- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਐਮਐਮਐਸ ਤੇ ਪੀਐਸਟੀਐਸਈ ਪ੍ਰੀਖਿਆ ਆਯੋਜਿਤ, 82.06 ਫੀਸਦੀ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਸ਼ਰਮਾ ਦੀ ਅਗਵਾਈ 'ਚ ਜ਼ਿਲ੍ਹੇ 'ਚ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਐੱਨਐੱਮਐੱਮਐੱਸ ਅਤੇ ਪੰਜਾਬ ਸਰਚ ਟੈਲੇਂਟ ਸਟੇਟ ਐਗਜ਼ਾਮ (ਪੀਐੱਸਟੀਐੱਸਈ) ਕਰਵਾਇਆ ਗਿਆ। ਦੋਵਾਂ ਪ੍ਰੀਖਿਆਵਾਂ ਲਈ ਜ਼ਿਲ੍ਹੇ 'ਚ ਕੁੱਲ 4710 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ, ਜਿਨ੍ਹਾਂ 'ਚੋਂ 3865 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਦਕਿ 845 ਵਿਦਿਆਰਥੀ ਗ਼ੈਰ-ਹਾਜ਼ਰ ਰਹੇ। ਦੋਵਾਂ ਪ੍ਰੀਖਿਆਵਾਂ 'ਚ ਕੁੱਲ 82.06 ਫੀਸਦੀ ਹਾਜ਼ਰੀ ਦਰਜ ਕੀਤੀ ਗਈ। ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਈ ਅਤੇ 1 ਵਜੇ ਤੱਕ ਚੱਲੀ। ਪ੍ਰੀਖਿਆ ਕੇਂਦਰਾਂ ਦੇ ਬਾਹਰ ਸਵੇਰੇ 8 ਵਜੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਜੁੱਟਣੇ ਸ਼ੁਰੂ ਹੋ ਗਏ ਸਨ। ਕੇਂਦਰ ਸੰਚਾਲਕਾਂ ਨੇ ਗੇਟ 'ਤੇ ਮੁਲਾਜ਼ਮ ਤਾਇਨਾਤ ਕਰ ਰੱਖੇ ਸਨ ਜੋ ਮਾਪਿਆਂ ਨੂੰ ਦਿਸ਼ਾਂ ਨਿਰਦੇਸ਼ ਜਾਰੀ ਕਰ ਰਹੇ ਸਨ। ਕਰੀਬ ਸਾਢੇ 9 ਵਜੇ ਵਿਦਿਆਰਥੀਆਂ ਦੀ ਐਂਟਰੀ ਕੇਂਦਰ 'ਚ ਕਰਵਾਈ ਗਈ। ਐੱਨਐੱਮਐੱਮਐੱਸ ਪ੍ਰੀਖਿਆ ਲਈ ਕੁੱਲ 2732 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਇਨ੍ਹਾਂ 'ਚੋਂ 2284 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਦਕਿ 448 ਵਿਦਿਆਰਥੀ ਗ਼ੈਰ-ਹਾਜ਼ਰ ਰਹੇ। ਇਸ ਪ੍ਰੀਖਿਆ 'ਚ 83.74 ਫੀਸਦੀ ਹਾਜ਼ਰੀ ਰਹੀ। ਉੱਥੇ ਹੀ ਪੀਐਸਟੀਐਸਈ ਪ੍ਰੀਖਿਆ ਲਈ 1978 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ, ਜਿਨ੍ਹਾਂ 'ਚੋਂ 1581 ਵਿਦਿਆਰਥੀ ਪ੍ਰੀਖਿਆ 'ਚ ਸ਼ਾਮਲ ਹੋਏ ਅਤੇ 397 ਵਿਦਿਆਰਥੀ ਗ਼ੈਰ-ਹਾਜ਼ਰ ਰਹੇ। ਇਸ ਪ੍ਰੀਖਿਆ 'ਚ 78.62 ਫੀਸਦੀ ਹਾਜ਼ਰੀ ਦਰਜ ਕੀਤੀ ਗਈ।
--
ਐੱਨਐੱਮਐੱਮਐੱਸ ਪ੍ਰੀਖਿਆ ਦੇ ਸਕੂਲਵਾਰ ਅੰਕੜੇ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ (ਲੜਕੀਆਂ): ਕੁੱਲ 315, ਹਾਜ਼ਰ 244, ਗ਼ੈਰ-ਹਾਜ਼ਰ 71, ਹਾਜ਼ਰੀ 77.46 ਫੀਸਦੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ: ਕੁੱਲ 280, ਹਾਜ਼ਰ 212, ਗ਼ੈਰ-ਹਾਜ਼ਰ 68, ਹਾਜ਼ਰੀ 75.71 ਫੀਸਦੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਮਐਸ ਗੇਟ, ਅੰਮ੍ਰਿਤਸਰ: ਕੁੱਲ 175, ਹਾਜ਼ਰ 154, ਗ਼ੈਰ-ਹਾਜ਼ਰ 21, ਹਾਜ਼ਰੀ 88 ਫੀਸਦੀ।
ਸਰਕਾਰੀ ਕੋਟ ਬਾਬਾ ਦੀਪ ਸਿੰਘ ਸਕੂਲ (ਲੜਕੀਆਂ): ਕੁੱਲ 224, ਹਾਜ਼ਰ 183, ਗ਼ੈਰ-ਹਾਜ਼ਰ 41, ਹਾਜ਼ਰੀ 81.69 ਫੀਸਦੀ।
ਐਸਓਈ ਮਾਲ ਰੋਡ, ਅੰਮ੍ਰਿਤਸਰ: ਕੁੱਲ 350, ਹਾਜ਼ਰ 303, ਗ਼ੈਰ-ਹਾਜ਼ਰ 47, ਹਾਜ਼ਰੀ 86.57 ਫੀਸਦੀ।
ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ): ਕੁੱਲ 280, ਹਾਜ਼ਰ 242, ਗ਼ੈਰ-ਹਾਜ਼ਰ 38, ਹਾਜ਼ਰੀ 86.42 ਫੀਸਦੀ।
ਐਸਓਈ ਕਰਮਪੁਰਾ, ਅੰਮ੍ਰਿਤਸਰ: ਕੁੱਲ 245, ਹਾਜ਼ਰ 212, ਗ਼ੈਰ-ਹਾਜ਼ਰ 33, ਹਾਜ਼ਰੀ 86.53 ਫੀਸਦੀ।
ਐਸਓਈ ਛੇਹਰਟਾ, ਅੰਮ੍ਰਿਤਸਰ: ਕੁੱਲ 335, ਹਾਜ਼ਰ 294, ਗ਼ੈਰ-ਹਾਜ਼ਰ 41, ਹਾਜ਼ਰੀ 87.76 ਫੀਸਦੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ: ਕੁੱਲ 319, ਹਾਜ਼ਰ 262, ਗ਼ੈਰ-ਹਾਜ਼ਰ 57, ਹਾਜ਼ਰੀ 82.13 ਫੀਸਦੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ: ਕੁੱਲ 209, ਹਾਜ਼ਰ 178, ਗ਼ੈਰ-ਹਾਜ਼ਰ 31, ਹਾਜ਼ਰੀ 85.16 ਫੀਸਦੀ।
-
ਪੀਐੱਸਟੀਐੱਸਈ ਪ੍ਰੀਖਿਆ ਦੇ ਸਕੂਲਵਾਰ ਅੰਕੜੇ
ਐੱਸਓਈ ਅਜਨਾਲਾ (ਲੜਕੇ): ਕੁੱਲ 424, ਹਾਜ਼ਰ 346, ਗ਼ੈਰ-ਹਾਜ਼ਰ 78, ਹਾਜ਼ਰੀ 81.60 ਫੀਸਦੀ।
ਸਰਕਾਰੀ ਕੋਟ ਬਾਬਾ ਦੀਪ ਸਿੰਘ ਸਕੂਲ (ਲੜਕੇ), ਅੰਮ੍ਰਿਤਸਰ: ਕੁੱਲ 274, ਹਾਜ਼ਰ 227, ਗ਼ੈਰ-ਹਾਜ਼ਰ 47, ਹਾਜ਼ਰੀ 82.84 ਫੀਸਦੀ।
ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ: ਕੁੱਲ 455, ਹਾਜ਼ਰ 364, ਗ਼ੈਰ-ਹਾਜ਼ਰ 91, ਹਾਜ਼ਰੀ 80 ਫੀਸਦੀ।
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਅੰਮ੍ਰਿਤਸਰ: ਕੁੱਲ 420, ਹਾਜ਼ਰ 347, ਗ਼ੈਰ-ਹਾਜ਼ਰ 73, ਹਾਜ਼ਰੀ 82.61 ਫੀਸਦੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਈਆ: ਕੁੱਲ 229, ਹਾਜ਼ਰ 183, ਗ਼ੈਰ-ਹਾਜ਼ਰ 46, ਹਾਜ਼ਰੀ 79.91 ਫੀਸਦੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲਾ ਕਲਾਂ: ਕੁੱਲ 176, ਹਾਜ਼ਰ 114, ਗ਼ੈਰ-ਹਾਜ਼ਰ 62, ਹਾਜ਼ਰੀ 64.77 ਫੀਸਦੀ।
ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਦਾ ਆਯੋਜਨ ਵਿਦਿਆਰਥੀਆਂ ਦੀ ਵਿਦਿਅਕ ਪ੍ਰਤਿਭਾ ਅਤੇ ਯੋਗਤਾ ਦਾ ਮੁਲਾਂਕਣ ਕਰਨ ਅਤੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਮਾਧਿਅਮ ਰਾਹੀਂ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ।