਇੰਟ ਫੋਰਮ ਅਤੇ ਏਕਤਾ ਮੰਚ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਮਿਤੀ 30-11-2026 ਨੂੰ ਰਈਆ ਮੰਡਲ ਬਿਆਸ ਵਿਖੇ ਭਾਰੀ ਰੋਸ ਮੁਜ਼ਾਰਾ ਕੀਤਾ ਜਾਵੇਗਾ ਅਤੇ ਮਿਤੀ 02-12-2026 ਅਤੇ 03-12-2026 ਨੂੰ ਮਾਸਲੀਵ ਭਰੀ ਜਾਵੇਗੀ। ਇਸ ਸਮੇਂ ਸਰਕਲ ਡਿਪਟੀ ਜਨਰਲ ਸਕੱਤਰ ਪਵਨ ਕੁਮਾਰ ਰਈਆ, ਪ੍ਰਧਾਨ ਹਰਜਿੰਦਰ ਸਿੰਘ, ਜਰਨਲ ਸਕੱਤਰ ਗੁਰਵਿੰਦਰ ਸਿੰਘ ਬਾਠ, ਅਵਤਾਰ ਸਿੰਘ ਖੋਜਕੀਪੁਰ, ਲਵਪ੍ਰੀਤ ਸਿੰਘ ਕੈਸ਼ੀਅਰ, ਰਵਿੰਦਰ ਸਿੰਘ ਜੇਈ, ਸੁਖਵਿੰਦਰ ਸਿੰਘ ਜੇਈ, ਹਰਜੀਤ ਸਿੰਘ ਜੇਈ, ਬਰਿੰਦਰ ਕੁਮਾਰ, ਰਣਜਿੰਦਰ ਸਿੰਘ, ਪ੍ਰਭਜੀਤ ਸਿੰਘ, ਵਰੁਣਦੀਪ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।