ਐੱਸਐੱਸਈ ਕੈਂਬਰਿਜ ਸਕੂਲ ’ਚ ‘ਡਿਜ਼ਨੀ ਡ੍ਰੀਮਸਕੇਪ ਕਾਰਨੀਵਲ’ ਅੱਜ ਐੱਸਐੱਸਈ ਕੈਂਬਰਿਜ ਸਕੂਲ ’ਚ ‘ਡਿਜ਼ਨੀ ਡ੍ਰੀਮਸਕੇਪ ਕਾਰਨੀਵਲ’ ਅੱਜ
Publish Date: Sat, 28 Nov 2026 06:03 PM (IST)
Updated Date: Sun, 29 Nov 2026 04:02 AM (IST)
ਕੈਪਸ਼ਨ : ਡਾਇਰੈਕਟਰ ਡਾ. ਅਮਰਪ੍ਰੀਤ ਕੌਰ। ਡਾਇਰੈਕਟਰ ਡਾ. ਅਮਨਦੀਪ ਕੌਰ। * ਬੱਚਿਆਂ ਲਈ ਹੋਣਗੀਆਂ ਢੇਰ ਸਾਰੀਆਂ ਮਸਤੀਆਂ: ਡਾ. ਅਮਨਦੀਪ ਕੌਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਤੀਰਥ ਰੋਡ ਵਿਖੇ ਸਥਿਤ ਸੇਂਟ ਸੋਲਜਰ ਇਲੀਟ (ਐੱਸਐੱਸਈਸੀ) ਕੈਂਬਰਿਜ ਸਕੂਲ ਵਿਖੇ ਅੱਜ 29 ਨਵੰਬਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸਕੂਲ ਗਰਾਊਂਡ ਵਿਖੇ ਵਿਸ਼ਾਲ ‘ਡਿਜ਼ਨੀ ਡ੍ਰੀਮਸਕੇਪ ਕਾਰਨੀਵਲ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਾਰਨੀਵਲ ਜੀਐੱਨਡੀਯੂ ਬੈਕ ਗੇਟ ਤੋਂ ਸਿਰਫ਼ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਸੇਂਟ ਸੋਲਜਰ ਇਲੀਟ (ਐੱਸਐੱਸਈਸੀ) ਕੈਂਬਰਿਜ ਸਕੂਲ ਦੇ ਵਿਹੜੇ ਵਿਚ ਹੋਵੇਗਾ। ਸਕੂਲ ਪ੍ਰਬੰਧਕਾਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਡਾ. ਅਮਰਪ੍ਰੀਤ ਕੌਰ, ਡਾਇਰੈਕਟਰ ਡਾ. ਅਮਨਦੀਪ ਕੌਰ ਅਤੇ ਪ੍ਰਿੰਸੀਪਲ ਸੁਹਾਸਿਨੀ ਗੁਲਾਟੀ ਨੇ ਦੱਸਿਆ ਕਿ ਇਸ ਕਾਰਨੀਵਲ ਦਾ ਮੁੱਖ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ, ਰਚਨਾਤਮਕਤਾ ਅਤੇ ਆਤਮ-ਵਿਸ਼ਵਾਸ ਦਾ ਮੰਚ ਦੇਣਾ ਹੈ। ਇਸ ਦਿਨ ਪੂਰਾ ਸਕੂਲ ਕੈਂਪਸ ਡਿਜ਼ਨੀ ਦੀ ਜਾਦੂਈ ਦੁਨੀਆ ਵਾਂਗ ਸਜਾਇਆ ਜਾਵੇਗਾ, ਜਿੱਥੇ ਬੱਚੇ ਆਪਣੇ ਮਨਪਸੰਦ ਕਾਰਟੂਨ ਕਿਰਦਾਰਾਂ ਨਾਲ ਮਸਤੀ ਕਰ ਸਕਣਗੇ। ਕਾਰਨੀਵਲ ਦੇ ਵਿਸ਼ੇਸ਼ ਖਿੱਚ ਦਾ ਕੇਂਦਰ ਫੂਡ ਸਟਾਲਜ਼ ਜਿਸ ਵਿਚ ਸਵਾਦਿਸ਼ਟ ਖਾਣ-ਪੀਣ ਦੇ ਕਈ ਸਟਾਲ ਲਗਾਏ ਜਾਣਗੇ, ਜਿੱਥੇ ਬੱਚਿਆਂ ਅਤੇ ਮਾਪਿਆਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਮਿਲਣਗੇ। ਫਨ ਐਂਡ ਫਰੋਲਿਕ, ਬੱਚਿਆਂ ਲਈ ਮਸਤੀ ਭਰੇ ਖੇਡਾਂ, ਡਾਂਸ, ਸੰਗੀਤ ਅਤੇ ਮਨੋਰੰਜਕ ਗਤੀਵਿਧੀਆਂ ਦਾ ਖ਼ਾਸ ਪ੍ਰਬੰਧ ਹੋਵੇਗਾ। ਰਾਈਡਜ਼, ਛੋਟੇ-ਵੱਡੇ ਸਾਰੇ ਬੱਚਿਆਂ ਲਈ ਮਜ਼ੇਦਾਰ ਝੂਲੇ ਅਤੇ ਰਾਈਡਜ਼ ਲਗਾਈਆਂ ਜਾਣਗੀਆਂ। ਬੰਪਰ ਲੱਕੀ ਡਰਾਅ, ਕਾਰਨੀਵਲ ਦੀ ਸਭ ਤੋਂ ਵੱਡੀ ਖਿੱਚ ਬੰਪਰ ਲੱਕੀ ਡਰਾਅ ਹੋਵੇਗਾ, ਜਿਸ ਵਿਚ ਭਾਗ ਲੈਣ ਵਾਲੇ ਖੁਸ਼ਕਿਸਮਤ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗੇਮਜ਼, ਫੂਡ ਤੇ ਮਸਤੀ ਨਾਲ ਭਰਪੂਰ ਇਹ ਦਿਨ ਪਰਿਵਾਰਾਂ ਲਈ ਯਾਦਗਾਰ ਬਣ ਜਾਵੇਗਾ। ਬੱਚੇ ਆਪਣੇ ਮਾਪਿਆਂ ਨਾਲ ਮਿਲ ਕੇ ਖੇਡਾਂ ਖੇਡਣਗੇ, ਖਾਣ-ਪੀਣ ਦਾ ਆਨੰਦ ਲੈਣਗੇ ਅਤੇ ਇਨਾਮ ਜਿੱਤਣਗੇ। ਸਕੂਲ ’ਚ ਦਾਖਲੇ ਵੀ ਖੁੱਲ੍ਹੇ ਸਕੂਲ ਵੱਲੋਂ ਇਸ ਮੌਕੇ ਪਲੇ-ਪੈੱਨ ਤੋਂ 7ਵੀਂ ਕਲਾਸ ਤੱਕ ਦਾਖਲੇ ਖੁੱਲ੍ਹੇ ਹੋਣ ਦਾ ਵੀ ਐਲਾਨ ਕੀਤਾ ਗਿਆ ਹੈ। ਮਾਪੇ ਕਾਰਨੀਵਲ ਵਾਲੇ ਦਿਨ ਸਕੂਲ ਕੈਂਪਸ ਵਿਚ ਆ ਕੇ ਸਕੂਲ ਦੀ ਪੜ੍ਹਾਈ, ਸਹੂਲਤਾਂ, ਅਧਿਆਪਕਾਂ ਅਤੇ ਮਾਹੌਲ ਬਾਰੇ ਸਿੱਧੀ ਜਾਣਕਾਰੀ ਲੈ ਸਕਦੇ ਹਨ। ਸਕੂਲ ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ, ਮਾਪਿਆਂ ਅਤੇ ਬੱਚਿਆਂ ਨੂੰ ਇਸ ਕਾਰਨੀਵਲ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।