ਵਿਦਿਆਰਥਣਾਂ ਨੇ ਕੀਤਾ ਮੈਕਸਿਮੋ ਨੇਲਜ਼ ਸਟੂਡੀਓ-ਅਕੈਡਮੀ ਦਾ ਦੌਰਾ ਵਿਦਿਆਰਥਣਾਂ ਨੇ ਕੀਤਾ ਮੈਕਸਿਮੋ ਨੇਲਜ਼ ਸਟੂਡੀਓ-ਅਕੈਡਮੀ ਦਾ ਦੌਰਾ
Publish Date: Sun, 22 Nov 2026 04:36 PM (IST)
Updated Date: Sun, 22 Nov 2026 04:40 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਦੀਆਂ ਵਿਦਿਆਰਥਣਾਂ ਨੂੰ ਬਸੰਤ ਐਵੀਨਿਊ ਨਜ਼ਦੀਕ ਸ਼ਿਵਾ ਅਦਲੱਖਾ ਹਸਪਤਾਲ ਨਜ਼ਦੀਕ ਸਥਿਤ ਮੈਕਸਿਮੋ ਨੇਲਜ਼ ਸਟੂਡੀਓ ਐਂਡ ਅਕੈਡਮੀ ਵਿਖੇ ਦੌਰਾ ਕਰਵਾਇਆ ਗਿਆ। ਇਸ ਦੌਰਾਨ ਮੈਕਸਿਮੋ ਨੇਲਜ਼ ਸਟੂਡੀਓ ਐਂਡ ਅਕੈਡਮੀ ਦੀ ਐਮਡੀ ਤੇ ਨੇਲ ਮਾਸਟਰ ਡੋਲਸੀ ਅਰੋੜਾ ਨੇ ਉਨ੍ਹਾਂ ਨੂੰ ਦੱਸਿਆ ਕਿ ਲੜਕੀਆਂ ਨੂੰ ਵੱਖ-ਵੱਖ ਕੋਰਸ ਵੱਖ-ਵੱਖ ਸਮਾਂ ਮਿਆਦ ਅਨੁਸਾਰ ਕਰਵਾਏ ਜਾਂਦੇ ਹਨ ਅਤੇ ਲੜਕੀਆਂ ਨੂੰ ਹੁਨਰਮੰਦ ਬਣਾਇਆ ਜਾਂਦਾ ਹੈ। ਅੱਜ ਦੇ ਸਮੇਂ ਵਿਚ ਲੜਕੀਆਂ ਦਾ ਹੁਨਰਮੰਦ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਥੇ ਕੋਰਸ ਕਰਨ ਉਪਰੰਤ ਲੜਕੀਆਂ ਆਪਣਾ ਬਿਜਨਸ ਸ਼ੁਰੂ ਕਰ ਸਕਦੀਆਂ ਹਨ ਜਾਂ ਕਿਸੇ ਵੀ ਵਧੀਆ ਥਾਂ ’ਤੇ ਨੌਕਰੀ ਵੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਕੈਡਮੀ ਦੇ ਐੱਮਡੀ ਡੋਲਸੀ ਅਰੋੜਾ ਕਈ ਬੱਚਿਆਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ, ਜੋ ਵੱਖ-ਵੱਖ ਥਾਵਾਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਡੋਲਸੀ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕੋੋਲ ਕਈ ਅਜਿਹੇ ਬੱਚੇ ਵੀ ਆਉਂਦੇ ਹਨ, ਜੋ ਆਰਥਿਕ ਪੱਖੋਂ ਅਸਮਰਥ ਹੁੰਦੇ ਹਨ। ਉਹ ਅਜਿਹੇ ਬੱਚਿਆਂ ਦੀ ਵੀ ਮਦਦ ਕਰਦੇ ਹਨ। ਬਸੰਤ ਐਵੀਨਿਊ ਵਿਖੇ ਸਥਿਤ ਮੈਕਸਿਮੋ ਨੇਲਜ਼ ਸਟੂਡੀਓ ਐਂਡ ਅਕੈਡਮੀ ਦੀ ਐੱਮਡੀ ਸਟੇਟ ਐਵਾਰਡੀ ਡੋਲਸੀ ਅਰੋੜਾ ਦੀ ਅਗਵਾਈ ਹੇਠ ਵਿਦਿਆਰਥਣਾਂ ਨੂੰ ਇਹ ਯਾਦਗਾਰੀ ਦੌਰਾ ਕਰਵਾਇਆ ਗਿਆ ਸੀ। ਐੱਮਡੀ ਡੋਲਸੀ ਅਰੋੜਾ ਨੇ ਦੱਸਿਆ ਕਿ ਇਥੇ ਕੋਰਸ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇੰਟਰਨੈਸ਼ਨਲ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ।