ਅਧਰੰਗ ਤੋਂ ਬਚਾਅ ਲਈ ਕੁਝ ਸਾਵਧਾਨੀਆਂ ਜ਼ਰੂਰੀ ਅਧਰੰਗ ਤੋਂ ਬਚਾਅ ਲਈ ਕੁਝ ਸਾਵਧਾਨੀਆਂ ਜਰੂਰੀ
Publish Date: Sun, 22 Nov 2026 05:03 PM (IST)
Updated Date: Sun, 22 Nov 2026 05:04 PM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੜਦੀ ਜਵਾਨੀ ਦੀ ਉਮਰੇ ਹੀ ਤੇਜ਼ੀ ਨਾਲ ਵੱਧ ਰਹੀ ਬਿਮਾਰੀ ਅਧਰੰਗ ਜਿਸ ਨੂੰ ਸਟਰੋਕ ਵੀ ਕਿਹਾ ਜਾਂਦਾ ਹੈ, ਉੱਤੇ ਵਿਸ਼ੇਸ਼ ਚਾਨਣਾ ਪਾਉਂਦੇ ਹੋਏ ਸਥਾਨਕ ਕਸ਼ਮੀਰ ਐਵੀਨਿਉ ਸਥਿਤ ਡਾ. ਦਿਨੇਸ਼ ਕੁਮਾਰ ਨਿਊਰੋ ਸੈਂਟਰ ਵਿਖੇ ਦਿਮਾਗੀ ਰੋਗਾਂ ਤੋਂ ਪੀੜਤ ਅਤੇ ਖਾਸ ਤੌਰ ਤੇ ਅਧਰੰਗ ਦੇ ਮਰੀਜਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਜਾਗਰੂਕ ਕੀਤਾ ਗਿਆ। ਡਾ. ਦਿਨੇਸ਼ ਕੁਮਾਰ ਪ੍ਰੋਫੈਸਰ ਸ੍ਰੀ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲ੍ਹਾ ਨੇ ਕਿਹਾ ਕਿ ਅੱਜ ਦੀ ਤੇਜ਼- ਤਰਾਰ ਜੀਵਨ ਸ਼ੈਲੀ ਹੋਣ ਕਾਰਨ ਅਧਰੰਗ ਦਾ ਖਤਰਾ ਵੱਧਦਾ ਜਾ ਰਿਹਾ ਹੈ। ਲੋਕਾਂ ਦਾ ਇਕ ਜਗ੍ਹਾ ਬੈਠ ਕੇ ਕਰਨ ਵਾਲਾ ਕੰਮ ਵਧ ਗਿਆ ਹੈ, ਜਦੋਂ ਕਿ ਸਰੀਰਕ ਮਿਹਨਤ ਵਾਲਾ ਕੰਮ ਘੱਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਸਟ ਫੂਡ, ਕਸਰਤ ਨਾ ਕਰਨਾ, ਸ਼ਰਾਬ ਦਾ ਜ਼ਿਆਦਾ ਸੇਵਨ, ਸਿਗਰਟਨੋਸ਼ੀ, ਨਸ਼ੇ ਦਾ ਸੇਵਨ ਜੀਵਨ ਦੇ ਸੁਨਹਿਰੀ ਦੌਰ ਨੂੰ ਘਟਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਹੀ ਲੋਕ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਹਾਈ ਕੋਲੈਸਟ੍ਰੋਲ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ, ਜਿਸ ਨਾਲ ਅਧਰੰਗ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸੌਣਾ, ਸਵੇਰੇ ਜਲਦੀ ਉੱਠਣਾ, ਮੋਬਾਇਲ ਸਕਰੀਨ ਤੋਂ ਆਪਣਾ ਟਾਈਮ ਘਟਾਉਣਾ, ਤੇ ਆਪਣਾ ਮਾਨਸਿਕ ਬੋਝ ਘੱਟ ਕਰੀਏ ਤਾਂ ਜੋ ਅਸੀਂ ਬੀਮਾਰੀ ਤੋਂ ਬਚ ਸਕੀਏ। ਮਾਹਿਰਾਂ ਨੇ ਕਿਹਾ ਕਿ ਅਧਰੰਗ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਕੋਈ ਵੀ ਵਿਅਕਤੀ ਆਪਣੀ ਸਰੀਰਕ ਜਾਂਚ ਕਰਵਾ ਕੇ ਆਉਣ ਵਾਲੇ ਸਮੇਂ ਵਿਚ ਅਗਾਊਂ ਅਧਰੰਗ ਹੋਣ ਦੇ ਖ਼ਤਰੇ ਬਾਰੇ ਜਾਣਕਾਰੀ ਲੈ ਸਕਦਾ ਹੈ ਅਤੇ ਜੇਕਰ ਸਟ੍ਰੋਕ ਸਕੋਰ ਜ਼ਿਆਦਾ ਹੈ ਤਾਂ ਉਸ ਕਾਰਗਾਰ ਦਵਾਈਆਂ ਅਤੇ ਕੁਝ ਕੁ ਹੈਲਥ ਐਕਸਰਸਾਈਜ਼ ਵੀ ਇਸ ਦਾ ਇੱਕ ਵਧੀਆ ਬਦਲ ਹੋ ਸਕਦੀਆਂ ਹਨ। ਜਦੋਂ ਕਿ ਕੀਤੀ ਗਈ ਦੇਰੀ ਜਾਨਲੇਵਾ ਜਾਂ ਉਮਰ ਭਰ ਦੀ ਅਪੰਗਤਾ ਦੇ ਸਕਦੀ ਹੈ।