ਵਿਦੇਸ਼ੀ ਫੁੱਲਾਂ ਦੀ ਖੁਸ਼ਬੂ ਨਾਲ ਮਹਿਕਣ ਲੱਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਦੇਸ਼ੀ ਫੁੱਲਾਂ ਦੀ ਖੁਸ਼ਬੂ ਨਾਲ ਮਹਿਕਣ ਲੱਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੰਪਲੈਕਸ
Publish Date: Sun, 25 Oct 2026 07:43 PM (IST)
Updated Date: Mon, 26 Oct 2026 04:07 AM (IST)
ਫੋਟੋ: ਹਿੰਦੀ ਦਾ ਨੰ ਹੈ। * ਚੌਥੇ ਪਾਤਸ਼ਾਹ ਦੇ ਗੁਰਪੁਰਬ ਦੀਆਂ ਤਿਆਰੀਆਂ ਤਹਿਤ ਹੋ ਰਹੀ ਫੁੱਲਾਂ ਦੀ ਸਜਾਵਟ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 27 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਲਈ ਫੁੱਲਾਂ ਦੀ ਵਿਸ਼ੇਸ਼ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਦੇਸ਼ੀ ਫੁੱਲਾਂ ਦੀ ਖੁਸ਼ਬੂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੰਪਲੈਕਸ ਮਹਿਕਣ ਲੱਗਾ ਹੈ। ਪਿਛਲੀ ਵਾਰ ਵਾਂਗ ਇਸ ਵਾਰ ਵੀ ਸੰਗਤ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਕੋਲਕਾਤਾ, ਦਿੱਲੀ, ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ 100 ਦੇ ਕਰੀਬ ਕਾਰੀਗਰ ਅਤੇ ਸ਼ਰਧਾਲੂ ਦਿਨ ਰਾਤ ਕੰਮ ਕਰਦੇ ਹੋਏ ਅੱਜ ਰਾਤ ਤੱਕ ਫੁੱਲਾਂ ਦੀ ਸਜਾਵਟ ਨੂੰ ਮੁਕੰਮਲ ਕਰਨਗੇ। ਸਜਾਵਟ ਲਈ ਇਹ ਫੁੱਲ ਕੋਲਕਾਤਾ, ਕੇਰਲਾ, ਪੂਨਾ, ਦਿੱਲੀ, ਮੁੰਬਈ, ਉਤਰ ਪ੍ਰਦੇਸ਼, ਹਿਮਾਚਲ ਆਦਿ ਸ਼ਹਿਰਾਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜ਼ੀਲੈਂਡ, ਕੀਨੀਆ, ਸਾਉਥ ਅਫਰੀਕਾ ਆਦਿ ਤੋਂ ਮੰਗਵਾਏ ਗਏ ਹਨ। ਕਾਰੀਗਰਾਂ ਵੱਲੋਂ ਵਿਸ਼ੇਸ਼ ਕਾਰੀਗਰੀ ਨਾਲ ਸਜਾਵਟ ’ਚ ਜਿੱਥੇ ਗੋਲੇ, ਝੂਮਰ, ਲੜੀਆਂ ਆਦਿ ਫੁੱਲਾਂ ਨਾਲ ਤਿਆਰ ਕੀਤੇ ਜਾ ਰਹੇ ਹਨ, ਉੱਥੇ ਖੰਡਾ ਤੇ ਇਕ ਉਂਕਾਰ ਦੀ ਵਿਸ਼ੇਸ਼ ਰੂਪ ’ਚ ਝਾਲਰ ਵੀ ਤਿਆਰ ਕੀਤੀ ਜਾ ਰਹੀ ਹੈ। ਫੁੱਲਾਂ ’ਚ ਸਭ ਤੋਂ ਵੱਧ ਤਾਦਾਰ ਗੇਂਦਾਂ ਤੇ ਪੱਤੀਆਂ ਦੀ ਹੈ, ਜਿਸ ਨੂੰ ਲੜੀਆਂ ਤੇ ਵਿਦੇਸ਼ੀ ਫੁੱਲਾਂ ਨਾਲ ਜੋੜ ਕੇ ਵਰਤਿਆ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਗੁਰਦੁਆਰਾ ਥੜਾ ਸਾਹਿਬ, ਗੁਰਦੁਆਰਾ ਸ੍ਰੀ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਜੀ, ਗੁਰਦੁਆਰਾ ਸ੍ਰੀ ਦੁੱਖ ਭੰਜਨੀ ਸਾਹਿਬ, ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ, ਗੁਰਦੁਆਰਾ ਲਾਚੀ ਬੇਰੀ ਸਾਹਿਬ ਤੋਂ ਇਲਾਵਾ ਕੰਪਲੈਕਸ ਦੀਆਂ ਪਰਿਕਰਮਾ ਵਿਚ ਵੀ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਨਗਰ ਕੀਰਤਨ ਅੱਜ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਵਾਲ ਸਿਟੀ ਦੇ ਬਾਹਰ ਵਾਲ ਹੁੰਦਾ ਹੋਇਆ ਪੂਰਾ ਚੱਕਰ ਲਗਾਏਗਾ ਤੇ ਮੁੜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੰਨ ਹੋਵੇਗਾ।