'ਸੁਪਨਿਆਂ ਨੂੰ ਉਡਾਣ ਸੰਸਕਾਰਾਂ ਦੀ ਪਛਾਣ' ਵਿਸ਼ੇ ’ਤੇ ਸਮਾਰੋਹ 'ਸੁਪਨਿਆਂ ਨੂੰ ਉਡਾਣ ਸੰਸਕਾਰਾਂ ਦੀ ਪਛਾਣ' ਵਿਸ਼ੇ 'ਤੇ ਸਮਾਰੋਹ ਦਾ ਆਯੋਜਨ
Publish Date: Sun, 15 Nov 2026 06:17 PM (IST)
Updated Date: Mon, 16 Nov 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਾਲ ਦਿਵਸ ਦੇ ਪਾਵਨ ਮੌਕੇ ਤੇ ਜਨ ਕਲਿਆਣ ਸੰਗਠਨ ਵੱਲੋਂ ਡਿਗਨਿਟੀ ਹੋਮ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਸਲੱਮ ਖੇਤਰ ਦੇ ਬੱਚਿਆਂ ਨੂੰ ਪ੍ਰੋਤਸਾਹਿਤ ਅਤੇ ਸੰਸਕਾਰਿਤ ਕਰਨ ਦੇ ਉਦੇਸ਼ ਨਾਲ ਮਿਠਾਈ ਵੰਡ ਸਮੇਤ ਸੁਪਨਿਆਂ ਨੂੰ ਉਡਾਣ – ਸੰਸਕਾਰਾਂ ਦੀ ਪਛਾਣ ਵਿਸ਼ੇ ਤੇ ਇਕ ਪ੍ਰੇਰਣਾਦਾਇਕ ਪ੍ਰੋਗਰਾਮ ਦਾ ਆਯੋਜਨ ਸੰਸਥਾ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ’ਚ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਜਾਣੇ-ਮਾਣੇ ਸਮਾਜ ਸੇਵੀ ਅਤੇ ਸਕੱਤਰ ਸੈਮਸੰਗ ਮਸੀਹ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਅਸ਼ਵਨੀ ਸੋਨੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਸੈਮਸੰਗ ਮਸੀਹ ਨੇ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਨਿਰੰਤਰ ਮਿਹਨਤ, ਆਤਮ-ਵਿਸ਼ਵਾਸ ਅਤੇ ਚੰਗੇ ਸੰਸਕਾਰਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਵਿਚ ਡਿਗਨਿਟੀ ਹੋਮ ਦੇ ਸੰਸਥਾਪਕ ਪਵਨੀਤ ਸਿੰਘ, ਅਤੁਲ ਸ਼ਰਮਾ, ਪੂਨਮ ਬੀਰਿੰਗ, ਪੂਜਾ ਸ਼ਰਮਾ, ਤਨੁਜਾ ਗੋਇਲ, ਕੁਲਵਿੰਦਰ ਕੌਰ, ਵੀਨਾ ਮਹਾਜਨ, ਜਨਕ ਜੋਸ਼ੀ, ਡਾ. ਪ੍ਰੋ. ਅੰਮ੍ਰਿਤ ਕੌਰ, ਪ੍ਰਿੰਸੀਪਲ ਅੰਮ੍ਰਿਤ ਕਾਲੀਆ, ਨੀਰੂ ਭਾਟੀਆ, ਨਿਰਮਲ ਗੁਪਤਾ, ਮੰਜੂ ਟੰਡਨ, ਸਰੋਜ ਚਾਵਲਾ, ਰੇਣੂ ਮਹਾਜਨ, ਰੇਖਾ ਭੱਟੀ, ਮਨਦੀਪ ਕੌਰ ਅਤੇ ਰੀਵਾ ਸਮੇਤ ਮੈਂਬਰਾਂ ਨੇ ਬੱਚਿਆਂ ਨੂੰ ਮਹਾਂਪੁਰਸ਼ਾਂ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਬੱਚੇ ਸਮਾਜ ਦੀ ਜਿਉਂਦੀ-ਜਾਗਦੀ ਆਸ ਹਨ। ਉਨ੍ਹਾਂ ਨੂੰ ਸਕਾਰਾਤਮਕ ਦਿਸ਼ਾ ਦੇਣਾ ਸਾਡਾ ਸਮੂਹਿਕ ਫ਼ਰਜ਼ ਹੈ। ਬੱਚਿਆਂ ਨੇ ਮਹਾਂਪੁਰਸ਼ਾਂ ਦੇ ਆਦਰਸ਼ਾਂ ਦਾ ਅਨੁਸਰਨ ਕਰਨ ਦਾ ਸੰਕਲਪ ਲਿਆ।