ਐੱਸਐੱਸਈ ਕੈਂਬਰਿਜ ’ਚ 29 ਨਵੰਬਰ ਨੂੰ ਹੋਵੇਗਾ ‘ਡਿਜ਼ਨੀ ਡ੍ਰੀਮਸਕੇਪ ਕਾਰਨੀਵਲ’ ਐੱਸਐੱਸਈ ਕੈਂਬਰਿਜ ’ਚ 29 ਨਵੰਬਰ ਨੂੰ ਹੋਵੇਗਾ ‘ਡਿਜ਼ਨੀ ਡ੍ਰੀਮਸਕੇਪ ਕਾਰਨੀਵਲ’
Publish Date: Sun, 22 Nov 2026 05:06 PM (IST)
Updated Date: Sun, 22 Nov 2026 05:10 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਤੀਰਥ ਰੋਡ ਵਿਖੇ ਸਥਿਤ ਸੇਂਟ ਸੋਲਜਰ ਇਲੀਟ (ਐੱਸਐੱਸਈਸੀ) ਕੈਂਬਰਿਜ ਸਕੂਲ ਵਿਖੇ 29 ਨਵੰਬਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸਕੂਲ ਗਰਾਊਂਡ ਵਿਖੇ ਵਿਸ਼ਾਲ ‘ਡਿਜ਼ਨੀ ਡ੍ਰੀਮਸਕੇਪ ਕਾਰਨੀਵਲ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਾਰਨੀਵਲ ਜੀਐੱਨਡੀਯੂ ਬੈਕ ਗੇਟ ਤੋਂ ਸਿਰਫ਼ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਸੇਂਟ ਸੋਲਜਰ ਇਲੀਟ (ਐੱਸਐੱਸਈਸੀ) ਕੈਂਬਰਿਜ ਸਕੂਲ ਦੇ ਵਿਹੜੇ ਵਿਚ ਹੋਵੇਗਾ। ਸਕੂਲ ਪ੍ਰਬੰਧਕਾਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਸਕੂਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਅਤੇ ਪ੍ਰਿੰਸੀਪਲ ਸੁਹਾਸਿਨੀ ਗੁਲਾਟੀ ਨੇ ਦੱਸਿਆ ਕਿ ਇਸ ਕਾਰਨੀਵਲ ਦਾ ਮੁੱਖ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ, ਰਚਨਾਤਮਕਤਾ ਅਤੇ ਆਤਮ-ਵਿਸ਼ਵਾਸ ਦਾ ਮੰਚ ਦੇਣਾ ਹੈ। ਇਸ ਦਿਨ ਪੂਰਾ ਸਕੂਲ ਕੈਂਪਸ ਡਿਜ਼ਨੀ ਦੀ ਜਾਦੂਈ ਦੁਨੀਆ ਵਾਂਗ ਸਜਾਇਆ ਜਾਵੇਗਾ, ਜਿੱਥੇ ਬੱਚੇ ਆਪਣੇ ਮਨਪਸੰਦ ਕਾਰਟੂਨ ਕਿਰਦਾਰਾਂ ਨਾਲ ਮਸਤੀ ਕਰ ਸਕਣਗੇ। ਕਾਰਨੀਵਲ ਦੇ ਵਿਸ਼ੇਸ਼ ਖਿੱਚ ਦਾ ਕੇਂਦਰ ਫੂਡ ਸਟਾਲਜ਼ ਜਿਸ ਵਿਚ ਸਵਾਦਿਸ਼ਟ ਖਾਣ-ਪੀਣ ਦੇ ਕਈ ਸਟਾਲ ਲਗਾਏ ਜਾਣਗੇ, ਜਿੱਥੇ ਬੱਚਿਆਂ ਅਤੇ ਮਾਪਿਆਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਮਿਲਣਗੇ। ਫਨ ਐਂਡ ਫਰੋਲਿਕ, ਬੱਚਿਆਂ ਲਈ ਮਸਤੀ ਭਰੇ ਖੇਡਾਂ, ਡਾਂਸ, ਸੰਗੀਤ ਅਤੇ ਮਨੋਰੰਜਕ ਗਤੀਵਿਧੀਆਂ ਦਾ ਖ਼ਾਸ ਪ੍ਰਬੰਧ ਹੋਵੇਗਾ। ਰਾਈਡਜ਼, ਛੋਟੇ-ਵੱਡੇ ਸਾਰੇ ਬੱਚਿਆਂ ਲਈ ਮਜ਼ੇਦਾਰ ਝੂਲੇ ਅਤੇ ਰਾਈਡਜ਼ ਲਗਾਈਆਂ ਜਾਣਗੀਆਂ। ਬੰਪਰ ਲੱਕੀ ਡਰਾਅ, ਕਾਰਨੀਵਲ ਦੀ ਸਭ ਤੋਂ ਵੱਡੀ ਖਿੱਚ ਬੰਪਰ ਲੱਕੀ ਡਰਾਅ ਹੋਵੇਗਾ, ਜਿਸ ਵਿਚ ਭਾਗ ਲੈਣ ਵਾਲੇ ਖੁਸ਼ਕਿਸਮਤ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗੇਮਜ਼, ਫੂਡ ਅਤੇ ਮਸਤੀ ਨਾਲ ਭਰਪੂਰ ਇਹ ਦਿਨ ਪਰਿਵਾਰਾਂ ਲਈ ਯਾਦਗਾਰ ਬਣ ਜਾਵੇਗਾ। ਬੱਚੇ ਆਪਣੇ ਮਾਪਿਆਂ ਨਾਲ ਮਿਲ ਕੇ ਖੇਡਾਂ ਖੇਡਣਗੇ, ਖਾਣ-ਪੀਣ ਦਾ ਆਨੰਦ ਲੈਣਗੇ ਅਤੇ ਇਨਾਮ ਜਿੱਤਣਗੇ।