- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲਹੋਤਰਾ ਪਰਿਵਾਰ ਨੂੰ ਸਦਮਾ

ਫੋਟੋ : 12
ਕੈਪਸ਼ਨ : ਮੰਦਰ ਭੱਦਰਕਾਲੀ ਸ਼ਮਸ਼ਾਨਘਾਟ ਜੰਡਿਆਲਾ ਗੁਰੂ ਵਿਖੇ ਪ੍ਰਤਾਪ ਸਿੰਘ ਮਲਹੋਤਰਾ ਨੂੰ ਅਗਨੀ ਭੇਟ ਕਰਦੇ ਹੋਏ ਉਨ੍ਹਾਂ ਦੇ ਸਪੁੱਤਰ।
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ
ਜੰਡਿਆਲਾ ਗੁਰੂ : ਮਲਹੋਤਰਾ ਪਰਿਵਾਰ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਅਵਤਾਰ ਸਿੰਘ ਮਲਹੋਤਰਾ ਦੇ ਭਰਾ ਤੇ ਕੁਲਵੰਤ ਸਿੰਘ ਮਲਹੋਤਰਾ ਸਾਬਕਾ ਕੌਂਸਲਰ ਦੇ ਚਚੇਰੇ ਭਰਾ ਪ੍ਰਤਾਪ ਸਿੰਘ ਮਲਹੋਤਰਾ (65) ਦਾ ਬੀਤੇ ਕਲ੍ਹ ਬਰੇਂਨ ਅਟੈਕ ਆਉਣ ਦੌਰਾਨ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਪਤਨੀ ਪਹਿਲਾਂ ਹੀ ਵਿਛੋੜਾ ਦੇ ਗਈ ਸੀ। ਉਹ ਆਪਣੇ ਪਿੱਛੇ ਦੋ ਧੀਆਂ ਤੇ ਦੋ ਪੁੱਤਰ ਛੱਡ ਗਏ ਹਨ। ਇਕ ਬੇਟਾ ਤੇ ਬੇਟੀ ਵਿਆਹੁਤਾ ਹਨ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਮਲਹੋਤਰਾ ਪਰਿਵਾਰ 'ਚ ਸੋਗ ਛਾ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਮੰਦਰ ਭੱਦਰਕਾਲੀ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਚਿਤਾ ਨੂੰ ਅਗਨ ਭੇਟ ਕੀਤਾ। ਇਸ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਕ, ਸਮਾਜਿਕ ਜਥੇਬੰਦੀਆਂ, ਰਿਸ਼ਤੇਦਾਰਾਂ ਤੇ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਹਰਦੀਪ ਸਿੰਘ ਗਿੱਲ ਉਪ ਚੇਅਰਮੈਨ ਸਫਾਈ ਕਮਿਸ਼ਨ ਭਾਰਤ ਸਰਕਾਰ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸਤਿੰਦਰ ਸਿੰਘ ਪ੍ਰਧਾਨ ਨਗਰ ਕੌਂਸਲ, ਮੀਤ ਪ੍ਰਧਾਨ ਅਮਨ ਵਿਰਕ, ਸੁਨੈਨਾ ਰੰਧਾਵਾ ਕੌਂਸਲਰ ਅਤੇ ਹਲਕਾ ਪ੍ਰਧਾਨ ਮਹਿਲਾ ਵਿੰਗ, ਪ੍ਰੀਕਸ਼ਤ ਸ਼ਰਮਾ ਯੂਥ ਅਕਾਲੀ ਆਗੂ, ਮਨੀ ਚੋਪੜਾ ਸਾਬਕਾ ਕੌਂਸਲਰ, ਗੋਲਡੀ ਸ਼ਰਮਾ ਸਾਬਕਾ ਕੌਂਸਲਰ, ਜਗਜੀਤ ਸਿੰਘ ਬਿੱਟੂ ਗੁਰੂ ਮਾਨਿਓ ਗ੍ਰੰਥ ਸੇਵਕ ਜੱਥਾ, ਲਾਡੀ ਲਿਬੜਾ, ਵਿਜੈ ਕੁਮਾਰ ਮੱਟੀ ਯੂਥ ਆਪ ਆਗੂ ਸਣੇ ਰਿਸ਼ਤੇਦਾਰ, ਸਕੇ ਸਬੰਧੀ, ਸ਼ਹਿਰ ਵਾਸੀ ਆਦਿ ਹਾਜਰ ਸਨ।