ਸ਼ੇਰਗਿੱਲ ਤੇ ਮਲਹੋਤਰਾ ਦੇ ਬਲਾਕ ਪ੍ਰਧਾਨ ਬਣਨ ਨਾਲ ਖੁਸ਼ੀ ਦੀ ਲਹਿਰ ਸ਼ੇਰਗਿੱਲ ਤੇ ਮਲਹੋਤਰਾ ਦੇ ਬਲਾਕ ਪ੍ਰਧਾਨ ਬਣਨ ਨਾਲ ਖੁਸ਼ੀ ਦੀ ਲਹਿਰ
Publish Date: Sun, 22 Nov 2026 05:25 PM (IST)
Updated Date: Sun, 22 Nov 2026 05:28 PM (IST)
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ : ਅੰਮ੍ਰਿਤਸਰ : ਵਿਧਾਨ ਸਭਾ ਹਲਕਾ ਦੱਖਣੀ ਦੇ ਸਮੂਹ ਕਾਂਗਰਸੀ ਕੌਂਸਲਰਾਂ, ਵਾਰਡ ਇੰਚਾਰਜਾਂ ਅਤੇ ਕਾਂਗਰਸੀ ਵਰਕਰਾਂ ਦੀ ਹੰਗਾਮੀ ਮੀਟਿੰਗ ਹੋਟਲ ਮੰਨਤ ਵਿਚ ਹੋਈ। ਮੀਟਿੰਗ ਦੌਰਾਨ ਸਨੀ ਕੁੰਦਰਾ, ਅਸ਼ਵਨੀ ਕੁਮਾਰ ਕਾਲੇ ਸ਼ਾਹ ਅਤੇ ਮੋਹਨ ਸਿੰਘ ਮਾੜੀ ਮੇਘਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੰਚਾਰਜ ਪੰਜਾਬ ਸਚਿਨ ਪਾਇਲਟ, ਪੰਜਾਬ ਪ੍ਰਧਾਨ ਸ੍ਪ੍ਗਟ ਸਿੰਘ, ਸਹਿ ਇੰਚਾਰਜ ਸੂਰਜ ਠਾਕੁਰ ਅਤੇ ਇੰਦਰਬੀਰ ਸਿੰਘ ਬਲਾਰੀਆ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨਾਂ ਨੇ ਪੁਰਾਣੇ ਤੇ ਟਕਸਾਲੀ ਕਾਂਗਰਸੀ ਜਸਵਿੰਦਰ ਸਿੰਘ ਸ਼ੇਰਗਿਲ ਅਤੇ ਰਾਜੇਸ਼ ਮਲਹੋਤਰਾ ਨੂੰ ਦੁਬਾਰਾ ਵਿਧਾਨ ਸਭਾ ਹਲਕਾ ਦੱਖਣੀ 1 ਅਤੇ ਦੱਖਣੀ 2 ਪ੍ਰਧਾਨ ਨਿਯੁਕਤ ਕੀਤਾ। ਇਸ ਨਿਯੁਕਤੀ ਨਾਲ ਹਲਕਾ ਦੱਖਣੀ ਦੇ ਸਮੂਹ ਕਾਂਗਰਸੀਆਂ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਦੋਵੇਂ ਨਵ-ਨਿਯੁਕਤ ਬਲਾਕ ਪ੍ਰਧਾਨ ਬੜੇ ਮਿਹਨਤੀ ਅਤੇ ਕਾਂਗਰਸ ਪਾਰਟੀ ਪ੍ਰਤੀ ਵਫਾਦਾਰ ਹਨ, ਜੋ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਅਤੇ ਨਿਰਦੇਸ਼ਾਂ ਤਹਿਤ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਤਿਰੰਗੇ ਝੰਡੇ ਨੂੰ ਸਨਮਾਨ ਨਾਲ ਉੱਚਾ ਰੱਖਦੇ ਹੋਏ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਪਹਿਲਾ ਨਾਲੋਂ ਵੀ ਜ਼ਿਆਦਾ ਮਿਹਨਤ ਕਰਦੇ ਹੋਏ ਕਾਂਗਰਸੀ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਅਸ਼ਵਨੀ ਕੁਮਾਰ ਕਾਲੇ ਸ਼ਾਹ, ਸਨੀ ਕੁੰਦਰਾ, ਮੋਹਨ ਸਿੰਘ ਮਾੜੀ ਮੇਘਾ, ਗਗਨ ਸਹਿਜਰਾ, ਦਲਬੀਰ ਸਿੰਘ ਮੰਮਣਕੇ, ਅਮਿਤ ਕੁਮਾਰ ਵਿੱਕੀ ਢੀਂਗਰਾ, ਚੇਅਰਮੈਨ ਬੀਸੀ ਸੈਲ ਨਰਿੰਦਰ ਸਿੰਘ ਬਿੱਟੂ ਐਮਆਰ, ਬਲਜੀਤ ਸਿੰਘ ਦਿਓ, ਬਲਵਿੰਦਰ ਸਿੰਘ ਨਵਾਂ ਪਿੰਡ, ਬਲਜਿੰਦਰ ਸਿੰਘ ਟਿੰਕੂ, ਜਤਿੰਦਰ ਸਿੰਘ ਰਿੰਕਾ, ਬਲਵੀਰ ਸਿੰਘ ਬਾਵਾ, ਐਡਵੋਕੇਟ ਪਰਮਿੰਦਰ ਸਿੰਘ, ਅਮਰਜੀਤ ਸਿੰਘ ਜੋੜਾ, ਸੁਖਰਾਜ ਸਿੰਘ ਰਾਜੂ, ਦਵਿੰਦਰ ਸਿੰਘ, ਹਰਜੀਤ ਸਿੰਘ, ਗੋਲਡੀ ਧੁੰਨਾ, ਸੋਨਾ ਪਹਿਲਵਾਨ, ਜਗਪ੍ਰੀਤ ਸਿੰਘ ਸ਼ੇਰੂ ਸੰਧੂ, ਰਾਜਬੀਰ ਸਿੰਘ ਢਿੱਲੋ ਆਦਿ ਹਾਜ਼ਰ ਸਨ।