ਅਸਪਾਇਰ ਡਾਂਸ ਅਕੈਡਮੀ ਵਲੋਂ 26 ਨੂੰ ਹੋਵੇਗਾ ‘ਫੁੱਲ ਆਨ ਟੈਲੈਂਟ-2026’ ਸਮਗਮ ਅਸਪਾਇਰ ਡਾਂਸ ਅਕੈਡਮੀ ਵਲੋਂ 26 ਨੂੰ ਹੋਵੇਗਾ ‘ਫੁੱਲ ਆਨ ਟੈਲੈਂਟ-2026’ ਸਮਾਰੋਹ
Publish Date: Sun, 22 Nov 2026 05:41 PM (IST)
Updated Date: Sun, 22 Nov 2026 05:43 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਸਪਾਇਰ ਐਰੋਬਿਕਸ ਐਂਡ ਡਾਂਸ ਇੰਸਟੀਟਿਊਟ ਵਲੋਂ ‘ਫੁੱਲ ਆਨ ਟੈਲੈਂਟ-2026’ ਏ ਰਿਆਲਟੀ ਸਮਾਗਮ 26 ਨਵੰਬਰ ਨੂੰ ਆਰਟ ਗੈਲਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਆਈਪੀਐਸ ਅਫਸਰ ਤੇ ਸੀਨੀਅਰ ਭਾਜਪਾ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਹੋਣਗੇ। ਇਸ ਮੌਕੇ ਅਕੈਡਮੀ ਦੇ ਐੱਮਡੀ ਰੇਖਾ ਤੇ ਡਾਇਰੈਕਟਰ ਰਿਸ਼ਬ ਅਨੇਜਾ ਨੇ ਦੱਸਿਆ ਕਿ ਇਸ ਸਾਲ ਦੇ ਸਭ ਤੋਂ ਵੱਡੇ ਟੈਲੇਂਟ ਹੰਟ ‘ਫੁੱਲ ਆਨ ਟੈਲੇਂਟ 2026 - ਰਿਐਲਿਟੀ ਸ਼ੋਅ’ ਵਿਚ ਡਾਂਸ, ਸਿੰਗਿੰਗ ਅਤੇ ਕਾਮੇਡੀ - ਤਿੰਨਾਂ ਕੈਟਾਗਰੀਆਂ ਵਿਚ ਪ੍ਰਤੀਭਾਗੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਹ ਸਮਾਗਮ 26 ਨਵੰਬਰ 2026 ਵੀਰਵਾਰ ਨੂੰ ਸ਼ਾਮ 4 ਵਜੇ ਤੋਂ ਆਰਟ ਗੈਲਰੀ ਵਿਖੇ ਕਰਵਾਇਆ ਜਾਵੇਗਾ। ਪ੍ਰਬੰਧਕਾਂ ਅਨੁਸਾਰ ਸ਼ੋਅ ਲਈ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਬਕਾ ਆਈਪੀਐਸ ਅਧਿਕਾਰੀ ਤੇ ਸੀਨੀਅਰ ਭਾਜਪਾ ਆਗੂ ਸ਼ਿਰਕਤ ਕਰਨਗੇ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਮਾਂ ਚਿੰਤਪੁਰਨੀ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਤੇ ਸਮਾਜ ਸੇਵੀ ਮਾਨਵ ਸੋਢੀ ਅਤੇ ਰਾਈਜ਼ਿੰਗ ਸਨ ਦੇ ਐੱਮਡੀ ਤੇ ਸਮਾਜ ਸੇਵਕ ਜੀਤ ਸਲੂਜਾ ਸ਼ਾਮਲ ਹੋਣਗੇ। ਅਕੈਡਮੀ ਦੇ ਐੱਮਡੀ ਰੇਖਾ ਤੇ ਡਾਇਰੈਕਟਰ ਰਿਸ਼ਬ ਅਨੇਜਾ ਨੇ ਦੱਸਿਆ ਕਿ ਇਸ ਸ਼ੋਅ ਦਾ ਮਕਸਦ ਛੁਪੀ ਹੋਈ ਪ੍ਰਤਿਭਾ ਨੂੰ ਵੱਡਾ ਮੰਚ ਦੇਣਾ ਹੈ। ਇਸ ਸਮਾਗਮ ਵਿਚ ਰਾਈਜ਼ਿੰਗ ਸਨ ਦੁਪੱਟਾ ਐਂਡ ਸਟਾਲਜ਼, ਗੋਲਡਨ ਸਿਟੀ ਸਟੂਡੀਓ, ਨਿਸ਼ੂ ਕਨਫੈਕਸ਼ਨਰੀ, ਸਵਾਸਤਿਕ ਐਂਟਰਪ੍ਰਾਈਜ਼ਜ਼, ਆਰਕੇ ਕੰਸਲਟੈਂਟਸ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮਾਰੋਹ ਦਾ ਪੋਸਟਰ ਬੀਤੇ ਦਿਨੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਫਤਰ ਵਿਖੇ ਉਨ੍ਹਾਂ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਦੌਰਾਨ ਸਮਾਜ ਵਿਚ ਵਿਲੱਖਣ ਪਛਾਣ ਕਾਇਮ ਕਰਨ ਵਾਲੀਆਂ ਪੰਜ ਔਰਤਾਂ ਨੂੰ ‘ਮੋਸਟ ਇੰਪਾਵਰਡ ਵੂਮੈਨ ਐਵਾਰਡ-2026’ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਵਲੋਂ ਇਨ੍ਹਾਂ ਔਰਤਾਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਬੰਧਕਾਂ ਨੂੰ ਇਸ ਸਮਾਰੋਹ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। -- ਇਨ੍ਹਾਂ ਪੰਜ ਔਰਤਾਂ ਨੂੰ ਮਿਲੇਗਾ ‘ਮੋਸਟ ਇੰਪਾਵਰਡ ਵੂਮੈਨ ਐਵਾਰਡ’ 1. ਨਿਸ਼ਾ ਮਹਾਜਨ, ਸਪੈਸ਼ਲ ਐਜੂਕੇਟਰ ਭਗਤ ਪੂਰਨ ਸਿੰਘ ਸਕੂਲ ਫਾਰ ਡੱਫ ਪਿੰਗਲਵਾੜਾ ਅੰਮ੍ਰਿਤਸਰ। ਨਿਸ਼ਾ ਮਹਾਜਨ 16 ਸਾਲ ਤੋਂ ਇਸ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਡੱਫ ਬੱਚਿਆਂ ਲਈ ਇਕ ਚਾਨਣ ਮੁਨਾਰਾ ਵਜੋਂ ਸਾਬਤ ਹੋਏ ਹਨ। 2. ਰਜਨੀ ਸ਼ਰਮਾ, ਸਰਸਵਤੀ ਸਿਧਾਨਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਨ ਅਤੇ ਸਾਬਕਾ ਕੌਂਸਲਰ ਵੀ ਹਨ। ਉਨ੍ਹਾਂ ਨੇ ਸਿੱਖਿਆ ਖੇਤਰ ਦੇ ਨਾਲ-ਨਾਲ ਰਾਜਨੀਤਕ ਖੇਤਰ ਵਿਚ ਵੀ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ। 3. ਨੀਤਾ ਮਹਿਰਾ, ਰੋਟਰੀ ਕਲੱਬ ਆਫ ਸਿਵਲ ਲਾਈਨ ਦੇ ਮੈਂਬਰ ਹਨ ਅਤੇ ਵਾਇਸ ਆਫ ਅੰਮ੍ਰਿਤਸਰ ਸੰਸਥਾ ਦੇ ਸਾਬਕਾ ਪ੍ਰਧਾਨ ਵੀ ਹਨ। ਸਮਾਜ ਸੇਵਾ ਦੇ ਖੇਤਰ ਵਿਚ ਨੀਤਾ ਮਹਿਰਾ ਨੇ ਵੀ ਆਪਣੀ ਪਛਾਣ ਬਣਾਈ ਹੈ। 4. ਮਨਮੀਤ ਕੌਰ, ਬਿਊਟੀ ਪੈਗਾਮੈਂਟ ਫੈਸ਼ਨ ਵੀਕ -2024 ਵਿਚ ਆਪਣੀ ਪਛਾਣ ਕਾਇਮ ਕਰਦਿਆਂ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ ਹੈ। 5. ਡਾ. ਸੋਨਾਲੀ, ਔਰਤਾਂ ਲਈ ਮਿਸਾਲ ਹਨ। ਡਾ. ਸੋਨਾਲੀ ਨੇ ਐਮਬੀਬੀਐਸ, ਐੱਮਡੀ ਰੇਡਿਓਲਾਜੀ ਦੇ ਨਾਲ ਗੋਲਡ ਮੈਡਲਿਸਟ ਹਨ।