ਭਾਜਪਾ ਪੰਜਾਬ ਟਰੇਡ ਯੂਨੀਅਨ ਸੈੱਲ ਦੀ ਨਵੀਂ ਟੀਮ ਦਾ ਕੀਤਾ ਐਲਾਨ ਭਾਜਪਾ ਪੰਜਾਬ ਟਰੇਡ ਯੂਨੀਅਨ ਸੈੱਲ ਦੀ ਨਵੀਂ ਟੀਮ ਦਾ ਐਲਾਨ
Publish Date: Sun, 22 Nov 2026 04:39 PM (IST)
Updated Date: Sun, 22 Nov 2026 04:40 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਪੰਜਾਬ ਟਰੇਡ ਯੂਨੀਅਨ ਸੈੱਲ ਦੇ ਸਟੇਟ ਕਨਵੀਨਰ ਅਸ਼ਵਨੀ ਕੁਮਾਰ ਸ਼ਰਮਾ ਵੱਲੋਂ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜਨਰਲ ਸੈਕਟਰੀ ਮਾਂਥਰੀ ਸ੍ਰੀਨਿਵਾਸੁਲੂ ਅਤੇ ਕੋਆਰਡੀਨੇਟਰ ਸਟੇਟ ਸੈੱਲ ਪੰਜਾਬ ਬਿਕਰਮਜੀਤ ਸਿੰਘ ਚੀਮਾ ਦੀ ਮਨਜ਼ੂਰੀ ਨਾਲ ਪੰਜਾਬ ਟਰੇਡ ਯੂਨੀਅਨ ਸੈੱਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਾਰੀ ਸੂਚੀ ਅਨੁਸਾਰ ਪ੍ਰਦੇਸ਼ ਭਰ ਤੋਂ ਕੁੱਲ 13 ਅਹੁਦੇਦਾਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਸ ਵਿਚ ਕੋ-ਕਨਵੀਨਰ (ਪੰਜਾਬ) ਬਣਾਏ ਗਏ ਦਿਨੇਸ਼ ਵਿਜ ਖੰਨਾ, ਪੰਕਜ ਕੋਹਲੀ ਜਲੰਧਰ, ਰਾਜ ਕੁਮਾਰ ਗੁਰਦਾਸਪੁਰ, ਅਵਤਾਰ ਸਿੰਘ ਕੰਗ ਹੁਸ਼ਿਆਰਪੁਰ, ਅਭਿਸ਼ੇਕ ਸ਼ਰਮਾ ਕੋਟਕਪੂਰਾ, ਪ੍ਰਣਵ ਭਨੋਟ ਮੋਹਾਲੀ, ਨਰਿੰਦਰ ਜੌਲੀ ਅੰਮ੍ਰਿਤਸਰ, ਰਾਮ ਬਿਲਾਸ ਸ਼ਰਮਾ ਅਬੋਹਰ ਅਤੇ ਐਗਜ਼ੀਕਿਊਟਿਵ ਮੈਂਬਰ (ਪੰਜਾਬ) ਵਿਜੇ ਭਨੋਟ ਅੰਮ੍ਰਿਤਸਰ, ਉਮੇਸ਼ ਭਾਟੀਆ ਅੰਮ੍ਰਿਤਸਰ, ਮੋਤੀ ਲਾਲ ਧਮਾਕਾ ਅੰਮ੍ਰਿਤਸਰ, ਸਰਵਣ ਸਿੰਘ ਅਜਨਾਲਾ, ਆਸ਼ਾ ਫਿਰੋਜ਼ਪੁਰ ਤੋਂ ਸ਼ਾਮਲ ਹਨ। ਅੰਮ੍ਰਿਤਸਰ ਤੋਂ ਇੱਕੋ ਸਮੇਂ 4 ਅਹੁਦੇਦਾਰਾਂ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਤੇ ਭਾਜਪਾ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਪਾਰਟੀ ਵਰਕਰਾਂ ਨੇ ਨਵ-ਨਿਯੁਕਤ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਟੀਮ ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਠਾਏਗੀ। ਅੰਮ੍ਰਿਤਸਰ ਦੇ ਮਜੀਠਾ ਰੋਡ ਵਿਖੇ ਏਰੀਆ ਭਾਜਪਾ ਦਫ਼ਤਰ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਦੇ ਨਿਯੁਕਤ ਕੀਤੇ ਅਹੁਦੇਦਾਰ ਨਰਿੰਦਰ ਜੌਲੀ, ਵਿਜੇ ਭਨੋਟ, ਉਮੇਸ਼ ਭਾਟੀਆ ਪਹੁੰਚੇ। ਇਸ ਮੀਟਿੰਗ ਦੌਰਾਨ ਮੁੱਖ ਮਹਿਮਾਨ ਸਟੇਟ ਕਨਵੀਨਰ ਅਸ਼ਵਨੀ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਰਾਜ ਭਾਜਪਾ ਸੈੱਲਾਂ ਦੇ ਕੋ-ਕੋਆਰਡੀਨੇਟਰ ਹਰਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਪਿੰਟੂ ਹਲਕਾ ਇੰਚਾਰਜ ਭਾਜਪਾ ਨਾਰਥ ਅੰਮ੍ਰਿਤਸਰ ਪਹੁੰਚੇ ਜਿਨ੍ਹਾਂ ਦਾ ਅੰਮ੍ਰਿਤਸਰ ਟੀਮ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਬੁੱਕੇ ਤੇ ਸਿਰੋਪਾਓ ਭੇਟ ਕੀਤੇ ਗਏ। ਭਾਰਤੀ ਜਨਤਾ ਪਾਰਟੀ ਪੰਜਾਬ ਟਰੇਡ ਯੂਨੀਅਨ ਸੈੱਲ ਦੇ ਸਟੇਟ ਕਨਵੀਨਰ ਅਸ਼ਵਨੀ ਕੁਮਾਰ ਸ਼ਰਮਾ ਵੱਲੋਂ ਨਰਿੰਦਰ ਜੌਲੀ, ਵਿਜੇ ਭਨੋਟ, ਉਮੇਸ਼ ਭਾਟੀਆ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਅਸ਼ਵਨੀ ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਡਟ ਕੇ ਮਿਹਨਤ ਕਰਨ ਲਈ ਕਿਹਾ ਤਾਂ ਜੋ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ ਅਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਾਰੀਆਂ ਸੁਵਿਧਾਵਾਂ ਮਿਲ ਸਕਣ। ਇਸ ਮੌਕੇ ਤੇ ਕੋ-ਕਨਵੀਨਰ ਅੰਮ੍ਰਿਤਸਰ ਸ਼ਹਿਰੀ ਰਵੀ ਪਹਿਲਵਾਨ, ਮੰਡਲ ਪ੍ਰਧਾਨ ਕਿਸ਼ੋਰ ਰੈਣਾ, ਵਿਜੇ ਵਰਮਾ ਉਪ ਪ੍ਰਧਾਨ ਮੰਡਲ, ਵਿਕਰਮ ਜਨਰਲ ਸੈਕਟਰੀ, ਦੀਪਕ ਜੋਸ਼ੀ, ਰਜਨੀਸ਼ ਸ਼ਰਮਾ, ਸੁਨੀਲ ਕੁਮਾਰ ਹੰਸ ਮੌਜੂਦ ਸਨ।