ਕਾਂਗਰਸੀ ਵਰਕਰਾਂ ਨੇ ਕੀਤਾ ਵਿਚਾਰ-ਵਟਾਂਦਰਾ ਭਲਾਈਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਵਿਸ਼ਾਲ ਮੀਟਿੰਗ
Publish Date: Sun, 18 Oct 2026 05:53 PM (IST)
Updated Date: Sun, 18 Oct 2026 05:54 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਅਮਨ ਰੈਸਟੋਰੈਂਟ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਆਪ ਦੀ ਸਰਕਾਰ ਵੱਲੋਂ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਉੱਪਰ ਝੂਠੇ ਅਤੇ ਨਜਾਇਜ ਕੇਸ ਪਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ 2027 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਸੱਤਾ ਵਿਚ ਆਉਣ ’ਤੇ ਝੂਠੇ ਕੇਸ ਬਣਾਉਣ ਵਾਲੇ ਬਖਸ਼ੇ ਨਹੀ ਜਾਣਗੇ ਅਤੇ ਇਕ-ਇਕ ਗਲ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ, ਪੰਜਾਬ ਵਿਚ ਨਸ਼ਿਆਂ, ਭ੍ਰਿਸ਼ਟਾਚਾਰ, ਲੁੱਟਾਂ-ਖੋਹਾਂ, ਫਿਰੌਤੀਆਂ ਦਾ ਬੋਲ ਬਾਲਾ ਹੈ ਅਤੇ ਆਏ ਦਿਨ ਲੋਕਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ। ਹਲਕੇ ਅੰਦਰ ਬਣੀਆਂ ਐਸਆਈਆਰ ਅਧੀਨ ਵੋਟਾਂ ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਗੁਰਦਿਆਲ ਸਿੰਘ ਦੌਲੋਨੰਗਲ, ਗੁਰਦਿਆਲ ਸਿੰਘ ਕੰਗ ਬੁਟਾਰੀ, ਚੇਅਰਮੈਨ ਨਿਰਵੈਰ ਸਿੰਘ ਸਾਬ੍ਹੀ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ ਮੈਂਬਰ ਬਲਾਕ ਸੰਮਤੀ, ਸਰਪੰਚ ਦਲਬੀਰ ਸਿੰਘ ਸਠਿਆਲਾ, ਸਰਪੰਚ ਇੰਦਰਜੀਤ ਸਿੰਘ ਸ਼ੇਰੋਂ, ਜੈਵਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਐਮਸੀ ਰਈਆ, ਪਰਮਪ੍ਰੀਤ ਸਿੰਘ ਛੱਜਲਵੱਡੀ, ਗੁਲਜਾਰ ਸਿੰਘ ਛੱਜਲਵੱਡੀ, ਪ੍ਰਧਾਨ ਰੌਬਿਨ ਮਾਨ, ਸਰਪੰਚ ਪ੍ਰਭ ਥੋਥੀਆਂ, ਸਰਪੰਚ ਨੌਬੀ ਗਿੱਲ ਨਰੋਤਮਪੁਰ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਸੰਤੋਖ ਸਿੰਘ ਹਸਨਪੁਰ, ਦਸੰਦਾ ਸਿੰਘ ਤੇ ਸਤਪਾਲ ਸਿੰਘ ਖਾਨਪੁਰ, ਬਲਵਿੰਦਰ ਸਿੰਘ ਭਿੰਡਰ, ਗੁਰਭੇਜ ਸਿੰਘ, ਕੁੰਨਣ ਸਿੰਘ ਬਾਣੀਆ, ਸਰਪੰਚ ਮੇਜਰ ਸਿੰਘ ਠੱਠੀਆਂ, ਸਰਪੰਚ ਗੁਰਬਿੰਦਰ ਸਿੰਘ ਸਾਬੀ, ਸਰਪੰਚ ਹਰਦੀਪ ਸਿੰਘ ਪੱਡਾ, ਸਰਪੰਚ ਗੁਰਮੁੱਖ ਸਿੰਘ ਸੁਧਾਰ, ਪ੍ਰੀਤਮ ਸਿੰਘ ਠੱਠੀਆਂ, ਸਰਪੰਚ ਮੰਗਲ ਸਿੰਘ, ਸੁਖਦੇਵ ਸਿੰਘ ਪੱਡਾ, ਮਲੂਕ ਸਿੰਘ ਜੱਲੂਵਾਲ, ਸਰਪੰਚ ਸੁੱਚਾ ਸਿੰਘ ਭੋਰਸ਼ੀ, ਚੇਅਰਮੈਨ ਸਵਰਨਜੀਤ ਸਿੰਘ ਖਿਲਚੀਆਂ, ਬਲਦੇਵ ਸਿੰਘ ਤੇ ਐੱਸਪੀ ਸਿੰਘ ਖਿਲਚੀਆਂ, ਚੈਂਚਲ ਸਿੰਘ ਭੁੱਲਰ, ਮਨਜੀਤ ਸਿੰਘ ਠੁਕਰਾਲ, ਜੁਗਰਾਜ ਸਿੰਘ ਕੋਟ ਮਹਿਤਾਬ, ਸਰਪੰਚ ਮਲਕੀਤ ਸਿੰਘ ਸੰਘਰਕੋਟ, ਸੁਖਦੇਵ ਸਿੰਘ, ਮਨਜੀਤ ਸਿੰਘ ਭਿੰਡਰ, ਰਣਜੀਤ ਸਿੰਘ ਪੱਡਾ, ਸੰਨੀ ਵੋਹਰਾ, ਸੁਮਨਦੀਪ ਸਿੰਘ ਬੁਤਾਲਾ, ਮੈਂਬਰ ਰਤਨ ਸਿੰਘ, ਪ੍ਰਿੰਸ ਬਿਆਸ ਮੈਂਬਰ ਬਲਾਕ ਸੰਮਤੀ, ਸਰਬਜੀਤ ਸਿੰਘ, ਰਵਿੰਦਰ ਕੁਮਾਰ ਭੋਰਸ਼ੀ ਸਾਬਕਾ ਸਰਪੰਚ, ਸੁਖਜੀਤ ਸਿੰਘ ਜੱਲੂਵਾਲ ਆਦਿ ਹਾਜ਼ਰ ਸਨ।