ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਐੱਸਸੀਈਆਰਟੀ ਵੱਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਖਾਲਸਾ ਯੂਨੀਵਰਸਿਟੀ (ਪੁਰਾਣਾ ਨਾਂ ਖਾਲਸਾ ਕਾਲਜ ਫਾਰ ਵੂਮੈਨ) ਅੰਮ੍ਰਿਤਸਰ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦੋ ਰੋਜ਼ਾ ਮੁਕਾਬਲੇ ਖਾਲਸਾ ਯੂਨੀਵਰਸਿਟੀ ਵਿਚ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਅੰਮ੍ਰਿਤਸਰ ਹਰਜਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਰਾਜੀਵ ਕਪੂਰ ਬਿਆਸ, ਦੀਪਕ ਕੁਮਾਰ ਤਰਸਿੱਕਾ ਅਤੇ ਹੈੱਡਮਾਸਟਰ ਕਮ ਜ਼ਿਲ੍ਹਾ ਨੋਡਲ ਅਫ਼ਸਰ ਰਾਸ਼ਟਰੀ ਆਵਿਸ਼ਕਾਰ ਅਭਿਆਨ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਪ੍ਰੋਗਰਾਮ ਦਾ ਆਗਾਜ਼ ਹੋਇਆ। ਇਸ ਪ੍ਰੋਗਰਾਮ ਦੇ ਮੀਡੀਆ ਕੋ-ਆਰਡੀਨੇਟਰ ਲੈਕਚਰਾਰ ਨਰਿੰਦਰ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਉੱਚ ਪ੍ਰਬੰਧਕੀ ਮੰਡਲ ਵਿਚ ਜ਼ਿਲ੍ਹਾ ਨੋਡਲ ਅਫਸਰ ਅਤੇ ਹੈੱਡਮਾਸਟਰ ਘਰਿੰਡਾ ਨਰਿੰਦਰ ਸਿੰਘ, ਪ੍ਰਿੰਸੀਪਲ ਝੀਤੇ ਕਲਾਂ ਮੋਨਿਕਾ ਮੈਨੀ, ਪ੍ਰਿੰਸੀਪਲ ਮਿਹਰਬਾਨ ਪੁਰਾ ਮਨਜਿੰਦਰ ਸਿੰਘ ਔਲਖ, ਪ੍ਰਿੰਸੀਪਲ ਵਿਨੋਦ ਕਾਲੀਆ, ਡੀਆਰਸੀ ਓਠੀਆਂ ਡਾ. ਰਾਜਨ ਸ਼ਾਮਲ ਸਨ। ਮੰਚ ਸੰਚਾਲਨ ਦਾ ਕਾਰਜ ਗਗਨਦੀਪ ਕੌਰ ਅਤੇ ਪ੍ਰਿੰਸੀਪਲ ਮਿਹਰਬਾਨ ਪੁਰਾ ਮਨਜਿੰਦਰ ਔਲਖ ਵੱਲੋੰ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਹਰਵਿੰਦਰ ਸਿੰਘ ਸੰਧੂ ਉਚੇਚੇ ਤੌਰ ਤੇ ਸ਼ਾਮਲ ਹੋਏ। ਮੰਚ ਸੰਚਾਲਕ ਪ੍ਰਿੰਸੀਪਲ ਔਲਖ ਵੱਲੋਂ ਜੱਜਮੈਂਟ ਪੈਨਲ ਲੈਕਚਰਾਰ ਪਵਨਦੀਪ ਕੌਰ, ਨੀਰੂ, ਕਮਾਇਨੀ, ਦਿਨੇਸ਼ ਕੁਮਾਰ, ਕਵਲਜੀਤ ਕੌਰ, ਵਿਜੇ ਕੁਮਾਰੀ, ਮੋਨਿਕਾ ਸੂਦ, ਮੰਜੂਲਾ ਵਰਮਾ, ਮਨਕਿਰਨ ਕੌਰ, ਗਗਨਦੀਪ ਗਿੱਲ, ਰਾਜਵਿੰਦਰ ਕੌਰ, ਸੰਦੀਪ ਸ਼ਰਮਾ ਆਦਿ ਦਾ ਸ਼ੁਕਰੀਆ ਅਦਾ ਕੀਤਾ। ਇਨ੍ਹਾਂ ਦੋ ਰੋਜ਼ਾ ਮੁਕਾਬਲਿਆਂ ਚ ਵਿਦਿਆਰਥੀਆਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ। ਨੋਡਲ ਅਫਸਰ ਨਰਿੰਦਰ ਸਿੰਘ ਵੱਲੋਂ ਆਪਣੇ ਨਾਲ ਸਾਥ ਦੇਣ ਵਾਲੇ ਅਧਿਆਪਕਾਂ ਰਜਿਸਟ੍ਰੇਸ਼ਨ ਕਮੇਟੀ ਦੇ ਸਾਰੇ ਬਲਾਕ ਰਿਸੋਰਸ ਕੋਆਰਡੀਨੇਟਜ਼ ਦੀਪਕ ਕੁਮਾਰ, ਵਿਕਰਮਜੀਤ, ਬਲਰਾਮ ਕੁਮਾਰ ਚੋਪੜਾ, ਅਜੈ ਪਾਲ ਸਿੰਘ, ਰਾਜਪ੍ਰੀਤ ਸਿੰਘ ਅਤੇ ਰਿਕਾਰਡ ਕਮ ਰਿਫਰੈਸ਼ਮੈਂਟ ਕਮੇਟੀ ਮਨਦੀਪ ਕੌਰ, ਸੋਨੀਆ ਸੇਠੀ, ਹਰਵੀਨ ਕੌਰ, ਸਟੀਫ਼ਨ ਗਿੱਲ, ਕੋਆਰਡੀਨੇਟਰ ਲੈਕਚਰਾਰ ਨਰਿੰਦਰ ਰਾਏ ਅਤੇ ਸਰਟੀਫਿਕੇਟ ਤਿਆਰ ਕਰਤਾ ਟੀਮ ਦੇ ਮੈੰਬਰ ਲੈਕਚਰਾਰ ਹਰਜੀਤ ਕੌਰ, ਪ੍ਰਭਜੋਤ ਕੌਰ, ਗਗਨਦੀਪ ਕੌਰ, ਹਰਬਲਜੀਤ ਕੌਰ, ਅਮਰਪ੍ਰੀਤ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰਿੰਸੀਪਲ ਵਿਨੋਦ ਕਾਲੀਆ ਅਤੇ ਡੀਆਰਸੀ ਡਾ. ਰਾਜਨ ਵੱਲੋੰ ਇਸ ਸਰਕਾਰੀ ਸਕੂਲਾਂ ਦੇ ਸਮਾਗਮ ਚ ਅਥਾਹ ਸਹਿਯੋਗ ਕਰਨ ਹਿੱਤ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ, ਡੀਨ ਅਕੈਡਮਿਕ ਵੈੱਲਫੇਅਰ ਡਾ. ਸੁਰਿੰਦਰ ਕੌਰ, ਹੈੱਡ ਆਫ ਸਕੂਲ ‘ਫੈਸ਼ਨ ਟੈਕਨਾਲੋਜੀ ਐਂਡ ਕੋਸਮੈਟੋਲੌਜੀ’ ਡਾ. ਸ਼ੈਰਿਨਾ ਮਹਾਜਨ, ਐਸੋਸੀਏਟ ਪ੍ਰੋਫੈਸਰ ‘ਸਕੂਲ ਆਫ ਕੰਪਿਊਟਰ ਸਾਇੰਸ’ ਡਾ ਰੰਜਨਦੀਪ ਕੌਰ ਖਹਿਰਾ, ਡਾ. ਰਿਚਾ ਕਪੂਰ ਆਦਿ ਸਮੂਹ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸ਼ੁੱਭ ਮੌਕੇ ਖਾਲਸਾ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋੰ ਧਾਰਮਿਕ ਸ਼ਬਦ ਨਾਲ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਵੱਲੋਂ ਖਾਲਸਾ ਕਾਲਜ ਦੇ ਵਿਹੜੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਜੇਤੂ ਵਿਿਦਆਰਥੀਆਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਖਾਲਸਾ ਕਾਲਜ ਦੇ ਵਾਈਸ ਚਾਂਸਲਰ ਡਾ ਮਹਿਲ ਸਿੰਘ, ਡੀਨ ਡਾ. ਸੁਰਿੰਦਰ ਕੌਰ, ਹੈੱਡ ਡਾ. ਸ਼ੈਰਿਨਾ ਮਹਾਜਨ ਆਦਿ, ਸਾਇੰਸ ਪ੍ਰਦਰਸ਼ਨੀ ਤੇ ਪ੍ਰਤੀਯੋਗਿਤਾ ਕਰਵਾਉਣ ਵਾਲੀ ਮੁੱਖ ਟੀਮ, ਸਮੂਹ ਬੀਆਰਸੀ, ਸਮੂਹ ਜੱਜ ਪੈਨਲ, ਨੋਡਲ ਅਫ਼ਸਰ ਨਰਿੰਦਰ ਸਿੰਘ, ਪ੍ਰਿੰਸੀਪਲ ਮੋਨਿਕਾ ਮੈਨੀ, ਪ੍ਰਿੰਸੀਪਲ ਮਨਜਿੰਦਰ ਔਲਖ, ਪ੍ਰਿੰਸੀਪਲ ਹਰਵਿੰਦਰ ਸੰਧੂ, ਲੈਕ: ਨਰਿੰਦਰ ਰਾਏ, ਡੀਆਰਸੀ ਡਾ ਰਾਜਨ ਮੰਚ ਉੱਪਰ ਹਾਜ਼ਰ ਸਨ। ਦੂਸਰੇ ਦਿਨ ਦਾ ਨਤੀਜਾ ਇਸ ਪ੍ਰਕਾਰ ਰਿਹਾ:- ਥੀਮ-1 ਪਹਿਲਾ ਸਥਾਨ ਸਸਸਸ ਮਾਲ ਰੋਡ, ਦੂਸਰਾ ਸਥਾਨ ਸਹਸ ਗੁਰੂਵਾਲੀ, ਤੀਸਰਾ ਸਥਾਨ ਸਹਸ ਜਗਦੇਵ ਖੁਰਦ, ਥੀਮ-2 ਪਹਿਲਾ ਸਥਾਨ ਸਸਸਸ ਮਾਲ ਰੋਡ, ਦੂਸਰਾ ਸਥਾਨ ਸਹਸ ਤਨੇਲ, ਤੀਸਰਾ ਸਥਾਨ ਸਹਸ ਫਤਾਹਪੁਰ, ਥੀਮ-3 ਪਹਿਲਾ ਸਥਾਨ ਸਸਸਸ ਕੋਹਾਲੀ, ਦੂਸਰਾ ਸਥਾਨ ਸਹਸ ਧਾਰੀਵਾਲ, ਤੀਸਰਾ ਸਥਾਨ ਸਕੰਹਸ ਨੰਗਲ ਮਹਿਤਾ, ਥੀਮ-4 ਪਹਿਲਾ ਸਥਾਨ ਸਸਸਸ ਘਨੁੰਪੁਰ, ਦੂਸਰਾ ਸਥਾਨ ਸਕੰਹਸ ਨੰਗਲ ਮਹਿਤਾ, ਤੀਸਰਾ ਸਥਾਨ ਸਹਸ ਗੰਡਾ ਸਿੰਘ ਵਾਲਾ, ਥੀਮ-5 ਪਹਿਲਾ ਸਥਾਨ ਸਸਸਸ ਧੂਲਕਾ, ਦੂਸਰਾ ਸਥਾਨ ਐੱਸਓਈ ਕਰਮਪੁਰਾ, ਤੀਸਰਾ ਸਥਾਨ ਸਹਸ ਫਤਾਹਪੁਰ, ਥੀਮ-6 ਪਹਿਲਾ ਸਥਾਨ ਐੰਸਓਈ ਛੇਹਰਟਾ, ਦੂਸਰਾ ਸਥਾਨ ਸਸਸਸ ਸਠਿਆਲਾ, ਤੀਸਰਾ ਸਥਾਨ ਸਹਸ ਛੱਜਲਵੱਡੀ ਦੇ ਵਿਿਦਆਰਥੀਆਂ ਦੀਆਂ ਟੀਮਾਂ ਵੱਲੋੰ ਪ੍ਰਾਪਤ ਕੀਤਾ ਗਿਆ। ਜੇਤੂ ਟੀਮਾਂ ਦੇ ਵਿਿਦਆਰਥੀਆਂ ਅਤੇ ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਜੇਤੂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।