ਬੱਚਿਆਂ ਦੇ ਹਰਮਨ ਪਿਆਰੇ ਸਨ ਚਾਚਾ ਨਹਿਰੂ : ਪ੍ਰਿੰ. ਸ਼ਿਵਾਲਿਕਾ ਢਿੱਲੋਂ ਬੱਚਿਆਂ ਦੇ ਹਰਮਨ ਪਿਆਰੇ ਸਨ ਚਾਚਾ ਨਹਿਰੂ : ਪ੍ਰਿੰ. ਸ਼ਿਵਾਲਿਕਾ ਢਿੱਲੋਂ
Publish Date: Sun, 15 Nov 2026 05:57 PM (IST)
Updated Date: Mon, 16 Nov 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਾਲ ਦਿਵਸ ਹਰ ਸਾਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ’ਤੇ ਮਨਾਇਆ ਜਾਂਦਾ ਹੈ। ਪੰਡਿਤ ਨਹਿਰੂ ਜੀ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ, ਇਸ ਲਈ ਬੱਚੇ ਉਨ੍ਹਾਂ ਨੂੰ ਪਿਆਰ ਨਾਲ ਚਾਚਾ ਨਹਿਰੂ ਕਹਿ ਕੇ ਬੁਲਾਉਂਦੇ ਸਨ। ਇਹ ਪ੍ਰਗਟਾਵਾ ਰਾਮਤੀਰਥ ਰੋਡ ਸਥਿਤ ਲੇਕਹੈੱਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਨੇ ਕੀਤਾ। ਰਾਮਤੀਰਥ ਰੋਡ ਸਥਿਤ ਲੇਕਹੈੱਡ ਪਬਲਿਕ ਸਕੂਲ ਵਿਖੇ ਬਾਲ ਦਿਵਸ ਬੜੀ ਧੂੰਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਅਗਵਾਈ ਸਕੂਲ ਦੀ ਚੇਅਰਪਰਸਨ ਊਰਵਸ਼ੀ ਬਿਆਲਾ, ਡਾਇਰੈਕਟਰ ਅਮਨਦੀਪ ਸਿੰਘ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਨੇ ਕੀਤੀ। ਇਸ ਮੌਕੇ ਸਕੂਲ ਵਿਚ ਵੱਖ-ਵੱਖ ਸੱਭਿਆਚਾਰਕ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਚੇਅਰਪਰਸਨ ਊਰਵਸ਼ੀ ਬਿਆਲਾ ਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਨੇ ਕਿਹਾ ਕਿ ਛੋਟੇ ਬੱਚਿਆਂ ਨੇ ਸੋਹਣੀਆਂ ਕਵਿਤਾਵਾਂ, ਗੀਤ ਅਤੇ ਮਜ਼ੇਦਾਰ ਨਾਚ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਵੱਡੇ ਵਿਿਦਆਰਥੀਆਂ ਨੇ ਚਾਚਾ ਨਹਿਰੂ ਜੀ ਦੇ ਜੀਵਨ ਤੇ ਭਾਸ਼ਣ ਦਿੱਤੇ ਅਤੇ ਨਾਟਕ ਰਾਹੀਂ ਉਨ੍ਹਾਂ ਦੇ ਸੰਦੇਸ਼ ਨੂੰ ਸਭ ਤੱਕ ਪਹੁੰਚਾਇਆ। ਬੱਚਿਆਂ ਦੇ ਮਨੋਰੰਜਨ ਲਈ ਫੈਂਸੀ ਡਰੈੱਸ ਮੁਕਾਬਲਾ, ਡਰਾਇੰਗ ਮੁਕਾਬਲਾ, ਕੁਰਸੀ ਦੌੜ, ਸੰਗੀਤਕ ਕੁਰਸੀ ਅਤੇ ਹੋਰ ਮਜ਼ੇਦਾਰ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਬੱਚਿਆਂ ਨੇ ਖੂਬ ਆਨੰਦ ਮਾਣਿਆ।