ਸੇਕਰਡ ਹਾਰਟ ਕਾਨਵੇਂਟ ਸਕੂਲ ਮਜੀਠਾ ਵਿਖੇ ਨਵਾਂ ਆਡੀਟੋਰੀਅਮ ਬਣਾਇਆ ਸੇਕਰਡ ਹਾਰਟ ਕਾਨਵੇਂਟ ਸਕੂਲ ਮਜੀਠਾ ਵਿਖੇ ਨਵਾਂ ਆਡੀਟੋਰੀਅਮ ਬਣਾਇਆ
Publish Date: Sat, 28 Nov 2026 05:47 PM (IST)
Updated Date: Sun, 29 Nov 2026 04:02 AM (IST)
ਫੋਟੋ : 27 ਕੈਪਸ਼ਨ: ਸੇਕਰਡ ਹਾਰਟ ਕਾਨਵੈਜ਼ਟ ਸਕੂਲ ਵਿਖੇ ਨਵੇ ਬਣਾਏ ਆਡੀਟੋਰੀਅਮ ਦਾ ਸ਼ਮਾ ਰੌਸ਼ਨ ਕਰਕੇ ਉਦਘਾਟਨ ਕਰਦੇ ਹੋਏ ਫਾਦਰ ਅਨੀਸ, ਪ੍ਰਿੰਸੀਪਲ ਸਿਸਟਰ ਵਿਲਫੀ, ਸਿਸਟਰ ਸ਼ੀਲਾ ਅਤੇ ਹੋਰ। * ਫਾਦਰ ਅਨੀਸ ਤੇ ਪ੍ਰਿੰਸੀਪਲ ਸਿਸਟਰ ਡਾ: ਵਿਲਫੀ ਨੇ ਕੀਤਾ ਉਦਘਾਟਨ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿਖੇ ਪ੍ਰਿੰਸੀਪਲ ਸਿਸਟਰ ਡਾ: ਵਿਲਫੀ ਦੀ ਨਿਗਰਾਨੀ ਹੇਠ ਨਵਾਂ ਆਡੀਟੋਰੀਅਮ ਬਣਾਇਆ ਗਿਆ। ਜਿਸ ਦਾ ਅੱਜ ਰਸਮੀ ਤੌਰ ’ਤੇ ਉਦਘਾਟਨ ਫਾਦਰ ਅਨੀਸ ਤੇ ਪ੍ਰਿੰਸੀਪਲ ਸਿਸਟਰ ਡਾ. ਵਿਲਫੀ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਇਸ ਤੋ ਪਹਿਲਾਂ ਫਾਦਰ ਅਨੀਸ ਤੇ ਪ੍ਰਿੰਸੀਪਲ ਸਿਸਟਰ ਵਿਲਫੀ ਦੀ ਅਗਵਾਈ ’ਚ ਸਮੂਹ ਦੇ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿਚ ਦੁਆ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਗੱਲਬਾਤ ਕਰਦਿਆਂ ਪ੍ਰਿੰਸੀਪਲ ਸਿਸਟਰ ਵਿਲਫੀ ਨੇ ਦੱਸਿਆ ਕਿ ਸਕੂਲ ਮੈਨੇਜਮੈਟ ਵੱਲੋ ਸਕੂਲ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਸਤੇ ਇੱਕ ਅਤਿ ਆਧੁਨਿਕ ਕਿਸਮ ਦਾ ਸਾਰੀਆਂ ਸਹੂਲਤਾਂ ਨਾਲ ਲੈਸ ਇਹ ਆਡੀਟੋਰੀਅਮ ਬਣਾਇਆ ਗਿਆ ਹੈ ਜਿਸ ’ਚ ਸਾਲ ਭਰ ’ਚ ਹੋਣ ਵਾਲੀਆਂ ਸਕੂਲ ਦੀਆਂ ਗਤੀਵਿੱਧੀਆਂ, ਸਾਲਾਨਾ ਸਮਾਗਮ ਤੇ ਹੋਰ ਇਕੱਤਰਤਾਵਾਂ ਹੁਣ ਇਸ ਨਵੇਂ ਆਡੀਟੋਰੀਅਮ ’ਚ ਕੀਤੀਆਂ ਜਾਇਆ ਕਰਨਗੀਆ। ਇਸ ਮੌਕੇ ਫਾਦਰ ਅਨੀਸ, ਪ੍ਰਿੰਸੀਪਲ ਸਿਸਟਰ ਡਾ. ਵਿਲਫੀ, ਸਿਸਟਰ ਸ਼ੀਲਾ, ਸਿਸਟਰ ਆਸਿਸ਼, ਸਿਸਟਰ ਰੌਨੀ ਤੋ ਇਲਾਵਾ ਸਕੂਲ ਦੇ ਸਮੂਹ ਸਟਾਫ ਮੈਜ਼ਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ।