ਦੁਬਈ ਉਡਾਣ ਰੱਦ, ਏਅਰਪੋਰਟ ’ਤੇ ਯਾਤਰੀਆਂ ਨੇ ਕੀਤਾ ਹੰਗਾਮਾ ਦੁਬਈ ਉਡਾਣ ਰੱਦ, ਏਅਰਪੋਰਟ ਤੇ ਯਾਤਰੀਆਂ ਨੇ ਕੀਤਾ ਹੰਗਾਮਾ
Publish Date: Sat, 14 Nov 2026 07:35 PM (IST)
Updated Date: Sun, 15 Nov 2026 04:03 AM (IST)
ਫੋਟੋ- ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ਨੀਵਾਰ ਸ਼ਾਮ ਨੂੰ ਸਪਾਈਸ ਜੈੱਟ ਏਅਰਲਾਈਨਜ਼ ਨੇ ਦੁਬਈ ਤੋਂ ਆਉਣ ਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ। ਇਸ ਤੋਂ ਖਫ਼ਾ ਹੋ ਕੇ ਏਅਰਪੋਰਟ ਪਹੁੰਚੇ ਯਾਤਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਖੂਬ ਹੰਗਾਮਾ ਕੀਤਾ। ਏਅਰਲਾਈਨਜ਼ ਨੇ ਉਡਾਣ ਰੱਦ ਹੋਣ ਬਾਰੇ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ। ਏਅਰਪੋਰਟ ’ਤੇ ਜੰਮੂ, ਹਿਮਾਚਲ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਯਾਤਰੀ ਪਹੁੰਚੇ ਹੋਏ ਸਨ। ਦੂਜੇ ਪਾਸੇ ਏਅਰਲਾਈਨਜ਼ ਦੇ ਕਾਊਂਟਰ ’ਤੇ ਬੈਠੇ ਸਟਾਫ ਦੀ ਯਾਤਰੀਆਂ ਨਾਲ ਖੂਬ ਬਹਿਸਬਾਜ਼ੀ ਵੀ ਹੋਈ। ਉਥੇ ਹੀ ਸਟਾਫ ਨੇ ਉਡਾਣ ਰੱਦ ਹੋਣ ਬਾਰੇ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਤੇ ਯਾਤਰੀਆਂ ਨੂੰ ਰਿਫੰਡ ਦੇਣ ਦੀ ਗੱਲ ਕਹੀ। ਯਾਤਰੀਆਂ ਦਾ ਕਹਿਣਾ ਰਿਹਾ ਕਿ ਰਿਫੰਡ ਕੋਈ ਹੱਲ ਨਹੀਂ ਹੈ, ਉਨ੍ਹਾਂ ਦਾ ਦੁਬਈ ਪਹੁੰਚਣਾ ਜ਼ਰੂਰੀ ਸੀ ਅਤੇ ਉਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਏਅਰਲਾਈਨਜ਼ ਵੱਲੋਂ ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਸ਼ਾਮ 6.35 ਵਾਲੀ ਉਡਾਣ ਸੰਖਿਆ ਐੱਸਜੀ 5156 ਤੇ ਸ਼ਾਮ 7.35 ਵਜੇ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਉਡਾਣ ਸੰਖਿਆ 5155 ਰੱਦ ਕੀਤੀ ਗਈ ਹੈ। ਏਅਰਲਾਈਨਜ਼ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਦੁਬਈ ਉਡਾਣ ਕਈ ਵਾਰ ਰੱਦ ਜਾਂ ਲੇਟ ਹੋਣ ਨੂੰ ਲੈ ਕੇ ਯਾਤਰੀਆਂ ਵੱਲੋਂ ਏਅਰਪੋਰਟ ’ਤੇ ਹੰਗਾਮਾ ਕੀਤਾ ਜਾ ਚੁੱਕਾ ਹੈ। ਉਥੇ ਹੀ ਏਅਰਪੋਰਟ ਅਥਾਰਿਟੀ ਮੁਤਾਬਕ ਏਅਰਲਾਈਨਜ਼ ਉਡਾਣਾਂ ਦੇ ਪ੍ਰਭਾਵਿਤ ਹੋਣ ਪਿੱਛੇ ਆਪਰੇਸ਼ਨਲ ਕਾਰਨਾਂ ਦਾ ਹਵਾਲਾ ਦਿੰਦੀ ਆਈ ਹੈ।