ਇੰਟਰ-ਕਾਲਜ ਫੈਂਸਿੰਗ ’ਚ ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਗੱਡੇ ਝੰਡੇ ਇੰਟਰ-ਕਾਲਜ ਫੈਂਸਿੰਗ: ਪੁਰਸ਼ ਸ਼੍ਰੇਣੀ 'ਚ ਖਾਲਸਾ ਕਾਲਜ ਚੈਂਪੀਅਨ ਤੇ ਮਹਿਲਾ 'ਚ ਰਿਹਾ ਉਪ-ਜੇਤੂ
Publish Date: Sun, 22 Nov 2026 06:43 PM (IST)
Updated Date: Sun, 22 Nov 2026 06:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਇੰਟਰ-ਕਾਲਜ ਫੈਂਸਿੰਗ (ਤਲਵਾਰਬਾਜ਼ੀ) ਪੁਰਸ਼/ਮਹਿਲਾ ਚੈਂਪੀਅਨਸ਼ਿਪ ਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵੱਕਾਰੀ ਪ੍ਰਤੀਯੋਗਤਾ ਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਪਠਾਨਕੋਟ ਅਤੇ ਬਟਾਲਾ ਦੇ ਵੱਖ-ਵੱਖ ਸਰਕਾਰੀ ਤੇ ਗ਼ੈਰ-ਸਰਕਾਰੀ ਕਾਲਜਾਂ ਤੋਂ ਆਏ ਲਗਭਗ 60 ਹੋਣਹਾਰ ਖਿਡਾਰੀਆਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਚ ਫੁਆਇਲ, ਸੇਬਰ ਅਤੇ ਐਪੀ ਦੇ ਮੁਕਾਬਲੇ ਹੋਏ। ਇਸ ’ਚ ਨੌਜਵਾਨ ਐਥਲੀਟਾਂ ਨੇ ਆਪਣੇ ਅਦਮ ਸਾਹਸ ਅਤੇ ਫੁਰਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਵਿਰੋਧੀ ਨੂੰ ਮਾਤ ਦਿੱਤੀ। ਮੁਕਾਬਲਿਆਂ ਚ ਵੱਖ-ਵੱਖ ਕਾਲਜਾਂ ਦੇ ਖਿਡਾਰੀਆਂ ਨੇ ਦਮਖਮ ਦਿਖਾਇਆ ਪਰ ਕਿਸੇ ਨੂੰ ਜਿੱਤ ਅਤੇ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਵਰਗ ਚ ਐਚਐਮਵੀ ਕਾਲਜ ਜਲੰਧਰ ਦੀ ਟੀਮ 42 ਅੰਕਾਂ ਨਾਲ ਓਵਰਆਲ ਚੈਂਪੀਅਨ ਰਹੀ, ਇਸ ਚ 21 ਅੰਕਾਂ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਉਪ-ਜੇਤੂ (ਰਨਰ-ਅਪ) ਰਹੀ ਅਤੇ ਉੱਥੇ ਹੀ ਜੀਐਨਡੀਯੂ ਕੈਂਪਸ ਦੀ ਟੀਮ 12 ਅੰਕਾਂ ਨਾਲ ਦੂਜੀ ਉਪ-ਜੇਤੂ (ਸੈਕੰਡ ਰਨਰ-ਅਪ) ਰਹੀ। ਉੱਥੇ ਹੀ ਪੁਰਸ਼ ਸ਼੍ਰੇਣੀ ਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ 40 ਅੰਕਾਂ ਨਾਲ ਓਵਰ-ਆਲ ਚੈਂਪੀਅਨ ਰਹੀ। ਡੀਏਵੀ ਕਾਲਜ ਅੰਮ੍ਰਿਤਸਰ ਦੀ ਟੀਮ 38 ਅੰਕਾਂ ਨਾਲ ਉਪ-ਜੇਤੂ (ਰਨਰ-ਅਪ) ਰਹੀ, ਉੱਥੇ ਹੀ 4 ਅੰਕਾਂ ਨਾਲ ਜੀਐੱਨਡੀਯੂ ਕੈਂਪਸ ਦੀ ਟੀਮ ਦੂਜੀ ਉਪ-ਜੇਤੂ (ਸੈਕੰਡ ਰਨਰ-ਅਪ) ਰਹੀ। ਇਸ ਮੌਕੇ ਤੇ ਜੇਤੂ ਟੀਮ ਨੂੰ ਜੀਐਨਡੀਯੂ ਫੈਂਸਿੰਗ ਕੋਚ ਸ਼ਮੀਪ੍ਰੀਤ ਵੱਲੋਂ ਟਰਾਫੀ ਵੰਡੀ ਗਈ ਅਤੇ ਫੈਂਸਿੰਗ ਅੰਤਰਰਾਸ਼ਟਰੀ ਖਿਡਾਰੀ ਵਰਿੰਦਰ ਸਿੰਘ ਜੌਹਲ ਅਤੇ ਹੋਰ ਖਿਡਾਰੀ ਮੌਜੂਦ ਸਨ।