ਸਰਦੀਆਂ ’ਚ ਸਕਿਨ ਦੀ ਦੇਖਭਾਲ ਜਰੂਰੀ : ਡਾ. ਰਾਜਬੀਰ ਰੰਧਾਵਾ ਸਰਦੀਆਂ ’ਚ ਸਕਿਨ ਦੀ ਦੇਖਭਾਲ ਜਰੂਰੀ : ਡਾ. ਰਾਜਬੀਰ ਰੰਧਾਵਾ
Publish Date: Sun, 22 Nov 2026 05:08 PM (IST)
Updated Date: Sun, 22 Nov 2026 05:10 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਕਿਨ ਦੀ ਸੰਭਾਲ ਇਕ ਮਹੱਤਵਪੂਰਨ ਨੁਸਖ਼ਾ ਹੈ ਜੋ ਕਿ ਸਾਡੀ ਰੋਜ਼ ਦੀ ਰੁਟੀਨ ਦਾ ਇਕ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਮੈਕਸ ਐਸਥੈਟਿਕ ਤੇ ਹੇਅਰ ਟਰਾਂਸਪਲਾਂਟ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਐੱਮਡੀਐੱਸ ਕਰੈਨੋ ਮੈਕਸੀਲੋ ਫੇਸ਼ੀਅਲ ਸਰਜਨ ਡਾ. ਰਾਜਬੀਰ ਰੰਧਾਵਾ ਨੇ ਗੱਲਬਾਤ ਕਰਦਿਆਂ ਕੀਤਾ। ਮੈਕਸ ਐਸਥੈਟਿਕ ਤੇ ਹੇਅਰ ਟਰਾਂਸਪਲਾਂਟ ਕਲੀਨਿਕ ਡੀ ਬਲਾਕ ਰਣਜੀਤ ਐਵੀਨਿਊ ਐੱਸਸੀਓ-47 ਦੂਜੀ ਮੰਜਿਲ ਵਿਖੇ ਸਕਿਨ ਤੇ ਵਾਲਾਂ ਨਾਲ ਸਬੰਧਤ ਹਰ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਸੇਵਾਵਾਂ ਉਪਲਬਧ ਹਨ। ਸਕਿਨ ਅਤੇ ਐਸਥੈਟਿਕ ਕਲੀਨਿਕ ਮੈਕਸ ਐਸਥੈਟਿਕ ਦੇ ਐੱਮਡੀ ਡਾ. ਰਾਜਬੀਰ ਰੰਧਾਵਾ ਨੇ ਦੱਸਿਆ ਕਿ ਅਸੀਂ ਜ਼ਿੰਦਗੀ ਦੇ ਰੁਝੇਂਵਿਆਂ ’ਚ ਅਕਸਰ ਆਪਣੇ ਆਪ ਨੂੰ ਨਜ਼ਰ-ਅੰਦਾਜ਼ ਕਰਦੇ ਹਾਂ ਜੋ ਕਿ ਨਹੀਂ ਕਰਨਾ ਚਾਹੀਦਾ। ਮੌਸਮ ਬਦਲਣ ਦੇ ਨਾਲ ਚਮੜੀ ਵਿਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ। ਚਮੜੀ ਦੀ ਸੰਭਾਲ ਇਕ ਮਹੱਤਵਪੂਰਨ ਨੁਸਖ਼ਾ ਹੈ ਜੋ ਕਿ ਸਾਡੀ ਰੋਜ਼ ਦੀ ਰੁਟੀਨ ਦਾ ਇਕ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ ਜੋ ਕਿ ਅਕਸਰ ਨਹੀਂ ਹੁੰਦਾ, ਅਸੀਂ ਜ਼ਿੰਦਗੀ ਦੇ ਰੁਝੇਿਵਆਂ ’ਚ ਅਕਸਰ ਆਪਣੇ ਆਪ ਨੂੰ ਨਜ਼ਰ-ਅੰਦਾਜ਼ ਕਰਦੇ ਹਾਂ ਜੋ ਕਿ ਨਹੀਂ ਕਰਨਾ ਚਾਹੀਦਾ। ਮੌਸਮ ਬਦਲਣ ਦੇ ਨਾਲ ਚਮੜੀ ਵਿਚ ਕਈ ਤਰ੍ਹਾਂ ਦੇ ਬਦਲਾਅ ਵੇਖਣ ਨੂੰ ਮਿਲਦੇ ਹਨ, ਕਿਉਕਿ ਮੌਸਮ ਵਿਚ ਰੁਖ਼ਾਪਣ ਤੇ ਕੁਦਰਤੀ ਨਮੀ ਦੀ ਕਮੀ ਹੋਣ ਕਰਕੇ ਜ਼ਿਆਦਾਤਰ ਸ਼ਿਕਾਇਤ ਚਮੜੀ ਦੇ ਖਿਚਾਵ, ਰੁਖ਼ਾਪਣ, ਖ਼ੁਰਕ, ਸਿਕਰੀ ਆਦਿ ਦੀ ਆਉਦੀ ਹੈ। ਅਸੀਂ ਸਕਿਨ ਲੋਸ਼ਨ, ਮੋੋਇਸਚਰਾਇਜ਼ਰ ਆਦਿ ਲਗਾ ਕੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਕਾਫ਼ੀ ਨਹੀਂ, ਇਸ ਦੇ ਨਾਲ-ਨਾਲ ਸਾਨੂੰ ਰੁਟੀਨ ਵਿਚ ਕਈ ਚੀਜ਼ਾਂ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਕਿ ਗਰਮ ਪਾਣੀ ਦੇ ਇਸਤੇਮਾਲ ਤੋਂ ਬਚੋ, ਸਰਦੀਆਂ ’ਚ ਗਰਮ ਪਾਣੀ ਨਾਲ ਨਹਾਉਣਾ ਸਭ ਨੂੰ ਚੰਗਾ ਲੱਗਦਾ ਹੈ, ਪਰ ਜੇਕਰ ਤੁਸੀਂ ਆਪਣੀ ਚਮੜੀ ਨਾਲ ਪਿਆਰ ਕਰਦੇ ਹੋ, ਇਸ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਦੀ ਜਗ੍ਹਾ ਕੋਸੇ ਪਾਣੀ ਦਾ ਇਸਤੇਮਾਲ ਕਰੋ, ਕਿਉਕਿ ਗਰਮ ਪਾਣੀ ਤੁਹਾਡੀ ਚਮੜੀ ਤੋਂ ਤੁਰੰਤ ਨਮੀ ਕੱਢ ਕੇ ਜਲਦੀ ਰੁਖ਼ਾ ਬਣਾ ਦਿੰਦਾ ਹੈ। ਜੇ ਤੁਸੀਂ ਤੁਰੰਤ ਇਕ ਚੰਗਾ ਮੋਇਸਚਰਾਈਜ਼ਰ ਇਸਤੇਮਾਲ ਨਹੀਂ ਕਰਦੇ ਤੇ ਚਮੜੀ ਤੇ ਕਰੈਕਸ ਪੈ ਜਾਂਦੇ ਹਨ ਤੇ ਵਿੰਟਰ ਐਕਜ਼ੀਮਾ ਦੀ ਸਮੱਸਿਆ ਵੀ ਹੋ ਜਾਂਦੀ ਹੈ। ਚਮੜੀ ਦੀ ਨਮੀ ਨੂੰ ਪੂਰਾ ਕਰਨ ਲਈ ਅਸੀਂ ਬੋਡੀ ਲੋਸ਼ਨ ਜਾ ਮੋਇਸਚਰਾਈਜ਼ਰ ਆਦਿ ਲਗਾਉਦੇ ਹਾਂ, ਪਰ ਇਹ ਕਾਫ਼ੀ ਨਹੀਂ, ਅਸਲ ’ਚ ਅਸੀਂ ਜਿਸ ਵਾਤਾਵਰਨ ਵਿਚ ਰਹਿੰਦੇ ਹਾਂ ਉੱਥੇ ਵੀ ਨਮੀ ਦੀ ਕਮੀ ਨਹੀਂ ਹੋਣੀ ਚਾਹੀਦੀ ਕਿਉਕਿ ਇਸ ਮੌਸਮ ਵਿਚ ਵਾਤਾਵਰਨ ਵਿਚ ਹਵਾ ਰੁਖ਼ੀ ਹੁੰਦੀ ਹੈ ਜੋ ਕਿ ਸਾਡੀ ਚਮੜੀ ਤੋਂ ਕੁਦਰਤੀ ਨਮੀ ਨੂੰ ਸੋਖ਼ ਲੈਂਦੀ ਹੈ। ਇਸ ਤੋਂ ਬਚਣ ਲਈ ਆਪਣੇ ਘਰ ਵਿਚ ਇਕ ਹਿਉੁਮਡਫਾਈਅਰ ਇਕ ਉਪਕਰਨ ਜੋ ਕਿ ਰੁਖ਼ੇਪਣ ਨੂੰ ਰੋਕਣ ਲਈ ਹਵਾ ’ਚ ਨਮੀ ਪੈਦਾ ਕਰਦਾ ਹੈ। ਚਮੜੀ ਲਈ ਵਰਤੇ ਜਾਣ ਵਾਲੇ ਉਤਪਾਦਾਂ ਦੀ ਚੋਣ ਸਮਝਦਾਰੀ ਨਾਲ ਕਰੋ-ਸਕਿਨ ਕੇਅਰ ਉਤਪਾਦਾਂ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ।